ਸ੍ਰੀ ਅਨੰਦਪੁਰ ਸਾਹਿਬ 20 ਜਨਵਰੀ 2023: ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਦੇ ਤਿਉਹਾਰ ਮੋਕੇ ਕੀਤੇ ਜਾਣ ਵਾਲੇ ਪ੍ਰਬੰਧਾਂ ਸਬੰਧੀ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਆਈ.ਏ.ਐਸ ਨੇ ਅੱਜ ਉਪ ਮੰਡਲ ਦਫਤਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਿਲ੍ਹਾ ਅਧਿਕਾਰੀਆਂ ਨਾਲ ਇੱਕ ਵਿਸ਼ੇਸ ਮੀਟਿੰਗ ਕੀਤੀ ਅਤੇ ਅਧਿਕਾਰੀਆਂ ਦੀਆਂ ਹੋਲਾ ਮੁਹੱਲਾ ਮੌਕੇ ਕੀਤੇ ਜਾਣ ਵਾਲੇ ਪੁਖਤਾ ਪ੍ਰਬੰਧਾ ਲਈ ਡਿਊਟੀਆਂ ਲਗਾਈਆਂ।
ਡਾ.ਪ੍ਰੀਤੀ ਯਾਦਵ ਨੇ ਇਸ ਮੋਕੇ ਦੱਸਿਆ ਕਿ ਉਪ ਮੰਡਲ ਮੈਜਿਸਟ੍ਰੇਟ ਮਨੀਸ਼ਾ ਰਾਣਾ ਆਈ.ਏ.ਐਸ ਨੂੰ ਮੇਲਾ ਅਫਸਰ ਨਿਯੁਕਤ ਕੀਤਾ ਗਿਆ ਹੈ। ਸ੍ਰੀ ਅਨੰਦਪੁਰ ਸਾਹਿਬ ਨੂੰ 11 ਸੈਕਟਰ ਅਤੇ ਕੀਰਤਪੁਰ ਸਾਹਿਬ ਨੂੰ 3 ਸੈਕਟਰਾਂ ਵਿਚ ਵੰਡਿਆ ਹੈ। ਸਿਵਲ ਪ੍ਰਸਾਸ਼ਨ ਅਤੇ ਪੁਲਿਸ ਵੱਲੋ ਸਾਝਾ ਮੇਨ ਮੇਨ ਕੰਟਰੋਲ ਰੂਮ ਪੁਲਿਸ ਥਾਨਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਹੋਵੇਗਾ ਅਤੇ ਇੱਕ ਕੰਟਰੋਲ ਰੂਮ ਕੀਰਤਪੁਰ ਸਾਹਿਬ ਵਿਖੇ ਬਣਾਇਆ ਜਾਵੇਗਾ। ਸਾਰੇ ਸੈਕਟਰਾਂ ਵਿਚ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੇ ਅਧਿਕਾਰੀ ਤੈਨਾਤ ਕੀਤੇ ਹੋਣਗੇ,ਜੋ 24/7 ਕਾਰਜਸ਼ੀਲ ਰਹਿਣਗੇ।
ਸੰਗਤਾਂ ਦੀ ਸਹੂਲਤ ਲਈ ਸ੍ਰੀ ਅਨੰਦਪੁਰ ਸਾਹਿਬ ਵਿਚ ਲਗਭਗ 13 ਪਾਰਕਿੰਗ ਸਥਾਨ ਅਤੇ ਕੀਰਤਪੁਰ ਸਾਹਿਬ ਵਿਚ 4 ਪਾਰਕਿੰਗ ਸਥਾਨ ਬਣਾਏ ਜਾਣਗੇ। ਉਨ੍ਹਾਂ ਨੇ ਟਰਾਸਪੋਰਟ ਵਿਭਾਗ ਦੇ ਅਧਿਕਾਰੀਆਂ ਅਤੇ ਜੀ.ਐਮ ਪੰਜਾਬ ਰੋਡਵੇਜ਼ ਨੰਗਲ ਨੂੰ ਹੋਲਾ ਮੁਹੱਲਾ ਮੌਕੇ ਸੰਗਤਾ ਦੀ ਸਹੂਲਤ ਲਈ ਮੁਫਤ ਸਟਲ ਬੱਸ ਸਰਵਿਸ ਚਲਾਉਣ ਦੇ ਨਿਰਦੇਸ਼ ਦਿੱਤੇ। ਮੇਲਾ ਖੇਤਰ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਵਲੋਂ ਵਾਂਚ ਟਾਵਰ ਲਗਾ ਕੇ ਸਮੁੱਚਾ ਮੇਲਾ ਖੇਤਰ ਤੇ ਨਿਗਰਾਨੀ ਕੀਤੀ |