ਚੰਡੀਗੜ੍ਹ , 6 ਅਗਸਤ 2021 : ਸਾਲ 2022 ਵਿੱਚ ਪੰਜਾਬ ਨੂੰ ਤਰੱਕੀ ਦੇ ਵੱਲ ਲੈ ਜਾਣ ਲਈ ਕਾਂਗਰਸ ਪਾਰਟੀ ਇਥੋਂ ਦੇ ਲੋਕਾਂ ਦੀ ਪਹਿਲੀ ਪਸੰਦ ਹੋਵੇਗੀ, ਇਹ ਗੱਲ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡਿਆ ਪੰਜਾਬ ਦੇ ਸੁੱਬਾ ਪ੍ਰਧਾਨ ਅਕਸ਼ੈ ਸ਼ਰਮਾ ਨੇ ਅੱਜ ਇੱਥੇ ਆਖੀ। ਉਹਨਾਂ ਨੇ ਅੱਜ ਸ਼ੁੱਕਰਵਾਰ ਨੂੰ ਇੱਥੇ ਐਨਐਸਯੂਆਈ ਦੀ ਕਾਰਜ ਯੋਜਨਾ ਦੀ ਘੁੰਡ ਚੁਕਾਈ ਕੀਤੀ ਤਾਂਕਿ ਅਗਲੇ ਸਾਲ ਪੰਜਾਬ ਵਿਧਾਨ ਸਭ ਦੀਆਂ ਹੋਣ ਵਾਲੀਆਂ ਚੌਣਾਂ ਤੋਂ ਕਾਂਗਰਸ ਪਾਰਟੀ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਨੂੰ ਜੋੜਿਆ ਜਾ ਸਕੇ।
ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਪ੍ਰਮੁੱਖ ਉਪਲੱਬਧੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਤੇਜੀ ਲਿਆਉਣ ਲਈ ਐਨਐਸਯੂਆਈ- ਯੂਥ ਮਿਸ਼ਨ 2022 ਸਭਾ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸੂਬੇ ਦੇ ਐਨਐਸਯੂਆਈ ਕੈਡਰ ਨੂੰ ਨੂੰ ਅਕਸ਼ੈ ਸ਼ਰਮਾਂ ਨੇ ਦੁਹਰਾਇਆ ਕਿ ਕਾਂਗਰਸ ਪਾਰਟੀ ਪੰਜਾਬ ਵਿੱਚ ਆਪਣੇ ਲੋਕਹਿਤੇਸ਼ੀ ਅਤੇ ਹੋਰ ਕਲਿਆਣਕਾਰੀ ਪ੍ਰੋਗਰਾਮਾਂ ਅਤੇ ਨੀਤੀਆਂ ਦੀ ਸਫਲਤਾ ਦੇ ਬੁੱਤੇ ‘ਤੇ ਆਉਣ ਵਾਲੀਆਂ ਵਿਧਾਨ ਸਭ ਚੌਣਾਂ ਵਿੱਚ ਜਿੱਤ ਹਾਸਲ ਕਰੇਗੀ। ‘ਕੈਪਟਨ ਫਾਰ 2022’ ਦਾ ਨਾਅਰਾ ਦਿੰਦੇ ਹੋਏ ਅਕਸ਼ੈ ਸ਼ਰਮਾਂ ਨੇ ਕਿਹਾ ਕਿ ਇਹ ਅੱਜ ਹਰ ਪੰਜਾਬੀ ਦੀ ਅਵਾਜ ਹੈ ।
Congress in Punjab would ensure it keeps it’s ascendant trend towards holistic progress. The gathering today at @AkshaySharmaOrg led #NSUIPunjabYouthMission2022 at Tarn Taran demonstrates the sentiment in favour of party and its landmark welfare policies. @capt_amarinder pic.twitter.com/4dYYWqqLc6
— NSUI (@nsui) August 6, 2021
ਅਕਸ਼ੈ ਸ਼ਰਮਾ ਨੇ ਪਾਰਟੀ ਦੇ ਸੰਕਲਪ ਨੂੰ ਲੈਕੇ ਕਿਹਾ ਕਿ ਪੰਜਾਬ ਇੱਕ ਵਾਰ ਫਿਰ ਦੇਸ਼ ਵਿੱਚ ‘ਨਿਊਮੇਰੋ ਯੂਨੋ ਸੁੱਬਾ ਬਣੇ। ਅੱਜ ਇਥੇ ਕੀਤੇ ਗਏ ਇਸ ਪ੍ਰੋਗਰਾਮ ਤੋਂ ਬਾਅਦ ਮੀਡਿਆ ਨਾਲ ਗੱਲ ਕਰਦੇ ਹੋਏ ਐਨਐਸਯੂਆਈ ਪੰਜਾਬ ਪ੍ਰਧਾਨ ਅਕਸ਼ੈ ਸ਼ਰਮਾ ਨੇ ਖੁਲਾਸਾ ਕੀਤਾ ਕਿ ਉਹਨਾਂ ਸੂੱਬੇ ਦੀਆਂ ਸਾਰੀਆਂ ਵਿਦਿਆਰਥੀਆਂ ਜਥੇਬੰਦੀਆਂ ਦੇ ਅਹੁਦੇਦਾਰਾਂ ਨੂੰ ਇਹਨਾਂ ਚੋਣਾਂ ਤੋਂ ਪਹਿਲਾਂ ਸੰਗਠਨ ਨੂੰ ਮਜਬੂਤ ਕਰਨ ਬਾਰੇ ਆਪਣੇ ਵਿਚਾਰ ਅਤੇ ਸੁਝਾਅ ਦੇਣ ਲਈ ਕਿਹਾ ਹੈ। ਅਕਸ਼ੈ ਸ਼ਰਮਾ ਨੇ ਅੱਗੇ ਕਿਹਾ ਕਿ ਉਹਨਾਂ ਦਾ ਐਨਐਸਯੂਆਈ ਕੈਡਰ ਪੂਰੀ ਤਰ੍ਹਾਂ ਨਾਲ ਤਿਆਰ ਹੈ ਅਤੇ ਅੱਜ ਤੋਂ ਉਹ ਆਪਣੀ ਕਾਂਗਰਸ ਸਰਕਾਰ ਦੀਆਂ ਉਪਲੱਬਧੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸੂੱਬੇ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਜਾਣਗੇ। ਉਹ ਅਗਲੇ ਪੰਜ ਸਾਲਾਂ ਵਿੱਚ ਵੀ ਵਿਕਾਸ ਅਤੇ ਤਰੱਕੀ ਦੇ ਖੇਤਰ ਵਿੱਚ ਪੰਜਾਬ ਸੂੱਬੇ ਨੂੰ ਦੇਸ਼ ਭਰ ਵਿੱਚ ਮੋਹਰੀ ਬਣਾਉਣ ਲਈ ਉਹਨਾਂ ਦੀ ਮਨਜ਼ੂਰੀ ਅਤੇ ਭਰੋਸੇ ਦਾ ਸਾਥ ਚਾਹੁੰਦੇ ਹਨ।
ਅਕਸ਼ੈ ਸ਼ਰਮਾ ਨੇ ਪਿਛਲੇ ਮਹੀਨੇ ਵੀ ਦੋ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਗਈ ਸੇ ਅਤੇ ਮੁੱਖ ਮੰਤਰੀ ਨੂੰ ਐਨਐਸਯੂਆਈ ਦੀ ਇਸ ਯੋਜਨਾ ਬਾਰੇ ਜਾਣੂ ਕਰਵਾਇਆ ਸੀ ਤਾਂਕਿ ਪਾਰਟੀ ਦੀਆਂ ਨੀਤੀਆਂ ਦੇ ਪ੍ਰਤੀ ਸੂਬੇ ਦੇ ਨੌਜਵਾਨ ਪੀੜੀ ਵਿੱਚ ਊਰਜਾ ਅਤੇ ਉਤਸ਼ਾਹ ਭਰਨ ਲਈ ਸੁੱਬਾ ਪੱਧਰੀ ਮੁਹਿੰਮ ਸ਼ੁਰੂ ਕੀਤੀ ਜਾ ਸਕੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਘੀ 30 ਜੁਲਾਈ ਨੂੰ ਐਨਐਸਯੂਆਈ- ਯੂਥ ਮਿਸ਼ਨ ਦੀ ਸ਼ੁਰੁਆਤ ਕੀਤੀ ਸੀ। ਅਕਸ਼ੈ ਸ਼ਰਮਾ ਨੇ ਇਥੇ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਟੀਚਾ ਸਾਲ 2022 ਦੀਆ ਵਿਧਾਨ ਸਭਾ ਦੀਆਂ ਚੌਣਾ ਤੋਂ ਪਹਿਲਾਂ ਸੂੱਬੇ ਦੇ ਨੌਜਵਾਨਾਂ ਅਤੇ ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨਾਲ ਜੋੜਨਾ ਹੈ।