15 ਅਪ੍ਰੈਲ 2025: ਸ਼ਰਧਾਲੂਆਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ, ਦੱਸ ਦੇਈਏ ਕਿ ਅਮਰਨਾਥ ਯਾਤਰਾ-2025 (Amarnath Yatra-2025) ਲਈ ਰਜਿਸਟ੍ਰੇਸ਼ਨ ਅੱਜ (15 ਅਪ੍ਰੈਲ) ਤੋਂ ਸ਼ੁਰੂ ਹੋ ਗਈ ਹੈ। ਦੱਸ ਦੇਈਏ ਕਿ ਸ਼ਰਧਾਲੂ ਔਨਲਾਈਨ ਅਤੇ ਔਫਲਾਈਨ (online and offline) ਦੋਵੇਂ ਤਰ੍ਹਾਂ ਨਾਲ ਰਜਿਸਟਰ ਕਰ ਸਕਦੇ ਹਨ। ਰਜਿਸਟ੍ਰੇਸ਼ਨ ਫੀਸ 220 ਰੁਪਏ ਰੱਖੀ ਗਈ ਹੈ। 600 ਤੋਂ ਵੱਧ ਬੈਂਕਾਂ (banks) ਵਿੱਚ ਔਫਲਾਈਨ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ।
ਜਾਣਕਾਰੀ ਮਿਲੀ ਹੈ ਕਿ ਇਸ ਸਾਲ ਅਮਰਨਾਥ ਯਾਤਰਾ (Amarnath Yatra) 3 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ 9 ਅਗਸਤ (ਰੱਖੜੀ) (39 ਦਿਨ) ਤੱਕ ਜਾਰੀ ਰਹੇਗੀ। ਇਹ ਯਾਤਰਾ ਦੋ ਰੂਟਾਂ ਰਾਹੀਂ ਹੋਵੇਗੀ – ਪਹਿਲਗਾਮ (ਅਨੰਤਨਾਗ) ਅਤੇ ਬਾਲਟਾਲ (ਗੰਦਰਬਲ) ਰੂਟ। ਯਾਤਰਾ ‘ਤੇ ਲਗਭਗ 6 ਲੱਖ ਸ਼ਰਧਾਲੂ ਆ ਸਕਦੇ ਹਨ।
ਯਾਤਰਾ ਦੀਆਂ ਤਰੀਕਾਂ ਦਾ ਐਲਾਨ ਉਪ ਰਾਜਪਾਲ ਮਨੋਜ ਸਿਨਹਾ ਨੇ 5 ਮਾਰਚ ਨੂੰ ਸ਼੍ਰੀ ਅਮਰਨਾਥ (Amarnath Yatra) ਸ਼ਰਾਈਨ ਬੋਰਡ (SASB) ਦੀ 48ਵੀਂ ਮੀਟਿੰਗ ਵਿੱਚ ਕੀਤਾ ਸੀ। ਮੀਟਿੰਗ ਵਿੱਚ ਸ਼ਰਧਾਲੂਆਂ ਲਈ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਕਈ ਪ੍ਰਸਤਾਵਾਂ ‘ਤੇ ਚਰਚਾ ਕੀਤੀ ਗਈ। ਸ਼ਰਾਈਨ ਬੋਰਡ ਨੇ ਈ-ਕੇਵਾਈਸੀ, ਆਰਐਫਆਈਡੀ ਕਾਰਡ, ਮੌਕੇ ‘ਤੇ ਰਜਿਸਟ੍ਰੇਸ਼ਨ ਅਤੇ ਹੋਰ ਪ੍ਰਬੰਧਾਂ ਵਿੱਚ ਸੁਧਾਰ ਕਰਨ ਦਾ ਵੀ ਫੈਸਲਾ ਕੀਤਾ ਹੈ ਤਾਂ ਜੋ ਯਾਤਰਾ ਨੂੰ ਹੋਰ ਸੁਚਾਰੂ ਅਤੇ ਸੁਰੱਖਿਅਤ ਬਣਾਇਆ ਜਾ ਸਕੇ।
ਬੋਰਡ ਦਾ ਕਹਿਣਾ ਹੈ ਕਿ ਇਸ ਵਾਰ ਪਿਛਲੀ ਵਾਰ ਨਾਲੋਂ ਜ਼ਿਆਦਾ ਸ਼ਰਧਾਲੂ ਯਾਤਰਾ ਲਈ ਆ ਸਕਦੇ ਹਨ, ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਜੰਮੂ, ਸ਼੍ਰੀਨਗਰ, ਬਾਲਟਾਲ, ਪਹਿਲਗਾਮ, ਨੂਨਵਾਨ ਅਤੇ ਪੰਥਾ ਚੌਕ ਵਿਖੇ ਠਹਿਰਨ ਅਤੇ ਰਜਿਸਟ੍ਰੇਸ਼ਨ ਦੇ ਪ੍ਰਬੰਧਾਂ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ।
Read more: ਸ਼ਿਵ ਭਗਤਾਂ ਲਈ ਖੁਸ਼ਖਬਰੀ, 3 ਜੁਲਾਈ ਤੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ