Mohali

ਮੋਹਾਲੀ ‘ਚ ਪੁਲਿਸ ਅਤੇ ਬਦਮਾਸ਼ ਵਿਚਾਲੇ ਕਥਿਤ ਮੁਕਾਬਲਾ, ਜ਼ਖਮੀ ਬਦਮਾਸ਼ ਗ੍ਰਿਫਤਾਰ

ਚੰਡੀਗੜ੍ਹ, 8 ਫ਼ਰਵਰੀ 2024: ਮੋਹਾਲੀ (Mohali) ਦੇ ਸੈਕਟਰ-71 ਦੇ ਵਿੱਚ ਰਿਹਾਇਸ਼ੀ ਇਲਾਕੇ ਦੇ ਵਿੱਚ ਪੁਲਿਸ ਅਤੇ ਬਦਮਾਸ਼ ਦਾ ਕਥਿਤ ਮੁਕਾਬਲਾ ਹੋਇਆ ਹੈ | ਸਿਵਲ ਡਰੈੱਸ ਵਿਚ ਪੁਲਿਸ ਨੇ ਉਕਤ ਵਿਅਕਤੀ ਦਾ ਪਿੱਛਾ ਕੀਤਾ। ਉਹ ਆਪਣੇ ਆਪ ਨੂੰ ਘਿਰਿਆ ਦੇਖ ਕੇ ਸੈਕਟਰ-71 ਦੇ ਇਕ ਘਰ ਵਿਚ ਦਾਖਲ ਹੋ ਗਿਆ। ਜਦੋਂ ਪੁਲਿਸ ਨੇ ਉਸ ਨੂੰ ਘੇਰ ਲਿਆ ਤਾਂ ਉਹ ਛਾਲ ਮਾਰ ਕੇ ਦੂਜੇ ਘਰ ਦੀ ਛੱਤ ’ਤੇ ਚੜ੍ਹ ਗਿਆ।

ਇਸ ’ਤੇ ਪੁਲੀਸ ਮੁਲਾਜ਼ਮਾਂ ਨੇ ਛੱਤ ’ਤੇ ਚੜ੍ਹ ਕੇ ਉਸ ਨੂੰ ਘੇਰ ਲਿਆ। ਜਦੋਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਇੱਕ ਗੋਲੀ ਉਸ ਦੀ ਲੱਤ ਵਿੱਚ ਲੱਗੀ। ਇਸ ਕਾਰਨ ਉਹ ਉਥੇ ਡਿੱਗ ਗਿਆ ਅਤੇ ਪੁਲਿਸ ਨੇ ਉਸ ਨੂੰ ਫੜ ਲਿਆ। ਉਕਤ ਬਦਮਾਸ਼ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਜਿਕਰਯੋਗ ਹੈ ਕਿ ਸੈਕਟਰ-71 (Mohali) ‘ਚ ਪੰਜਾਬੀ ਗਾਇਕ ਬੱਬੂ ਮਾਨ, ਹਰਭਜਨ ਮਾਨ ਸਮੇਤ ਕਈ ਨਾਮੀ ਹਸਤੀਆਂ ਰਹਿੰਦੀਆਂ ਹਨ |

Scroll to Top