ਜਲੰਧਰ, 02 ਮਈ 2023: ਆਮ ਆਦਮੀ ਪਾਰਟੀਆਂ (Aam Aadmi Party) ਦੀਆਂ ਨੀਤੀਆਂ ‘ਤੇ ਭਗਵੰਤ ਮਾਨ ਸਰਕਾਰ ਦੇ ਕੰਮਾਂ ਦਾ ਜਲੰਧਰ ਜ਼ਿਮਨੀ ਚੋਣ ਨੂੰ ਲੈਕੇ ਪਾਰਟੀ ਨੂੰ ਹਲਕੇ ਵਿੱਚ ਵੱਖ ਪਾਰਟੀਆਂ ਦੇ ਵਰਕਰਾਂ ਸਮੇਤ ਆਮ ਲੋਕਾਂ ਦਾ ਖਾਸ ਸਮਰਥਨ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ‘ਆਪ’ ਵਿੱਚ ਸ਼ਾਮਲ ਹੋ ਰਹੇ ਹਨ। ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਇਥੇ ਪੰਜਾਬੀ ਬਾਗ਼ ਵਿਖੇ ਕੀਤੀ ਗਈ ਇੱਕ ਮੀਟਿੰਗ ਦੌਰਾਨਰਾਮ ਬਿਲਾਸ, ਹਰੀ ਰਾਮ, ਸੰਦੀਪ, ਮੁੰਨਾ, ਸੰਤੋਸ਼, ਕ੍ਰਿਸ਼ਨਾ, ਰਮੇਸ਼, ਸੁਰੇਸ਼, ਸਤੀਸ਼, ਸੁਰਜੀਤ, ਸੰਜੇ ਸਮੇਤ ਹੋਰ ਕਈ ਲੋਕ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ। ਮੀਟਿੰਗ ਦੌਰਾਨ ਹਾਜ਼ਰ ਇਲਾਕਾ ਵਾਸੀਆਂ ਨੇ ਜਲੰਧਰ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ‘ਰਿੰਕੂ’ ਨੂੰ ਵੱਡੇ ਫ਼ਰਕ ਨਾਲ ਜੇਤੂ ਬਣਾਉਣ ਦਾ ਦਾਅਵਾ ਕੀਤਾ।
ਆਮ ਆਦਮੀ ਪਾਰਟੀ (Aam Aadmi Party) ਵਲੋਂ ਇਥੇ ਪੰਜਾਬੀ ਬਾਗ ਵਿਖੇ ਕੀਤੀ ਗਈ ਮੀਟਿੰਗ ਦੌਰਾਨ ਮਾਨ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਪਾਰਟੀ ਵਿੱਚ ਸ਼ਾਮਲ ਹੋ ਗਏ। ‘ਆਪ’ ਪੰਜਾਬ ਦੇ ਜਨਰਲ ਸਕੱਤਰ ‘ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਇਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਅਤੇ ਸਵਾਗਤ ਕੀਤਾ। ਇਸ ਮੌਕੇ ਹਲਕਾ ਕਰਤਾਰਪੁਰ ਤੋਂ ਐਮਐਲਏ ਬਲਕਾਰ ਸਿੰਘ, ਜ਼ਿਲ੍ਹਾ ਪ੍ਰਧਾਨ ਇੰਦਰਵੰਸ਼ ਸਿੰਘ, ਜੁਆਇੰਟ ਸਕੱਤਰ ਸਪੋਰਟਸ ਵਿੰਗ ਪੰਜਾਬ ਹਰੀਦਵਾਰੀ ਲਾਲ ਯਾਦਵ, ਸੰਜੇ ਕੁਮਾਰ ਮੰਡਲ ਸੇਵਾਦਾਰ ਵਾਰਡ ਨੰਬਰ 4, ਵੀਰ ਸਿੰਘ (ਸੋਨੂੰ) ਆਦਿ ਮੌਜੂਦ ਸਨ।
‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਐਮਐਲਏ ਬਲਕਾਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਪੰਜਾਬੀ ਬਾਗ ਦੇ ਨਿਵਾਸੀਆਂ ਨੂੰ ਵਿਸ਼ਵਾਸ ਦਿਲਾਇਆ ਕਿ ਆਮ ਆਦਮੀ ਪਾਰਟੀ ਨੇ ਜੋ ਵੀ ਵਾਅਦੇ ਕੀਤੇ ਸਨ, ਉਹ ਪੂਰੇ ਕੀਤੇ ਜਾਣਗੇ। ਇਥੇ ਪੰਜਾਬੀ ਬਾਗ ਵਿੱਚ ਜਿਹੜੇ ਵੀ ਕੰਮ ਨਹੀਂ ਹੋਏ, ਉਹ ਕੰਮ ਪੂਰੇ ਕੀਤੇ ਜਾਣਗੇ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਲੰਧਰ ਜ਼ਿਮਨੀ ਚੋਣਾਂ ਲਈ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੋਟ ਪਾ ਕੇ ਜਿਤਾਉਣ ਅਤੇ ਆਪਣਾਂ ਨੁਮਾਇੰਦਾ ਬਣਾ ਕੇ ਪਾਰਲੀਮੈਂਟ ਵਿੱਚ ਭੇਜਣ, ਤਾਂਕਿ ਜਲੰਧਰ ਹਲਕੇ ਦਾ ਵਿਕਾਸ ਹੋ ਸਕੇ।