Shambhu barrier

ਆਲ ਪੰਜਾਬ ਟਰੱਕ ਯੂਨੀਅਨ ਵੱਲੋਂ ਸ਼ੰਭੂ ਬੈਰੀਅਰ ‘ਤੇ ਧਰਨਾ ਜਾਰੀ, ਸ਼ੰਭੂ ਬੈਰੀਅਰ ਪੁਲਿਸ ਛਾਊਣੀ ‘ਚ ਤਬਦੀਲ

ਚੰਡੀਗੜ੍ਹ 03 ਜਨਵਰੀ 2023 : ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਟਰੱਕ ਯੂਨੀਅਨ ਦੀ ਬਹਾਲੀ ਨੂੰ ਲੈ ਕੇ ਆਲ ਪੰਜਾਬ ਟਰੱਕ ਯੂਨੀਅਨ (All Punjab Truck Union) ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਸ਼ੰਭੂ ਬੈਰੀਅਰ (Shambhu barrier)  ‘ਤੇ ਜਾਮ ਲਗਾ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਯੂਨੀਅਨ ਦੇ ਆਗੂਆਂ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਕਾਰਨ ਜਿਥੇ ਆਵਾਜਾਈ ਵਿਚ ਵਿੱਚ ਮੁਸ਼ਿਕਲਾਂ ਆ ਰਹੀਆਂ ਹਨ, ਓਥੇ ਹੀ ਰੋਜ਼ ਮਰਾ ਦੀ ਜ਼ਿੰਦਗੀ ਵਿੱਚ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਇਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |

ਬੇਸ਼ੱਕ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵੱਲੋਂ ਇਸ ਧਰਨੇ ਨੂੰ ਸਮਾਪਤ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਟਰੱਕ ਅਪਰੇਟਰ ਪੰਜਾਬ ਵਿੱਚ ਟਰੱਕ ਯੂਨੀਅਨਾਂ ਨੂੰ ਬਹਾਲ ਕਰਵਾਉਣ ਲਈ ਡਟੇ ਹੋਏ ਹਨ, ਧਰਨੇ ਨੂੰ ਮੁੱਖ ਰੱਖਦਿਆਂ ਅੱਜ ਸ਼ੰਭੂ ਬੈਰੀਅਰ ਪੁਲਿਸ ਛਾਊਣੀ ਵਿੱਚ ਤਬਦੀਲ ਹੁੰਦਾ ਨਜ਼ਰ ਆ ਰਿਹਾ ਹੈ | ਇਸ ਮੌਕੇ ਟਰੱਕ ਅਪਰੇਟਰਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਮੌਕੇ ਪਟਿਆਲਾ ਦੇ ਹਲਕਾ ਘਨੌਰ ਅਤੇ ਹਲਕਾ ਸਨੌਰ ਦੇ ਵਿਧਾਇਕ ਪਹੁੰਚੇ ਹਨ , ਜਿੱਥੇ ਉਹਨਾਂ ਨੂੰ ਇਹ ਧਰਨਾ ਸਮਾਪਤ ਕਰਨ ਦੀ ਅਪੀਲ ਕੀਤੀ ਹੈ |

ਵਿਧਾਇਕਾਂ ਨੇ ਕਿਹਾ ਕਿ ਟਰੱਕ ਯੂਨੀਅਨ ਨੂੰ ਬਹਾਲ ਕਰਨ ਦੀ ਜੋ ਮੰਗ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਹੈ, ਪੰਜਾਬ ਸਰਕਾਰ ਟਰੱਕ ਯੂਨੀਅਨ ਦੀ ਬਹਾਲੀ ਨੂੰ ਲੈ ਕੇ ਪੂਰੀ ਗੰਭੀਰਤਾ ਦਿਖਾ ਰਹੀ ਹੈ | ਵਿਧਾਇਕਾਂ ਨੇ ਕਿਹਾ ਕਿ ਅਜਿਹੇ ਧਰਨਿਆਂ ਕਰਕੇ ਆਮ ਲੋਕ ਬਹੁਤ ਖੱਜਲ-ਖੁਆਰ ਹੁੰਦੇ ਹਨ ਅਤੇ ਇਹਨਾਂ ਟਰੱਕ ਯੂਨੀਅਨ ਦੇ ਆਗੂਆਂ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ |

Scroll to Top