ਕਾਂਗਰਸ

ਖੱਬੇ ਪੱਖੀਆਂ ਤੇ ਕਾਂਗਰਸ ਦਾ ਗਠਜੋੜ ਸਿਰਫ਼ ਚੰਦਾ ਇਕੱਠਾ ਕਰਨ ਲਈ ਹੈ: ਪ੍ਰਧਾਨ ਮੰਤਰੀ ਮੋਦੀ

ਚੰਡੀਗੜ੍ਹ, 11 ਫਰਵਰੀ 2023: ਤ੍ਰਿਪੁਰਾ ਵਿੱਚ 16 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਇੱਕ ਦੂਜੇ ‘ਤੇ ਸ਼ਬਦੀ ਵਾਰ ਕੀਤਾ ਜਾ ਰਿਹਾ ਹੈ ਅਤੇ ਆਪਣੀਆਂ ਯੋਜਨਾਵਾਂ ਨਾਲ ਆਪਣੇ ਵੱਲ ਖਿੱਚਣ ਵਿੱਚ ਲੱਗੀਆਂ ਹੋਈਆਂ ਹਨ |ਇਸ ਦੌਰਾਨ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਤ੍ਰਿਪੁਰਾ ਨੂੰ ਹਿੰਸਾ ਤੋਂ ਮੁਕਤ ਕਰ ਦਿੱਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਤ੍ਰਿਪੁਰਾ ਵਿੱਚ ਪਹਿਲਾਂ ਸਿਰਫ਼ ਇੱਕ ਪਾਰਟੀ ਨੂੰ ਝੰਡਾ ਲਹਿਰਾਉਣ ਦਾ ਅਧਿਕਾਰ ਸੀ ਅਤੇ ਹਰ ਕੰਮ ਲਈ ਚੰਦਾ ਦੇਣਾ ਪੈਂਦਾ ਸੀ, ਪਰ ਭਾਜਪਾ ਸਰਕਾਰ ਨੇ ਹਿੰਸਾ ਅਤੇ ਚੰਦੇ ਦੇ ਇਸ ਸੱਭਿਆਚਾਰ ਤੋਂ ਆਜ਼ਾਦੀ ਦਿਵਾਈ ਹੈ | ਭਾਜਪਾ ਸਰਕਾਰ ਵਿੱਚ ਕਾਨੂੰਨ ਦਾ ਰਾਜ ਹੈ ਅਤੇ ਇੱਥੇ ਡਬਲ ਇੰਜਣ ਵਾਲੀ ਸਰਕਾਰ ਬਣੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤ੍ਰਿਪੁਰਾ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਤੇਜ਼ੀ ਨਾਲ ਵਿਕਾਸ ਹੋਇਆ ਹੈ।

ਤ੍ਰਿਪੁਰਾ ਦੇ ਰਾਧਾਕਿਸ਼ੋਰਪੁਰ ਵਿੱਚ ਇੱਕ ਰੈਲੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਿਨ੍ਹਾਂ ਨੇ ਸਾਲਾਂ ਵਿੱਚ ਤ੍ਰਿਪੁਰਾ ਨੂੰ ਵਾਰੀ-ਵਾਰੀ ਲੁੱਟਿਆ, ਉਹ ਮੁੜ ਇਕੱਠੇ ਹੋ ਗਏ ਹਨ। ਉਹ ਚੰਦੇ ਲਈ ਇਕੱਠਾ ਕਰ ਲਈ ਆਏ ਹਨ। ਤੁਹਾਡਾ ਭਲਾ ਕਰਨ ਨਹੀਂ ਆਏ। ਇਸ ਲਈ ਤ੍ਰਿਪੁਰਾ ਦੇ ਲੋਕਾਂ ਨੂੰ ਖੱਬੇ-ਪੱਖੀ ਕਾਂਗਰਸ ਦੀ ਦੋਧਾਰੀ ਤਲਵਾਰ ਤੋਂ ਸੁਚੇਤ ਰਹਿਣਾ ਪਵੇਗਾ। ਪੀਐਮ ਮੋਦੀ ਨੇ ਕਿਹਾ ਕਿ ਖੱਬੇ ਪੱਖੀ ਅਤੇ ਕਾਂਗਰਸ ਦੇ ਸ਼ਾਸਨ ਦੌਰਾਨ ਹਜ਼ਾਰਾਂ ਪਿੰਡ ਅਜਿਹੇ ਸਨ ਜਿੱਥੇ ਸੜਕ ਕਦੇ ਵੀ ਨਹੀਂ ਪਹੁੰਚ ਸਕੀ। ਪਿਛਲੇ ਪੰਜ ਸਾਲਾਂ ਵਿੱਚ ਅਸੀਂ ਇੱਥੋਂ ਦੇ ਕਰੀਬ 5000 ਪਿੰਡਾਂ ਨੂੰ ਸੜਕਾਂ ਮੁਹੱਈਆ ਕਰਵਾਈਆਂ ਹਨ।

ਰਾਧਾਕਿਸ਼ੋਰਪੁਰ ਵਿੱਚ ਧਾਨ ਮੰਤਰੀ ਮੋਦੀ ਨੇ ਕਿਹਾ, ਮੈਂ ਤ੍ਰਿਪੁਰਾ ਦੇ ਲੋਕਾਂ ਨਾਲ ਵਾਅਦਾ ਕਰਦਾ ਹਾਂ ਕਿ ਜੇਕਰ ਇੱਥੇ ਦੁਬਾਰਾ ਭਾਜਪਾ ਦੀ ਸਰਕਾਰ ਬਣੀ ਤਾਂ ਸੂਬੇ ਦੇ ਵਿਕਾਸ ਵਿੱਚ ਹੋਰ ਤੇਜ਼ੀ ਆਵੇਗੀ। ਤੁਹਾਡੇ ਸੁਪਨੇ ਸਾਕਾਰ ਹੋਣਗੇ। ਭਾਜਪਾ ਨੂੰ ਦਿੱਤੀ ਗਈ ਹਰ ਵੋਟ ਕੀਮਤੀ ਹੈ। ਤੁਹਾਡੀ ਵੋਟ ਦੀ ਤਾਕਤ ਤੁਹਾਡਾ ਅਤੇ ਤੁਹਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰੇਗੀ।

Scroll to Top