ਚੰਡੀਗੜ੍ਹ, 4 ਮਈ 2024: ਇਕ ਬੀਬੀ ਨੇ ਪੱਛਮੀ ਬੰਗਾਲ (West Bengal) ਦੇ ਰਾਜਪਾਲ ਡਾਕਟਰ ਸੀਵੀ ਆਨੰਦ ਬੋਸ ‘ਤੇ ਛੇੜਛਾੜ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ ਨੂੰ ਲੈ ਕੇ ਸਿਆਸੀ ਹਲਚਲ ਵਧ ਗਈ ਹੈ। ਦੂਜੇ ਪੁਲਿਸ ਨੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੋਲਕਾਤਾ ਪੁਲਿਸ ਦੇ ਸੈਂਟਰਲ ਡਿਵੀਜ਼ਨ ਦੀ ਡਿਪਟੀ ਕਮਿਸ਼ਨਰ (ਡੀਸੀ) ਇੰਦਰਾ ਮੁਖਰਜੀ ਨੇ ਕਿਹਾ, ‘ਰਾਜਪਾਲ ਖ਼ਿਲਾਫ਼ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਅਸੀਂ ਅਗਲੇ ਕੁਝ ਦਿਨਾਂ ਵਿੱਚ ਕੁਝ ਸੰਭਾਵੀ ਗਵਾਹਾਂ ਨਾਲ ਗੱਲ ਕਰਾਂਗੇ ਅਤੇ ਨਾਲ ਹੀ ਸੀਸੀਟੀਵੀ ਫੁਟੇਜ ਦੀ ਮੰਗ ਵੀ ਕੀਤੀ ਗਈ ਹੈ।
ਕੋਲਕਾਤਾ (West Bengal) ਦੇ ਰਾਜ ਭਵਨ ‘ਚ ਇਕ ਠੇਕਾ ਮੁਲਾਜ਼ਮ ਨੇ ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ‘ਤੇ ਛੇੜਛਾੜ ਦੇ ਦੋਸ਼ ਲਾਏ ਹਨ। ਉਸਨੇ ਵੀਰਵਾਰ ਸ਼ਾਮ ਕੋਲਕਾਤਾ ਦੇ ਹੇਰ ਸਟਰੀਟ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਉਕਤ ਬੀਬੀ ਦਾ ਦਾਅਵਾ ਹੈ ਕਿ ਰਾਜਪਾਲ ਨੇ ਉਸ ਨਾਲ ਦੋ ਵਾਰ ਛੇੜਛਾੜ ਕੀਤੀ। ਪਹਿਲੀ ਵਾਰ 24 ਅਪ੍ਰੈਲ ਨੂੰ ਅਤੇ ਫਿਰ ਵੀਰਵਾਰ ਸ਼ਾਮ ਨੂੰ। ਬੀਬੀ ਦਾ ਦੋਸ਼ ਹੈ ਕਿ ਰਾਜਪਾਲ ਨੇ ਉਸ ਨੂੰ ਬਾਇਓ-ਡਾਟਾ ਲੈ ਕੇ ਰਾਜ ਭਵਨ ਸਥਿਤ ਆਪਣੇ ਚੈਂਬਰ ‘ਚ ਆਉਣ ਲਈ ਕਿਹਾ ਸੀ, ਜਿੱਥੇ ਉਸ ਨਾਲ ਛੇੜਛਾੜ ਕੀਤੀ ਗਈ।