ਸਵਾਮੀਨਾਰਾਇਣ ਅਕਸ਼ਰਧਾਮ

ਅਮਨ ਅਰੋੜਾ ਤੇ ਤਰੁਨਪ੍ਰੀਤ ਸੌਂਦ ਨੇ ਗਾਂਧੀਨਗਰ ਦੇ ਸਵਾਮੀਨਾਰਾਇਣ ਅਕਸ਼ਰਧਾਮ ਵਿਖੇ ਮੱਥਾ ਟੇਕਿਆ

ਗਾਂਧੀਨਗਰ, 29 ਅਕਤੂਬਰ 2025: ਪੰਜਾਬ ਦੇ ਕੈਬਿਨਟ ਮੰਤਰੀ ਅਮਨ ਅਰੋੜਾ ਅਤੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਗੁਜਰਾਤ ਦੇ ਗਾਂਧੀਨਗਰ ਵਿਖੇ ਸਵਾਮੀਨਾਰਾਇਣ ਅਕਸ਼ਰਧਾਮ ਵਿਖੇ ਮੱਥਾ ਟੇਕਿਆ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਉਨ੍ਹਾਂ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੰਜਾਬ ਅਤੇ ਇਸਦੇ ਲੋਕਾਂ ਅਤੇ ਸੂਬੇ ਦੀ ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਲਈ ਅਰਦਾਸ ਕੀਤੀ।

ਅਮਨ ਅਰੋੜਾ ਨੇ ਕਿਹਾ ਕਿ ਅਕਸ਼ਰਧਾਮ ਦੇ ਬ੍ਰਹਮ ਆਭਾ ‘ਚ ਅਸੀਂ ਪੰਜਾਬ ਅਤੇ ਸੂਬਾ ਵਾਸੀਆਂ ਦੀ ਭਲਾਈ ਲਈ ਅਰਦਾਸ ਕਰਦਿਆਂ ਪਰਮਾਤਮਾ ਤੋਂ ਸੁੱਖ-ਸ਼ਾਂਤੀ ਭਰੇ, ਖੁਸ਼ਹਾਲ ਰਾਜ ਦੀ ਸਿਰਜਣਾ ਲਈ ਸਾਡੇ ਯਤਨਾਂ ਨੂੰ ਹੋਰ ਬਲ ਦੇਣ ਦਾ ਆਸ਼ੀਰਵਾਦ ਮੰਗਿਆ।

Read More: ਪੰਜਾਬ ਸਰਕਾਰ ਨੇ ਸੂਬੇ ਦਾ ਟ੍ਰੀ ਕਵਰ 177.22 ਵਰਗ ਕਿਲੋਮੀਟਰ ਵਧਾਇਆ: ਆਪ

Scroll to Top