July 7, 2024 7:07 am
NEET

NEET ਪ੍ਰੀਖਿਆ ਦੇ ਨਤੀਜਿਆਂ ‘ਚ ਬੇਨਿਯਮੀਆਂ ਦੇ ਲੱਗੇ ਦੋਸ਼, ਨਵੀਂ ਉੱਚ ਪੱਧਰੀ ਕਮੇਟੀ ਦਾ ਗਠਨ

ਚੰਡੀਗੜ੍ਹ, 08 ਜੂਨ 2024: ਨੀਟ ਯੂ.ਜੀ (NEET UG) ਪ੍ਰੀਖਿਆ ਦਾ ਨਤੀਜਾ ਐਲਾਨੇ ਜਾਣ ਤੋਂ ਬਾਅਦ ਬਾਅਦ ਤੋਂ ਹੀ ਐਨ.ਟੀ.ਏ (NTA) ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਦੇਸ਼ ਭਰ ‘ਚੋਂ ਨਤੀਜਿਆਂ ‘ਚ ਬੇਨਿਯਮੀਆਂ ਦੇ ਦੋਸ਼ ਲੱਗ ਰਹੇ ਹਨ, ਜਿਸ ਸਬੰਧੀ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ। ਇਹ ਪ੍ਰੈਸ ਕਾਨਫਰੰਸ ਨੈਸ਼ਨਲ ਮੈਡੀਕਲ ਕਮਿਸ਼ਨ (ਐਨ.ਐਮ.ਸੀ.) ਨਵੀਂ ਦਿੱਲੀ ਦੇ ਦਫ਼ਤਰ ਵਿਖੇ ਕੀਤੀ ਜਾ ਰਹੀ ਹੈ।

ਪ੍ਰੈਸ ਕਾਨਫਰੰਸ ਵਿੱਚ ਕਿਹਾ ਗਿਆ ਕਿ ‘ਬੇਨਿਯਮੀਆਂ ਦਾ ਮਾਮਲਾ ਸਿਰਫ਼ 6 ਕੇਂਦਰਾਂ ਅਤੇ 1600 ਉਮੀਦਵਾਰਾਂ ਤੱਕ ਹੀ ਸੀਮਤ ਹੈ। ਅਸੀਂ ਇੱਕ ਮਾਹਰ ਕਮੇਟੀ ਬਣਾਈ ਅਤੇ ਸਮੀਖਿਆ ਕੀਤੀ ਹੈ । ਦੁਬਾਰਾ ਇੱਕ ਨਵੀਂ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ, ਜੋ ਪਹਿਲਾਂ ਦੀ ਕਮੇਟੀ (ਸ਼ਿਕਾਇਤ ਨਿਵਾਰਨ ਕਮੇਟੀ) ਦੀ ਰਿਪੋਰਟ ਦੀ ਸਮੀਖਿਆ ਕਰੇਗੀ।

ਪ੍ਰੈਸ ਕਾਨਫਰੰਸ ਵਿੱਚ ਕਿਹਾ ਗਿਆ ਕਿ ‘ਯੂਪੀਐਸਸੀ ਦੇ ਸਾਬਕਾ ਚੇਅਰਮੈਨ ਅਤੇ ਹੋਰ ਸਿੱਖਿਆ ਸ਼ਾਸਤਰੀਆਂ ਦੀ ਇੱਕ ਕਮੇਟੀ ਬਣਾਈ ਗਈ ਹੈ, ਜੋ ਨੀਟ (NEET) ਮੁੱਦੇ ਦੀ ਜਾਂਚ ਕਰੇਗੀ। ਕਮੇਟੀ ਇੱਕ ਹਫ਼ਤੇ ਵਿੱਚ ਆਪਣੀ ਰਿਪੋਰਟ ਪੇਸ਼ ਕਰੇਗੀ। ਉਸ ਤੋਂ ਬਾਅਦ ਕੋਈ ਫੈਸਲਾ ਲਿਆ ਜਾਵੇਗਾ।

ਸਿੱਖਿਆ ਸਕੱਤਰ ਨੇ ਦੱਸਿਆ ਕਿ ਨੀਟ ਵਿੱਚ 1563 ਉਮੀਦਵਾਰਾਂ ਨੇ ਗ੍ਰੇਸ ਅੰਕ ਪ੍ਰਾਪਤ ਕੀਤੇ ਹਨ। ਇਨ੍ਹਾਂ ਵਿੱਚੋਂ 790 ਉਮੀਦਵਾਰਾਂ ਨੇ ਗਰੇਸ ਅੰਕਾਂ ਰਾਹੀਂ ਯੋਗਤਾ ਪੂਰੀ ਕੀਤੀ ਹੈ। ਬਾਕੀ ਸਾਰਿਆਂ ਦੇ ਅੰਕ ਜਾਂ ਤਾਂ ਨੈਗੇਟਿਵ ਰਹੇ ਜਾਂ ਉਹ ਪਾਸ ਨਹੀਂ ਹੋ ਸਕੇ। ਕੁੱਲ ਮਿਲਾ ਕੇ ਕੋਈ ਫਰਕ ਨਹੀਂ ਪਿਆ। ਗ੍ਰੇਸ ਅੰਕ ਵੱਖ-ਵੱਖ ਹੁੰਦੇ ਹਨ।

ਇੱਕ ਕੇਂਦਰ ਤੋਂ 6 ਟੋਪਰਾਂ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸਿੱਖਿਆ ਸਕੱਤਰ ਨੇ ਕਿਹਾ, ‘ਉਸ ਕੇਂਦਰ ਦੇ ਔਸਤ ਅੰਕ 235 ਸਨ। ਭਾਵ ਇੱਥੇ ਬਹੁਤ ਸਾਰੇ ਕਾਬਲ ਵਿਦਿਆਰਥੀ ਸਨ ਜੋ ਉੱਚ ਅੰਕ ਪ੍ਰਾਪਤ ਕਰ ਸਕਦੇ ਸਨ, ਇਸੇ ਕਰਕੇ ਬਿਨਾਂ ਗ੍ਰੇਸ ਅੰਕਾਂ ਦੇ ਵੀ ਉਨ੍ਹਾਂ ਦੇ ਔਸਤ ਅੰਕ ਵੱਧ ਸਨ। ਪਰ ਜਿਨ੍ਹਾਂ ਕੇਂਦਰਾਂ ਵਿੱਚ ਕਥਿਤ ਬੇਨਿਯਮੀਆਂ ਹੋਈਆਂ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਕੁਝ ਉਮੀਦਵਾਰਾਂ ਨੇ 718 ਅਤੇ 719 ਅੰਕ ਪ੍ਰਾਪਤ ਕੀਤੇ ਹਨ ਅਤੇ 6 ਉਮੀਦਵਾਰ ਟਾਪਰ ਬਣੇ ਹਨ, ਜਿਸ ਕਾਰਨ ਸਵਾਲ ਖੜ੍ਹੇ ਹੋ ਰਹੇ ਹਨ। ਅਸੀਂ ਹਰ ਚੀਜ਼ ਦਾ ਧਿਆਨ ਨਾਲ ਵਿਸ਼ਲੇਸ਼ਣ ਕਰਨ ਤੋਂ ਬਾਅਦ ਨਤੀਜੇ ਜਾਰੀ ਕੀਤੇ। 4750 ਪ੍ਰੀਖਿਆ ਕੇਂਦਰਾਂ ਵਿੱਚੋਂ ਸਿਰਫ਼ 6 ਕੇਂਦਰਾਂ ਵਿੱਚ ਹੀ ਕਥਿਤ ਬੇਨਿਯਮੀਆਂ ਪਾਈਆਂ ਗਈਆਂ ਹਨ।

ਇਸ ਦੇ ਨਾਲ ਹੀ ਪ੍ਰੀਖਿਆ ਦੇਣ ਵਾਲੇ 24 ਵਿਦਿਆਰਥੀਆਂ ਵਿੱਚੋਂ ਸਿਰਫ਼ 1600 ਵਿਦਿਆਰਥੀਆਂ ਨੂੰ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। NTA ਦੇ ਡੀਜੀ ਸੁਬੋਧ ਕੁਮਾਰ ਸਿੰਘ ਨੇ ਕਿਹਾ ਕਿ ਕੋਈ ਪੇਪਰ ਲੀਕ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਪੂਰੀ ਪ੍ਰੀਖਿਆ ਪ੍ਰਕਿਰਿਆ ਬਹੁਤ ਪਾਰਦਰਸ਼ੀ ਰਹੀ।