ਏਸ਼ੀਆ ਕੱਪ 2025

ਏਸ਼ੀਆ ਕੱਪ 2025 ਤੋਂ ਆਲਰਾਊਂਡਰ ਹਾਰਦਿਕ ਪੰਡਯਾ ਦਾ ਹੋਵੇਗਾ ਫਿਟਨੈਸ ਟੈਸਟ

ਸਪੋਰਟਸ, 11 ਅਗਸਤ 2025: ਏਸ਼ੀਆ ਕੱਪ 2025 ਤੋਂ ਪਹਿਲਾਂ ਭਾਰਤ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਅਤੇ ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਦੀ ਫਿਟਨੈਸ ਬਾਰੇ ਇੱਕ ਅਪਡੇਟ ਸਾਹਮਣੇ ਆਈ ਹੈ।

ਟਾਈਮਜ਼ ਆਫ ਇੰਡੀਆ ਦੇ ਮੁਤਾਬਕ ਭਾਰਤ ਦੀ ਏਸ਼ੀਆ ਕੱਪ 2025 ਟੀਮ ਦੀ ਚੋਣ ਤੋਂ ਪਹਿਲਾਂ, ਹਾਰਦਿਕ ਪੰਡਯਾ (Hardik Pandya) 11 ਅਤੇ 12 ਅਗਸਤ ਨੂੰ ਬੈਂਗਲੁਰੂ ‘ਚ ਨੈਸ਼ਨਲ ਕ੍ਰਿਕਟ ਅਕੈਡਮੀ (NCA) ‘ਚ ਰੁਟੀਨ ਫਿਟਨੈਸ ਟੈਸਟ ਕਰਵਾਉਣਗੇ, ਜਿਸ ਦੇ ਆਧਾਰ ‘ਤੇ ਉਨ੍ਹਾਂ ਦਾ ਮੁਲਾਂਕਣ ਕੀਤਾ ਜਾਵੇਗਾ। ਹਾਰਦਿਕ ਪੰਡਯਾ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਮਾਰਚ ‘ਚ ਨਿਊਜ਼ੀਲੈਂਡ ਵਿਰੁੱਧ ਖੇਡਿਆ ਸੀ।

ਇਸ ਦੇ ਨਾਲ ਹੀ ਸੂਰਿਆਕੁਮਾਰ ਯਾਦਵ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹੈ। ਉਹ ਫਿਜ਼ੀਓ ਅਤੇ ਮੈਡੀਕਲ ਟੀਮ ਦੀ ਮੌਜੂਦਗੀ ‘ਚ ਇੱਕ ਹੋਰ ਹਫ਼ਤੇ ਲਈ NCA ‘ਚ ਰਹੇਗਾ, ਤਾਂ ਜੋ ਯਾਦਵ ਸਮੇਂ ਸਿਰ ਪੂਰੀ ਤਰ੍ਹਾਂ ਫਿੱਟ ਹੋ ਸਕਣ। ਉਨ੍ਹਾਂ ਨੇ ਜੂਨ ‘ਚ ਜਰਮਨੀ ਦੇ ਮਿਊਨਿਖ ‘ ਚ ਸਪੋਰਟਸ ਹਰਨੀਆ ਸਰਜਰੀ ਕਰਵਾਈ।

ਏਸ਼ੀਆ ਕੱਪ ਲਈ ਭਾਰਤੀ ਟੀਮ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ, ਖਿਡਾਰੀਆਂ ਦੇ ਫਿਟਨੈਸ ਟੈਸਟ ਕੀਤੇ ਜਾ ਰਹੇ ਹਨ। ਸ਼੍ਰੇਅਸ ਅਈਅਰ ਦਾ ਪਿਛਲੇ ਮਹੀਨੇ ਕੀਤਾ ਗਿਆ ਸੀ।

ਸੂਰਿਆਕੁਮਾਰ ਯਾਦਵ ਨੇ ਜੂਨ ਮਹੀਨੇ ‘ਚ ਜਰਮਨੀ ਦੇ ਮਿਊਨਿਖ ‘ਚ ਸਪੋਰਟਸ ਹਰਨੀਆ ਸਰਜਰੀ ਕਰਵਾਈ ਸੀ। ਸੂਰਿਆ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਫਰਵਰੀ ‘ਚ ਇੰਗਲੈਂਡ (ਟੀ20) ਵਿਰੁੱਧ ਖੇਡਿਆ ਸੀ। ਏਸ਼ੀਆ ਕੱਪ 2025 ਯੂਏਈ ‘ਚ ਖੇਡਿਆ ਜਾਵੇਗਾ, ਇਹ ਟੂਰਨਾਮੈਂਟ 9 ਸਤੰਬਰ ਤੋਂ ਸ਼ੁਰੂ ਹੋਵੇਗਾ ਅਤੇ 28 ਸਤੰਬਰ ਤੱਕ ਚੱਲੇਗਾ। ਇਸ ਏਸ਼ੀਆ ਕੱਪ 2025 ‘ਚ ਅੱਠ ਟੀਮਾਂ ਹਿੱਸਾ ਲੈਣਗੀਆਂ। ਭਾਰਤ, ਪਾਕਿਸਤਾਨ, ਓਮਾਨ ਅਤੇ ਯੂਏਈ ਨੂੰ ਇੱਕੋ ਗਰੁੱਪ ‘ਚ ਰੱਖਿਆ ਗਿਆ ਹੈ। ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ ਅਤੇ ਹਾਂਗਕਾਂਗ ਗਰੁੱਪ-ਬੀ ‘ਚ ਹਨ। ਗਰੁੱਪ ਦੀਆਂ ਸਾਰੀਆਂ ਟੀਮਾਂ ਇੱਕ ਦੂਜੇ ਵਿਰੁੱਧ 1-1 ਮੈਚ ਖੇਡਣਗੀਆਂ। ਭਾਰਤ 10 ਸਤੰਬਰ ਨੂੰ ਯੂਏਈ, 14 ਨੂੰ ਪਾਕਿਸਤਾਨ ਅਤੇ 19 ਨੂੰ ਓਮਾਨ ਦਾ ਸਾਹਮਣਾ ਕਰੇਗਾ।

ਏਸ਼ੀਆ ਕੱਪ 1984 ‘ਚ ਸ਼ੁਰੂ ਹੋਇਆ ਸੀ, ਇਹ ਟੂਰਨਾਮੈਂਟ ਹੁਣ ਤੱਕ 16 ਵਾਰ ਖੇਡਿਆ ਜਾ ਚੁੱਕਾ ਹੈ। ਭਾਰਤ ਨੇ ਇਸਨੂੰ ਸਭ ਤੋਂ ਵੱਧ 8 ਵਾਰ ਜਿੱਤਿਆ ਹੈ। ਇਸ ਦੇ ਨਾਲ ਹੀ ਸ਼੍ਰੀਲੰਕਾ ਨੇ ਇਹ ਟੂਰਨਾਮੈਂਟ 6 ਵਾਰ ਅਤੇ ਪਾਕਿਸਤਾਨ ਨੇ 2 ਵਾਰ ਜਿੱਤਿਆ ਹੈ।

Read More:IPL 2026: ਸੰਜੂ ਸੈਮਸਨ ਰਾਜਸਥਾਨ ਰਾਇਲਜ਼ ਤੋਂ ਹੋਣਗੇ ਬਾਹਰ ? CSK ਨੇ ਦਿਖਾਈ ਦਿਲਚਸਪੀ !

Scroll to Top