ਪਟਿਆਲਾ 10 ਫਰਵਰੀ 2023: ਆਰਪੀਐਫ ਪਟਿਆਲਾ (RPF Patiala) ਸਬ-ਇੰਸਪੈਕਟਰ ਬਲਜੀਤ ਸਿੰਘ ਜੈਲਦਾਰ, ਏਐਸਆਈ ਨਵੀਨ ਕੁਮਾਰ ਅਤੇ ਸਮੂਹ ਸਟਾਫ਼ ਦੁਆਰਾ ਨੀਤੀਸ਼ ਸ਼ਰਮਾ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਚੱਲਦੀ ਟਰੇਨ ‘ਤੇ ਪੱਥਰਬਾਜੀ ਅਤੇ ਆਰਪੀਐਫ ਦੁਆਰਾ ਬੱਚਿਆਂ ਦੇ ਰੈਸਕਿਊ (CHILDREN RESCUED BY RPF) ਦੇ ਸੰਬੰਧ ਵਿੱਚ ਜਾਗਰੂਕਤਾ ਕੈਂਪ ਲਗਾਇਆ ਗਿਆ |
ਇਸ ਮੌਕੇ ਪਿੰਡ ਦੌਣ ਕਲਾਂ ਸੀਨੀਅਰ ਸਕੈਂਡਰੀ ਸਕੂਲ ਵਿਚ ਪ੍ਰਿੰਸੀਪਲ ਮਿਲੀ ਸ਼ਰਮਾ ਅਤੇ ਅਧਿਆਪਕਾਂ ਦੀ ਮੌਜੂਦਗੀ ਵਿੱਚ ਸਕੂਲ ਦੇ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ | ਉੱਥੇ ਨਜ਼ਦੀਕ ਲੱਗਦੇ ਪਿੰਡਾਂ ਵਿੱਚ ਕੋਲੀ, ਸ਼ੇਖੂਪੁਰਾ ਦੀ ਪੰਚਾਇਤ ਮੈਂਬਰਾਂ ਨਾਲ ਮਿਲ ਕੇ ਰੇਲਵੇ ਲਾਈਨਾਂ ਤੇ ਟ੍ਰੇਨ ਵਿੱਚ ਸ਼ਰਾਰਤੀ ਬੱਚਿਆਂ ਵਾਲੀਆਂ ਘਟਨਾਵਾਂ ਨੂੰ ਰੋਕਣ ਸਬੰਧੀ ਜਾਗਰੂਕ ਅਭਿਆਨ ਚਲਾ ਗਿਆ, ਕਿਉਂਕਿ ਪਿਛਲੇ ਕੁਝ ਸਮੇਂ ਵਿਚ ਚੱਲਦੀ ਟਰੇਨ ਵਿਚ ਕੁਝ ਸ਼ਰਾਰਤੀ ਬੱਚਿਆਂ ਦੁਆਰਾ ਪੱਥਰਬਾਜ਼ੀ ਕਰ ਕੇ ਯਾਤਰਾ ਕਰ ਰਹੇ ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ |
ਇਸ ਜਾਗਰੂਕਤਾ ਸੈਮੀਨਾਰ ਦਾ ਮੁੱਖ ਮਕਸਦ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਬੱਚਿਆਂ ਨੂੰ ਜਾਗਰੂਕ ਕਰਨਾ ਹੈ | ਬੱਚੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਇਸ ਤਰ੍ਹਾਂ ਦੀਆਂ ਗਲਤੀਆਂ ਨਾ ਕਰਨ ਅਤੇ ਆਪਣੇ ਭਵਿੱਖ ਨੂੰ ਖ਼ਰਾਬ ਨਾ ਕਰ ਲੈਣ |