July 2, 2024 6:55 pm
Mohali

ਮੋਹਾਲੀ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਕਥਿਤ ਮੁਕਾਬਲਾ, ਇੱਕ ਗ੍ਰਿਫਤਾਰ

ਮੋਹਾਲੀ, 28 ਫਰਵਰੀ 2024: ਮੋਹਾਲੀ (Mohal) ਦੇ ਲਖਨੌਰ ਲਗੇ ਚੱਪੜ ਚਿੜੀ ਨੇੜੇ ਮੋਹਾਲੀ ਪੁਲਿਸ ਦੀ ਸਪੈਸ਼ਲ ਸੈੱਲ ਅਤੇ ਬਦਮਾਸ਼ਾਂ ਵਿਚਾਲੇ ਕਥਿਤ ਮੁਕਾਬਲੇ ਦੀ ਖ਼ਬਰ ਹੈ | ਮਿਲੀ ਜਾਣਕਾਰੀ ਮੁਤਾਬਕ ਪੁਲਿਸ ਅਤੇ ਕੌਸ਼ਲ ਗੈਂਗ ਦੇ ਗੁਰਗਿਆਂ ਵਿਚਾਲੇ ਇਹ ਕਥਿਤ ਮੁਕਾਬਲਾ ਹੋਇਆ ਹੈ | ਇਸ ਦੌਰਾਨ ਇੱਕ ਕਥਿਤ ਬਦਮਾਸ਼ ਦੀ ਗੋਲੀ ਲੱਗਣ ਇੱਕ ਬਦਮਾਸ਼ ਦੀ ਮੌਤ ਹੋਣ ਦੀ ਖ਼ਬਰ ਹੈ, ਮਰਨ ਵਾਲੇ ਦਾ ਨਾਂ ਬਨਵਾਰੀ ਦੱਸਿਆ ਜਾ ਰਿਹਾ ਹੈ| ਇਸਦੇ ਨਾਲ ਹੀ ਇੱਕ ਉਸਦੇ ਸਾਥੀ ਨੂੰ ਜ਼ਖਮੀ ਹਾਲਤ ਬਿਰਜੇਸ ‘ਚ ਗ੍ਰਿਫਤਾਰ ਕਰ ਲਿਆ ਹੈ ਅਤੇ ਹਸਪਤਾਲ ਲਿਆਂਦਾ ਗਿਆ ਹੈ |

ਇਹ ਕਾਰਵਾਈ ਐਸਐਸਪੀ ਮੋਹਾਲੀ ਦੇ ਨਿਰਦੇਸ਼ਾ ‘ਤੇ DSP ਗੁਰਸ਼ੇਰ ਸੰਧੂ ਦੀ ਅਗਵਾਈ ‘ਚ ਇੰਸਪੈਕਟਰ ਸ਼ਿਵ ਕੁਮਾਰ ਵੱਲੋਂ ਕੀਤੀ ਗਈ ਹੈ | ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਇਨ੍ਹਾਂ ਬਾਰੇ ਗੁਪਤ ਸੂਚਨਾ ਮਿਲੀ ਸੀ | ਪੁਲਿਸ ਮੁਤਾਬਕ ਇਨ੍ਹਾਂ ਦੀ ਪੁਲਿਸ ਭਾਲ ਕਰ ਸੀ | ਪੁਲਿਸ ਨੇ ਇਨ੍ਹਾਂ ਤੋਂ ਅਸਲਾ ਅਤੇ ਮੋਟਸਾਈਕਲ ਬਰਾਮਦ ਕੀਤਾ ਹੈ | ਪੁਲਿਸ ਮੁਤਾਬਕ ਮੁਲਜਮਾਂ ਨੇ ਕ੍ਰਾਸ ਫਾਈਰਿੰਗ ਕੀਤੀ ਹੈ ਅਤੇ ਕਈ ਅਪਰਾਧਿਕ ਮਾਮਲੇ ਦਰਜ ਹਨ | ਦੱਸਿਆ ਜਾ ਰਿਹਾ ਹੈ ਕਿ ਇਹ ਕਿਸੇ ਦੀ ਕਥਿਤ ਤੌਰ ‘ਤੇ ਰੇਕੀ ਕਰਨ ਆਏ ਸਨ | ਦੱਸਿਆ ਜਾ ਰਿਹਾ ਹੈ ਕਿ ਇਹ ਮਾਹਲਪੁਰ ‘ਚ ਗੋਲੀਬਾਰੀ ‘ਚ ਮਾਮਲੇ ‘ਚ ਸ਼ਾਮਲ ਸਨ |