July 7, 2024 3:06 pm
Raja Warring

ਪੰਜਾਬ ‘ਚ ਕਾਂਗਰਸ ਨਾਲ ਧੱਕੇਸ਼ਾਹੀ ਅਤੇ ਕੇਸਾਂ ਦੀ ਸਾਰੀ ਜਾਣਕਾਰੀ ਹਾਈਕਮਾਂਡ ਨੂੰ ਦਿੱਤੀ: ਰਾਜਾ ਵੜਿੰਗ

ਚੰਡੀਗੜ੍ਹ, 25 ਮਈ 2023: ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ (Raja Warring) ਨੇ ਕਿਹਾ ਕਿ ਆਰਡੀਨੈਂਸ ‘ਤੇ ਫੈਸਲਾ ਲੈਣਾ ਹੈ ਜਾਂ ਨਹੀਂ ਇਹ ਹਾਈਕਮਾਂਡ ਤੈਅ ਕਰੇਗੀ | ਪਰ ਸਰਕਾਰ ਦੇ 14 ਮਹੀਨਿਆਂ ‘ਚ ਕਾਂਗਰਸ ਨਾਲ ਪੰਜਾਬ ‘ਚ ਹੋਏ ਧੱਕੇ ਅਤੇ ਕੇਸਾਂ ਦੀ ਸਾਰੀ ਜਾਣਕਾਰੀ ਦਿੱਤੀ ਗਈ ਹੈ | ਹਾਈਕਮਾਂਡ ਨੂੰ ਕਿਹਾ ਤਾਂ ਜੋ ਸਾਰੇ ਪਹਿਲੂਆਂ ‘ਤੇ ਗੌਰ ਕੀਤਾ ਜਾ ਸਕੇ।ਹੁਣ ਪਾਰਟੀ ਹਾਈਕਮਾਂਡ ਹੀ ਫੈਸਲਾ ਲਵੇਗੀ ਜੋ ਵੀ ਫੈਸਲਾ ਹੋਵੇਗਾ ਅਸੀਂ ਉਸ ਦੇ ਨਾਲ ਰਹਾਂਗੇ।

ਆਈਲੈਟਸ ਦੀ ਕੋਚਿੰਗ ਬਾਰੇ ਰਾਜਾ ਵੜਿੰਗ ਨੇ ਕਿਹਾ ਕਿ ਵਿਦੇਸ਼ਾਂ ਤੋਂ ਕੋਈ ਵੀ ਆਉਣ ਵਾਲਾ ਨਹੀਂ ਹੈ, ਪਰ ਜਿਸ ਬਦਲਾਅ ਦੀ ਨੌਜਵਾਨਾਂ ਨੂੰ ਉਮੀਦ ਸੀ, ਉਹ ਨਹੀਂ ਆਇਆ |ਉਨ੍ਹਾਂ ਨੇ ਕਿਹਾ ਕਿ ਮੈਂ ਕੈਨੇਡਾ, ਅਮਰੀਕਾ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸਾਡੇ ਨੌਜਵਾਨਾਂ ਨੂੰ ਸਾਂਭਿਆ ਹੈ |

ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਸਰਕਾਰ ਪੀ.ਆਰ.ਟੀ.ਸੀ ਦੇ ਮੁਲਾਜ਼ਮਾਂ ਨੂੰ ਮਹੀਨਾਵਾਰ ਤਨਖ਼ਾਹ ਦੇਣ ਲਈ ਕਰਜ਼ਾ ਲੈਣਾ ਜਾਰੀ ਰੱਖਦੀ ਹੈ ਤਾਂ ਸਰਕਾਰ ਮੁਲਾਜ਼ਮਾਂ ਨੂੰ ਤਨਖ਼ਾਹ ਕਿਵੇਂ ਦੇਵੇਗੀ ਅਤੇ ਬੱਸਾਂ ਕਿਵੇਂ ਚੱਲੇਗੀ | ਭ੍ਰਿਸ਼ਟਾਚਾਰ ਮੁਕਤ ਹੈਲਪਲਾਈਨ ਬਿਲਕੁਲ ਵੀ ਕੰਮ ਨਹੀਂ ਕਰ ਰਹੀ ਸੀ ਅਤੇ ਸਿਰਫ਼ ਫੜੋ-ਫੜਾਈ ਹੋ ਰਹੀ ਹੈ |