July 6, 2024 7:26 pm
Divya Kakran

ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ‘ਤੇ ਲਾਏ ਜਾ ਰਹੇ ਦੋਸ਼ ਗਲਤ: ਪਹਿਲਵਾਨ ਦਿਵਿਆ ਕਾਕਰਾਨ

ਚੰਡੀਗੜ੍ਹ 19 ਜਨਵਰੀ 2023: ਅਰਜੁਨ ਐਵਾਰਡੀ ਪਹਿਲਵਾਨ ਦਿਵਿਆ ਕਾਕਰਾਨ (Divya Kakran) ਨੇ ਕਿਹਾ ਕਿ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ‘ਤੇ ਲਾਏ ਜਾ ਰਹੇ ਦੋਸ਼ ਗਲਤ ਹਨ। ਪਿਛਲੇ 10 ਸਾਲਾਂ ਤੋਂ ਉਹ ਖੁਦ ਪਹਿਲਵਾਨਾਂ ਦੇ ਕੈਂਪ ਦਾ ਹਿੱਸਾ ਹੈ, ਕਦੇ ਕਿਸੇ ਨਾਲ ਦੁਰਵਿਵਹਾਰ ਨਹੀਂ ਕੀਤਾ। ਭਾਰਤੀ ਪਹਿਲਵਾਨਾਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਦੇਣ ਲਈ ਕੰਮ ਕੀਤਾ ਗਿਆ ਹੈ।

ਬੁੱਧਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ‘ਤੇ ਪਹਿਲਵਾਨਾਂ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਖ਼ਿਲਾਫ਼ ਪ੍ਰਦਰਸ਼ਨ ਦੂਜੇ ਦੀ ਵੀ ਜਾਰੀ ਹੈ । ਪ੍ਰਦਰਸ਼ਨ ਵਿੱਚ ਦੇਸ਼ ਦੇ 30 ਦੇ ਕਰੀਬ ਪਹਿਲਵਾਨ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਹਨ | ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਕਈ ਗੰਭੀਰ ਦੋਸ਼ ਲਗਾਏ ਜਾਣ ਤੋਂ ਬਾਅਦ ਮਾਮਲਾ ਭਖਦਾ ਨਜਰ ਆ ਰਿਹਾ ਹੈ |

ਦੂਜੇ ਪਾਸੇ ਮੁਜ਼ੱਫਰਨਗਰ ਦੀ ਰਹਿਣ ਵਾਲੀ ਅਰਜੁਨ ਐਵਾਰਡੀ ਦਿਵਿਆ ਕਾਕਰਾਨ (Divya Kakran) ਨੇ ਬੁੱਧਵਾਰ ਸ਼ਾਮ ਵੀਡੀਓ ਜਾਰੀ ਕਰਕੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਇੱਕ ਦਹਾਕੇ ਤੋਂ ਕੈਂਪ ਵਿੱਚ ਜਾ ਰਹੀ ਹੈ, ਕਿਸੇ ਪਹਿਲਵਾਨ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਕਦੇ ਸਾਹਮਣੇ ਨਹੀਂ ਆਇਆ।

ਪਹਿਲਾਂ ਜਦੋਂ ਅਸੀਂ ਵਿਦੇਸ਼ ਜਾਂਦੇ ਸੀ ਤਾਂ ਸਹੂਲਤਾਂ ਨਹੀਂ ਮਿਲਦੀਆਂ ਸਨ ਪਰ ਹੁਣ ਖਿਡਾਰੀਆਂ ਲਈ ਸਹੂਲਤਾਂ ਵਧਾ ਦਿੱਤੀਆਂ ਗਈਆਂ ਹਨ। ਇਸ ਤਰ੍ਹਾਂ ਕਿਸੇ ਦਾ ਅਪਮਾਨ ਨਹੀਂ ਹੋਣਾ ਚਾਹੀਦਾ। ਦਿਵਿਆ ਨੇ ਕਿਹਾ ਕਿ ਜਦੋਂ ਤੋਂ ਮੈਂ 14 ਸਾਲ ਦੀ ਸੀ ਉਦੋਂ ਤੋਂ ਮੈਂ ਕੈਂਪ ‘ਚ ਜਾ ਰਹੀ ਹਾਂ ਪਰ ਕਿਸੇ ਵੀ ਖਿਡਾਰੀ ਨਾਲ ਬਦਸਲੂਕੀ ਨਹੀਂ ਕੀਤੀ ਗਈ।