ਚੰਡੀਗੜ੍ਹ, 15 ਦਸੰਬਰ 2025: ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਚੰਡੀਗੜ੍ਹ ਸੈਰ-ਸਪਾਟਾ ਵਿਭਾਗ ਨੇ ਕਥਿਤ ਵੱਡੀ ਗੜਬੜੀ ਦਾ ਖਦਸ਼ਾ ਪ੍ਰਗਟਾਇਆ ਹੈ | ਇਹ ਮਾਮਲਾ ਉਨ੍ਹਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ‘ਚ ਸਾਹਮਣੇ ਆਇਆ ਹੈ। ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਸੈਰ-ਸਪਾਟਾ ਗਤੀਵਿਧੀਆਂ ‘ਤੇ ਖਰਚ ਨੂੰ ਹੈਰਾਨ ਕਰਨ ਵਾਲਾ ਦੱਸਿਆ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਵਿੱਤੀ ਸਾਲਾਂ ‘ਚ ਸੈਰ-ਸਪਾਟੇ ਨਾਲ ਸਬੰਧਤ ਗਤੀਵਿਧੀਆਂ ‘ਤੇ ਕਥਿਤ ਤੌਰ ‘ਤੇ ₹33.26 ਕਰੋੜ ਖਰਚ ਕੀਤੇ ਗਏ ਸਨ, ਜੋ ਕਿ ਹੈਰਾਨੀਜਨਕ ਹੈ।
ਸੰਸਦ ਮੈਂਬਰ ਤਿਵਾੜੀ ਦੇ ਮੁਤਾਬਕ ਇਸ ਕੁੱਲ ਰਕਮ ਦਾ ਲਗਭੱਗ ਇੱਕ ਤਿਹਾਈ, ਜਾਂ ₹11.84 ਕਰੋੜ, ਕਲਾਕਾਰਾਂ ਅਤੇ ਹੋਰ ਵੈਂਡਰਾ ਨੂੰ ਅਦਾ ਕੀਤਾ ਗਿਆ ਸੀ। ਫਿਰ ਵੀ ਕੇਂਦਰ ਸਰਕਾਰ ਦੇ ਜਵਾਬ ‘ਚ ਲਗਭਗ ₹22 ਕਰੋੜ ਬਾਰੇ ਸਪੱਸ਼ਟ ਜਵਾਬ ਨਹੀਂ ਹੈ |
ਮਨੀਸ਼ ਤਿਵਾੜੀ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਜਾਣਬੁੱਝ ਕੇ ਇਸ ਸਵਾਲ ਨੂੰ ਟਾਲ ਦਿੱਤਾ ਕਿ ਕਿਸ ਕਲਾਕਾਰ ਨੂੰ ਭੁਗਤਾਨ ਕੀਤਾ ਗਿਆ, ਕਿਸ ਪ੍ਰੋਗਰਾਮ ਲਈ, ਅਤੇ ਕਿੰਨਾ ਭੁਗਤਾਨ ਹੋਇਆ, ਲੋਕ ਸਭਾ ਦੇ ਜਵਾਬ ‘ਚ ਕੋਈ ਵਿਸਤ੍ਰਿਤ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ।
22 ਕਰੋੜ ਰੁਪਏ ਦੇ ਖਰਚੇ ‘ਤੇ ਸਵਾਲ
ਉਨ੍ਹਾਂ ਕਿਹਾ ਕਿ ਕਲਾਕਾਰਾਂ ਅਤੇ ਵਿਕਰੇਤਾਵਾਂ ਨੂੰ ਭੁਗਤਾਨ ਕਰਨ ਤੋਂ ਬਾਅਦ ਬਾਕੀ 22 ਕਰੋੜ ਰੁਪਏ ਤੋਂ ਵੱਧ ਦੀ ਰਕਮ ਦਾ ਜਵਾਬ ‘ਚ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ। ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਇਹ ਪੈਸਾ ਕਿਸ ਚੀਜ਼ ‘ਤੇ ਖਰਚ ਕੀਤਾ ਗਿਆ। ਮਨੀਸ਼ ਤਿਵਾੜੀ ਨੇ ਮੰਗ ਕੀਤੀ ਕਿ ਪ੍ਰਸ਼ਾਸਕ ਦੀ ਸਲਾਹਕਾਰ ਕਮੇਟੀ ਦੀ ਸੈਰ-ਸਪਾਟਾ ਸਬ-ਕਮੇਟੀ ਇਸ ਪੂਰੇ ਖਰਚ ਦਾ ਵਿਸਤ੍ਰਿਤ ਲੇਖਾ-ਜੋਖਾ ਮੰਗੇ। ਇਹ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਕੀ ਚੰਡੀਗੜ੍ਹ ‘ਚ ਅਸਲ ‘ਚ ਕੋਈ ਸੈਰ-ਸਪਾਟਾ ਗਤੀਵਿਧੀਆਂ ਹੋਈਆਂ ਹਨ ਜੋ ਇਸ ਵੱਡੇ ਖਰਚ ਨੂੰ ਜਾਇਜ਼ ਠਹਿਰਾ ਸਕਦੀਆਂ ਹਨ।
ਲੋਕ ਸਭਾ ‘ਚ ਚੰਡੀਗੜ੍ਹ ਵਿੱਚ ਸੈਰ-ਸਪਾਟਾ ਗਤੀਵਿਧੀਆਂ ‘ਤੇ ਖਰਚ ਅਤੇ ਇਸਦੇ ਆਡਿਟ ਬਾਰੇ ਇੱਕ ਸਵਾਲ ਪੁੱਛਿਆ ਗਿਆ। ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾੜੀ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ‘ਚ, ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਚੰਡੀਗੜ੍ਹ ਪ੍ਰਸ਼ਾਸਨ ਦੇ ਸੈਰ-ਸਪਾਟਾ ਵਿਭਾਗ ਨੂੰ ਸਿੱਧੇ ਤੌਰ ‘ਤੇ ਕੋਈ ਬਜਟ ਨਹੀਂ ਦਿੰਦੀ, ਪਰ ਮੇਲਿਆਂ ਅਤੇ ਤਿਉਹਾਰਾਂ ਦੇ ਆਯੋਜਨ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਤਿੰਨ ਸਾਲਾਂ ‘ਚ ਬਜਟ 33.26 ਕਰੋੜ ਰੁਪਏ ਹੈ। ਇਸਦੇ ਨਾਲ ਹੀ 2022-23 ‘ਚ ₹11.15 ਕਰੋੜ, 2023-24 ‘ਚ ₹9.73 ਕਰੋੜ ਅਤੇ 2024-25 ‘ਚ ₹12.37 ਕਰੋੜ ਖਰਚ ਕੀਤਾ ਗਿਆ |
Read More: MP ਮਨੀਸ਼ ਤਿਵਾੜੀ ਵੱਲੋਂ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦਾ ਕਾਰਜਕਾਲ ਵਧਾਉਣ ਸੰਬੰਧੀ ਪ੍ਰਾਈਵੇਟ ਬਿੱਲ ਪੇਸ਼




