Amarnath Yatra

Amarnath Yatra: ਭਾਰੀ ਮੀਂਹ ਕਾਰਨ ਅਮਰਨਾਥ ਯਾਤਰਾ ਰੋਕੀ, ਸ਼ਰਧਾਲੂਆਂ ਨੂੰ ਬੇਸ ਕੈਂਪ ‘ਚ ਭੇਜਿਆ ਵਾਪਸ

ਚੰਡੀਗੜ੍ਹ , 06 ਜੁਲਾਈ 2024: ਪਹਾੜੀਆਂ ਇਲਾਕਿਆਂ ‘ਚ ਮਾਨਸੂਨ ਦੀ ਬਾਰਿਸ਼ ਕਾਰਨ ਕਈ ਸੜਕਾਂ ਅਤੇ ਨਦੀਆਂ-ਨਾਲੇ ਭਰ ਗਏ ਹਨ | ਇਸਦੇ ਨਾਲ ਹੀ ਜੰਮੂ-ਕਸ਼ਮੀਰ ‘ਚ ਭਾਰੀ ਮੀਂਹ ਕਾਰਨ ਅਮਰਨਾਥ ਯਾਤਰਾ (Amarnath Yatra) ਅੱਜ ਯਾਨੀ 6 ਜੁਲਾਈ ਨੂੰ ਰੋਕ ਦਿੱਤੀ ਹੈ।

ਮਿਲੀ ਜਾਣਕਾਰੀ ਮੁਤਾਬਕ ਬਾਬਾ ਅਮਰਨਾਥ ਦੀ ਪਵਿੱਤਰ ਗੁਫਾ ਨੂੰ ਜਾਣ ਵਾਲੇ ਪਹਿਲਗਾਮ ਅਤੇ ਬਾਲਟਾਲ ਦੋਵਾਂ ਮਾਰਗਾਂ ‘ਤੇ ਬੀਤੀ ਰਾਤ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਬੇਸ ਕੈਂਪ ਵਾਪਸ ਭੇਜਿਆ ਜਾ ਰਿਹਾ ਹੈ। ਮੌਸਮ ‘ਚ ਸੁਧਾਰ ਹੋਣ ਤੋਂ ਬਾਅਦ ਯਾਤਰਾ ਮੁੜ ਸ਼ੁਰੂ ਦੀ ਉਮੀਦ ਹੈ |

ਜਿਕਰਯੋਗ ਹੈ ਕਿ ਅਮਰਨਾਥ ਦੀ ਪਵਿੱਤਰ ਯਾਤਰਾ (Amarnath Yatra) 29 ਜੂਨ ਤੋਂ ਸ਼ੁਰੂ ਹੋਈ ਸੀ ਜੋ ਕਿ 19 ਅਗਸਤ ਨੂੰ ਸਮਾਪਤ ਹੋਵੇਗੀ। ਹੁਣ ਤੱਕ 1.5 ਲੱਖ ਤੋਂ ਵੱਧ ਸ਼ਰਧਾਲੂ 3,800 ਮੀਟਰ ਉੱਚੀ ਗੁਫਾ ਦੇ ਦਰਸ਼ਨ ਕਰ ਚੁੱਕੇ ਹਨ।

Scroll to Top