ਸੁਨਾਮ, 15 ਸਤੰਬਰ 2025: ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ, ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਅੱਜ ਸੁਨਾਮ ਵਿਧਾਨ ਸਭਾ ਹਲਕੇ ਦੇ ਚੀਮਾ ਮੰਡੀ (Cheema Mandi bus stand) ਵਿਖੇ ਖੇਡ ਕੰਪਲੈਕਸ ਨਾਲ ਲੈਸ ਅਤਿ ਆਧੁਨਿਕ ਬੱਸ ਸਟੈਂਡ ਦਾ ਉਦਘਾਟਨ ਕੀਤਾ ਹੈ।
ਇਸ ਦੌਰਾਨ ਅਮਨ ਅਰੋੜਾ ਨੇ ਕਿਹਾ ਕਿ ਇਹ ਬੱਸ ਸਟੈਂਡ, 16.555 ਵਰਗ ਫੁੱਟ ਦੇ ਵਿਸ਼ਾਲ ਖੇਤਰ ‘ਚ ਫੈਲਿਆ ਹੋਇਆ ਹੈ ਅਤੇ 5.06 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਹੈ | ਅਰੋੜਾ ਨੇ ਕਿਹਾ, “ਖੇਡ ਸਹੂਲਤਾਂ ਨਾਲ ਲਾਸ ਇਹ ਆਪਣੀ ਕਿਸਮ ਦਾ ਪਹਿਲਾ ਬੱਸ ਸਟੈਂਡ ਮਾਡਲ ਵਜੋਂ ਜਨਤਾ ਨੂੰ ਇਸ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਲਈ ਤਿਆਰ ਕੀਤਾ ਹੈ |
ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਬੱਸ ਸਟੈਂਡ ਦੀ ਜ਼ਮੀਨੀ ਮੰਜ਼ਿਲ ਸੁਚੱਜੀ ਆਵਾਜਾਈ ਅਤੇ ਵਪਾਰ ਲਈ ਤਿਆਰ ਕੀਤੀ ਹੈ। ਬੱਸ ਸਟੈਂਡ ‘ਚ 6 ਬੱਸ ਕਾਊਂਟਰ ਅਤੇ ਇੱਕ ਵਿਸ਼ਾਲ ਵੇਟਿੰਗ ਹਾਲ ਹੈ। ਇਸ ਤੋਂ ਇਲਾਵਾ ਛੇ ਵਪਾਰਕ ਦੁਕਾਨਾਂ ਨੂੰ ਸ਼ਾਮਲ ਕੀਤਾ ਹੈ। ਇਸ ਮੰਜ਼ਿਲ ‘ਚ ਇੱਕ ਅੱਡਾ ਫੀਸ ਦਫਤਰ, ਇੱਕ ਲੋਡਿੰਗ/ਅਨਲੋਡਿੰਗ ਪਲੇਟਫਾਰਮ, ਜਨਤਕ ਪਾਰਕਿੰਗ ਅਤੇ ਆਧੁਨਿਕ ਟਾਇਲਟ ਬਲਾਕ ਵੀ ਸ਼ਾਮਲ ਹਨ |
ਇਸ ਬੱਸ ਸਟੈਂਡ ‘ਚ ਇੱਕ ਅਤਿ-ਆਧੁਨਿਕ ਮਲਟੀਪਰਪਜ਼ ਸਪੋਰਟਸ ਹਾਲ ਹੈ। ਇਹ ਅਤਿ-ਆਧੁਨਿਕ ਜਗ੍ਹਾ ਕੁਸ਼ਤੀ, ਜੂਡੋ, ਕਬੱਡੀ, ਕਰਾਟੇ ਅਤੇ ਕਿੱਕਬਾਕਸਿੰਗ ਸਮੇਤ ਹੋਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੀ ਹੈ, ਜੋ ਸਥਾਨਕ ਐਥਲੀਟਾਂ ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ ‘ਚ ਆਪਣੇ ਹੁਨਰ ਨੂੰ ਨਿਖਾਰਨ ਲਈ ਇੱਕ ਆਧੁਨਿਕ ਸਿਖਲਾਈ ਵਾਤਾਵਰਣ ਪ੍ਰਦਾਨ ਕਰਦੀ ਹੈ।
Read More: ਪੰਜਾਬ ‘ਚ ਹੜ੍ਹ ਪ੍ਰਭਾਵਿਤ ਸਾਰੀਆਂ ਮੰਡੀਆਂ ਨੂੰ ਬਹਾਲ ਕਰਨ ਲਈ 5-ਰੋਜ਼ਾ ਮੁਹਿੰਮ ਦਾ ਹੋਇਆ ਆਗ਼ਾਜ਼




