ਪਟਿਆਲਾ, 17 ਜੁਲਾਈ 2024: ਸਮੂਹ ਹੋਮਿਓਪੈਥੀ (NHM) ਦੇ ਸਟਾਫ਼ ਨੇ ਅੱਜ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ, ਪਟਿਆਲਾ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ | ਇਸ ਮੰਗ ਪੱਤਰ ਰਾਹੀਂ ਹੋਮਿਓਪੈਥੀ ਸਟਾਫ਼ ਨੇ ਨੈਸ਼ਨਲ ਹੈਲਥ ਮਿਸ਼ਨ ਦੁਆਰਾ ਜੋ ਹਦਾਇਤਾਂ ਜਾਰੀ ਕੀਤੀ ਹਨ, ਉਨ੍ਹਾਂ ਦਾ ਵਿਰੋਧ ਕੀਤਾ ਹੈ | ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਇਸ ਸੰਬੰਧੀ ਜਾਰੀ ਪੱਤਰ ਨੂੰ ਵਾਪਸ ਲੈਣ ਦੀ ਬੇਨਤੀ ਕੀਤੀ ਹੈ |
ਉਨ੍ਹਾਂ ਮੰਗ ਕੀਤਾ ਕਿ ਸਮੂਹ ਹੋਮਿਓਪੈਥੀ ਸਟਾਫ਼ (NHM) ਦੀ ਕਾਰਜਗੁਜ਼ਾਰੀ ਰਿਪੋਰਟ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਦੇ ਅਧੀਨ ਹੋਣੀ ਚਾਹੀਦੀ ਹੈ ਅਤੇ ਇੱਕ ਹਫ਼ਤੇ ਅੰਦਰ ਸੇਵਾਵਾਂ ਖ਼ਤਮ ਕਰਨ ਵਾਲੀ ਸ਼ਰਤ ਖ਼ਤਮ ਕੀਤੀ ਜਾਵੇ |
ਇਸਦੇ ਨਾਲ ਹੀ ਸਮੂਹ ਸਟਾਫ਼ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਐਨ.ਐਚ.ਐਮ (NHM) ਅਧੀਨ ਕੰਮ ਕਰ ਰਹੇ NHM ਸਟਾਫ਼ ਦੀ ਤਨਖ਼ਾਹ ਅਤੇ ਬਾਕੀ ਦੀ ਕਾਰਜਗੁਜ਼ਾਰੀ ਵੀ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਅਧੀਨ ਕੀਤੀ ਜਾਵੇ | ਇਸ ਮੌਕੇ ਡਾ. ਅਨੁਪਮ ਰੁਪਲ, ਡਾ. ਰਾਜਨੀਤ ਕੌਰ, ਡਾ. ਅਮਨਦੀਪ ਸਿੰਘ ਸੋਹਲ, ਡਾ. ਦਵਿੰਦਰ ਕੌਰ, ਡਾ. ਭੈਇੰਦਰ ਸਿੰਘ ਅਤੇ ਡਾ. ਰਵਿੰਦਰ ਪਾਲ ਕੌਰ ਆਦਿ ਮੌਜੂਦ ਰਹੇ |