ਚੰਡੀਗੜ੍ਹ, 24 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਪ੍ਰੋਤਸਾਹਨ ਦੇਣ ਲਈ ਸਾਬਕਾ ਵਿਦਿਆਰਥੀ ਨੈਟਵਰਕ ਅਤੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਏਸਆਰ) ਫੰਡਦਾ ਲਾਭ ਚੁੱਕਣ ਦੇ ਮਹਤੱਵ ਨੂੰ ਅੰਡਰਲਾਇਨ ਕਰਦੇ ਹੋਏ ਕਿਹਾ ਕਿ ਹਰੇਕ ਯੂਨੀਵਰਸਿਟੀ (Universities) ਇਸ ਉਦੇਸ਼ ਦੇ ਲਈ ਸਮਰਪਿਤ ਏਲੁਮਨੀ ਸੈਲ ਦੇ ਨਾਲ-ਨਾਲ ਇਕ ਸੀਏਸਆਰ ਸੈਲ ਵੀ ਸਕਾਪਿਤ ਕਰਨ
ਮੁੱਖ ਮੰਤਰੀ ਨੇ ਇਹ ਵਿਜਨ ਅੱਜ ਇੱਥੇ ਉੱਚੇਰੀ ਸਿਖਿਆ ਵਿਭਾਗ ਦੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਵਿਅਕਤ ਕੀਤਾ, ਜਿਸ ਵਿਚ ਉੱਚਰੇ ਸਿਖਿਆ ਮੰਤਰੀ ਮੂਲਚੰਦ ਸ਼ਰਮਾ ਵੀ ਮੌਜੂਦ ਰਹੇ।ਮੁੱਖ ਮੰਤਰੀ ਮਨੋਹਰ ਲਾਲ ਨੇ ਏਲੁਮਨੀ ਕੰਮਿਊਨਿਟੀ ਵਿਚ ਅੰਤਰਨਿਹਿਤ ਅਪਾਰ ਸੰਭਾਵਨਾਵਾਂ ਨੂੰ ਪਹਿਚਾਣਦੇ ਹੋਏ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ ਨਾਲ ਸਾਬਕਾ ਵਿਦਿਆਰਥੀ ਨੈਟਵਰਕ ਨੂੰ ਸਰਗਰਮ ਕਰ ਪ੍ਰਭਾਵੀ ਢੰਗ ਨਾਲ ਉਨ੍ਹਾਂ ਨੂੰ ਯੂਨੀਵਰਸਿਟੀਆਂ ਦੇ ਬੁਨਿਆਦੀ ਵਿਕਾਸ ਵਿਚ ਸ਼ਾਮਿਲ ਕਰਨ ਦੀ ਅਪੀਲ ਕੀਤੀ।
ਏਲੁਮਨੀ ਦੇ ਸਰਗਰਮ ਸਹਿਯੋਗ ਨਾਲ ਯੂਨੀਵਰਸਿਟੀ ਆਪਣੇ ਹੱਲਾਂ ਨੂੰ ਵਧਾਉਂਦੇ ਹੋਏ ਬੁਨਿਆਦੀ ਸਹੂਲਤਾਂ ਦੇ ਵਾਧੇ ਵਿਚ ਮਹਤੱਵਪੂਰਨ ਯੋਗਦਾਨ ਦੇ ਸਕਦੇ ਹਨ। ਇਸ ਤੋਂ ਇਕ ਪਾਸੇ ਜਿੱਥੇ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਵਿਚ ਕਾਫੀ ਵਾਧਾ ਹੋਵੇਗੀ, ਉੱਥੇ ਵਿਦਿਅਕ ਐਕਸੀਲੈਂਸ ਲਹੀ ਅਨੁਕੂਲ ਮਾਹੌਲ ਨੂੰ ਪ੍ਰੋਤਸਾਹਨ ਮਿਲੇਗਾ।
ਮਹਾਰਿਸ਼ੀ ਵਾਲਮਿਕੀ ਸਸੰਕ੍ਰਿਤ ਯੂਨੀਵਰਸਿਟੀ ਨੂੰ ਟ੍ਰਾਂਸਪੋਰਟ ਵਿਵਸਥਾ ਲਈ 25 ਲੱਖ ਗ੍ਰਾਂਟ ਦਾ ਐਲਾਨ
ਕੈਥਲ ਵਿਚ ਮਹਾਰਿਸ਼ੀ ਵਾਲਮਿਕੀ ਸੰਸਕ੍ਰਿਤ ਯੂਨੀਵਰਸਿਟੀ (Universities) ਦੇ ਲਈ ਬੱਸ ਖਰੀਦਣ ਦੀ ਅਪੀਲ ‘ਤੇ ਪ੍ਰਤੀਕ੍ਰਿਆ ਦਿੰਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਦੇ ਲਈ ਆਪਣੇ ਸਵੈਛਿਕ ਕੋਸ਼ ਤੋਂ 25 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਨਾਲ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਸਮੇਤ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਲਈ ਟ੍ਰਾਂਸਪੋਰਟ ਸਹੂਲਤਾਂ ਵੱਧਣਗੀਆਂ। ਮੁੰਦੜੀ ਪਿੰਡ ਵਿਚ ਸਥਾਪਿਤ ਯੂਨੀਵਰਸਿਟੀ ਪਰਿਸਰ ਦੀ ਕੈਥਲ -ਕਰਨਾਲ ਹਾਈਵੇ ਤਕ ਸਿੱਧੀ ਪਹੁੰਚ ਯਕੀਨੀ ਕਰਨ ਲਈ ਮੁੱਖ ਮੰਤਰੀ ਨੇ ਉੱਚੇਰੀ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਣ ਨੂੰ ਨਿ+ਦੇਸ਼ ਦਿੰਦੇ ਹੋਏ ਕਿਹਾ ਕਿ ਇਸ ਦਿਸ਼ਾ ਵਿਚ ਪ੍ਰਕ੍ਰਿਆ ਵਿਚ ਤੇਜੀ ਲਿਆਉਣ ਲਈ ਸਬੰਧਿਤ ਵਿਭਾਗ ਦੇ ਨਾਲ ਗੱਲਬਾਤ ਕਰਨ।
ਯੂਨੀਵਰਸਿਟੀਆਂ ਵਿਚ ਖਾਲੀ ਖੇਡ ਅਸਾਮੀਆਂ ‘ਤੇ ਨਿਯੁਕਤ ਹੋਣਗੇ ਮੈਡਲ ਜੇਤੂ ਖਿਡਾਰੀ
ਮੁੱਖ ਮੰਤਰੀ ਨੇ ਕਿਹਾ ਕਿ ਯੂਨੀਵਰਸਿਟੀਆਂ (Universities) ਵਿਚ ਖੇਡ ਨਾਲ ਸਬੰਧਿਤ ਖਾਲੀ ਅਸਾਮੀਆਂ ‘ਤੇ ਪ੍ਰਤਿਭਾਵਾਨ ਮੈਡਲ ਜੇਤੂ ਖਿਡਾਰੀਆਂ ਨੂੰ ਨਿਯੁਕਤ ਕੀਤਾ ਜਾਵੇਗਾ। ਸਾਡੇ ਖਿਡਾਰੀ ਲਗਾਤਾਰ ਵੱਖ-ਵੱਖ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿਚ ਸੂਬੇ ਦਾ ਨਾਂਅ ਰੋਸ਼ਨ ਕਰ ਰਹੇ ਹਨ ਅਤੇ ਖੇਡ ਵਿਭਾਗ ਵੱਲੋਂ ਨੀਤੀ ਅਨੁਸਾਰ ਉਨ੍ਹਾਂ ਨੁੰ ਨਿਯੁਕਤੀ ਦਿੱਤੀ ਜਾ ਰਹੀ ਹੈ। ਅਜਿਹੇ ਸਾਰੇ ਹੋਨਹਾਰ ਖਿਡਾਰੀਆਂ ਨੂੰ ਉਨ੍ਹਾਂ ਦੀ ਐਕਸੀਲੈਂਸ ਉਪਲਬਧੀਆਂ ਦੇ ਅਨੁਰੂਪ ਉਪਲਬਧ ਅਹੁਦਿਆਂ ‘ਤੇ ਨਿਯੁਕਤੀ ਆਧਾਰ ‘ਤੇ ਨਿਯੁਕਤੀ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਯੂਨੀਵਰਸਿਟੀਆਂ ਨਾਲ ਸਬੰਧਿਤ ਵੱਖ-ਵੱਖ ਮੁਦਿਆਂ ਦੀ ਵੀ ਵਿਆਪਕ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਹੱਲ ਵਿਚ ਤੇਜੀ ਲਿਆਉਣ ਦਾ ਨਿਰਦੇਸ਼ ਦਿੱਤਾ।
ਮੀਟਿੰਗ ਵਿਚ ਵਧੀਕ ਮੁੱਖ ਸਕੱਤਰ ਉੱਚੇਰੀ ਸਿਖਿਆ ਵਿਭਾਗ ਆਨੰਦ ਮੋਹਨ ਸ਼ਰਣ, ਮੁੱਖ ਮੰਤਰੀ ਦੇ ਉੱਪ ਪ੍ਰਧਾਨ ਸਕੱਤਰ ਕੇ ਏਮ ਪਾਂਡੂਰੰਗ, ਚੇਅਰਮੈਨ ਰਾਜ ਉੱਚੇਰੀ ਸਿਖਿਆ ਪਰਿਸ਼ਦ ਕੈਲਾਸ਼ ਚੰਦਰ ਸ਼ਰਮਾ, ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ, ਰੋਹਤਕ ਦੇ ਵਾਇਸ ਚਾਂਸਲਰ ਪ੍ਰੋਫੈਸਰ ਰਾਜਬੀਰ ਸਿੰਘ, ਜੇ ਸੀ ਬੋਸ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ ਵਾਈਏਮਸੀਏ, ਫਰੀਦਾਬਾਦ ਦੇ ਵਾਇਸ ਚਾਂਸਲਰ ਪ੍ਰੋਫੈਸਰ ਏਸ ਕੇ ਤੋਮਰ, ਭਗਤ ਫੂਲ ਸਿੰਘ ਮਹਿਲਾ ਯੂਨੀਵਰਸਿਟੀ ਦੀ ਵੀਸੀ ਪ੍ਰੋਫੈਸਰ ਸੁਦੇਸ਼, ਗੁਰੂਗ੍ਰਾਮ ਯੂਨੀਵਰਸਿਟੀ ਗੁਰੂਗ੍ਰਾਮ ਦੇ ਵੀਸੀ ਪ੍ਰੋਫੈਸਰ ਦਿਨੇਸ਼ ਕੁਮਾਰ, ਮਹਾਰਿਸ਼ੀ ਵਾਲਮਿਕੀ ਸੰਸਕ੍ਰਿਤ ਯੂਨੀਵਰਸਿਟੀ, ਕੈਥਲ ਦੇ ਵੀਸੀ ਪ੍ਰੋਫੈਸਰ ਰਮੇਸ਼ ਚੰਦਰ ਭਾਰਦਵਾਜ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ