ਚੰਡੀਗੜ੍ਹ 02 ਅਗਸਤ 2022: ਸ਼ਨੀਵਾਰ ਨੂੰ ਅਮਰੀਕਾ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਅਲ-ਕਾਇਦਾ ਦੇ ਮੁਖੀ ਅਯਮਨ ਅਲ-ਜ਼ਵਾਹਿਰੀ ਨੂੰ ਮਾਰ ਦਿੱਤਾ। ਅਲ-ਜ਼ਵਾਹਿਰੀ ਦੀ ਹੱਤਿਆ ਤੋਂ ਬਾਅਦ ਹੁਣ ਅਮਰੀਕੀ ਖੁਫੀਆ ਏਜੰਸੀ ਐੱਫਬੀਆਈ ਨੇ ਆਪਣੀ ਵੈੱਬਸਾਈਟ ‘ਤੇ ਅਯਮਨ ਅਲ-ਜ਼ਵਾਹਿਰੀ ਦੀ ਪ੍ਰੋਫਾਈਲ ਤਸਵੀਰ ਜਾਰੀ ਕੀਤੀ ਹੈ। ਜਿਸ ਦੇ ਕੈਪਸ਼ਨ ‘ਚ ਅੱਤਵਾਦੀ ਅਲ-ਜ਼ਵਾਹਿਰੀ ਦੀ ਮਾਰਨ ਦੀ ਪੁਸਤ ਕੀਤੀ ਹੈ। ਅਮਰੀਕਾ ਨੇ ਮਾਰੇ ਗਏ 71 ਸਾਲਾ ਅੱਤਵਾਦੀ ਬਾਰੇ ਕਈ ਹੋਰ ਵੇਰਵਿਆਂ ਨੂੰ ਅਪਡੇਟ ਕੀਤਾ ਹੈ। ਹਾਲਾਂਕਿ ਖੁਫੀਆ ਏਜੰਸੀ ਐਫਬੀਆਈ ਨੇ ਕਿਹਾ ਹੈ ਕਿ ਉਹ ਬਾਕੀ ਜਾਣਕਾਰੀ ਨੂੰ ਜਲਦੀ ਹੀ ਅਪਡੇਟ ਕਰੇਗੀ।
ਕੌਣ ਸੀ ਅਯਮਨ ਅਲ-ਜ਼ਵਾਹਿਰੀ
ਓਸਾਮਾ ਬਿਨ ਲਾਦੇਨ ਦੀ ਮੌਤ ਤੋਂ ਬਾਅਦ ਅਯਮਨ ਅਲ-ਜ਼ਵਾਹਿਰੀ ਨੇ ਅਲ-ਕਾਇਦਾ ਮੁਖੀ ਦੀ ਕੁਰਸੀ ਸੰਭਾਲੀ ਸੀ। ਅਯਮਨ ਅਲ-ਜ਼ਵਾਹਿਰੀ 71 ਸਾਲ ਦੇ ਸਨ। ਇਸ ਨੇ ਓਸਾਮਾ ਦੀ ਮੌਤ ਤੋਂ ਬਾਅਦ ਭਾਰਤ, ਅਮਰੀਕਾ ਸਮੇਤ ਕਈ ਦੇਸ਼ਾਂ ‘ਚ ਅੱਤਵਾਦੀ ਹਮਲੇ ਵੀ ਕੀਤੇ। ਜਵਾਹਰੀ ਨੇ ਡਾਕਟਰੀ ਦੀ ਪੜ੍ਹਾਈ ਕੀਤੀ ਸੀ। ਫਿਲਹਾਲ ਦੁਨੀਆ ਭਰ ਦੀਆਂ ਕਈ ਏਜੰਸੀਆਂ ਅਯਮਨ ਅਲ-ਜ਼ਵਾਹਿਰੀ ਦੀ ਭਾਲ ਕਰ ਰਹੀਆਂ ਹਨ। ਕਿਹਾ ਜਾਂਦਾ ਹੈ ਕਿ ਅਲਕਾਇਦਾ ਨੂੰ ਫਿਲਹਾਲ ਪਾਕਿਸਤਾਨ, ਅਫਗਾਨਿਸਤਾਨ, ਈਰਾਨ, ਇਰਾਕ, ਕੁਵੈਤ ਵਰਗੇ ਦੇਸ਼ਾਂ ਤੋਂ ਫੰਡਿੰਗ ਮਿਲਦੀ ਹੈ |