ਮੋਹਾਲੀ, 29 ਅਪ੍ਰੈਲ 2024: ਪੱਤਰਕਾਰ ਰਜਿੰਦਰ ਸਿੰਘ ਤੱਗੜ ਦੀ ਗ੍ਰਿਫਤਾਰੀ ਅਤੇ ਕੇਸ ਕਰਨ ਦੇ ਵਿਰੋਧ ਪੱਤਰਕਾਰ ਭਾਈਚਾਰਾ, ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ, ਭਰਾਤਰੀ ਜਥੇਬੰਦੀਆਂ ਅਤੇ ਹੋਰ ਜਥੇਬੰਦੀਆਂ ਵੱਲੋਂ ਅਦਾਲਤ ਦੇ ਬਾਹਰ ਮੂੰਹ ਤੇ ਉਂਗਲ ਰੱਖ ਕੇ ਅਤੇ ਐੱਸ.ਐੱਸ ਪੀ. ਦਫਤਰ ਦੇ ਗੇਟ ‘ਤੇ ਨਾਅਰੇਬਾਜ਼ੀ ਕਰਕੇ ਮੋਹਾਲੀ ਪੁਲਿਸ ਖ਼ਿਲਾਫ਼ ਮੈਮੋਰੰਡਮ ਦਿੱਤਾ ਗਿਆ।
ਐੱਸ.ਐੱਸ.ਪੀ ਮੋਹਾਲੀ ‘ਤੇ ਦੋਸ਼ ਲਗਾਉਂਦੇ ਹੋਏ ਜਥੇਬੰਦੀਆਂ ਦਾ ਕਹਿਣਾ ਹੈ ਕਿ ਰਜਿੰਦਰ ਸਿੰਘ ਤੱਗੜ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ‘ਤੇ ਝੂਠਾ ਕੇਸ ਪਾਇਆ ਗਿਆ ਹੈ, ਉਨ੍ਹਾਂ ਕਿਹਾ ਕਿ ਇਹ ਪ੍ਰੈਸ ਦੀ ਆਜ਼ਾਦੀ ਨੂੰ ਖ਼ਤਮ ਕਰਨ ਦੀਆਂ ਸਾਜਸ਼ਾਂ ਹਨ |
ਉਨ੍ਹਾਂ ਕਿਹਾ ਕਿ ਸਾਰਾ ਭਾਈਚਾਰਾ ਪ੍ਰੈਸ ‘ਤੇ ਹਮਲੇ ਦੇ ਖ਼ਿਲਾਫ਼ ਹੈ। ਕੁੱਝ ਪੱਤਰਕਾਰ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਰਜਿੰਦਰ ਸਿੰਘ ਤੱਗੜ ਦੇ ਨਜਾਝੂਠੇ ਪਰਚੇ ਖ਼ਤਮ ਕਰਕੇ ਛੇਤੀ ਰਿਹਾਅ ਨਾ ਕੀਤਾ ਗਿਆ ਤਾਂ ਪੰਜਾਬ ਸਰਕਾਰ ਦੇ ਆਗੂਆਂ ਅਤੇ ਨੁੰਮਾਇਦਿਆਂ ਦੀ ਕਵਰੇਜ ਦਾ ਬਾਈਕਾਟ ਕੀਤਾ ਜਾਵੇਗਾ | ਇਸਦੇ ਨਾਲ ਹੀ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਉੱਚ ਅਧਿਕਾਰੀਆਂ ਤੋਂ ਬਾਹਰਲੇ ਜ਼ਿਲ੍ਹੇ ਤੋਂ ਕਰਵਾਈ ਜਾਵੇ |