ਸਪੋਰਟਸ, 10 ਨਵੰਬਰ 2025: ਭਾਰਤ ਦੇ ਸਾਬਕਾ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਨੇ 2007 ਦੇ ਟੀ-20 ਵਿਸ਼ਵ ਕੱਪ ‘ਚ 6 ਛੱਕੇ ਮਾਰੇ ਸਨ। ਰਵੀ ਸ਼ਾਸਤਰੀ ਨੇ ਵੀ ਰਣਜੀ ਟਰਾਫੀ ‘ਚ ਇਹ ਕਾਰਨਾਮਾ ਕਰ ਚੁੱਕੇ ਹਨ। ਹੁਣ, ਇੱਕ ਨਵਾਂ ਰਿਕਾਰਡ ਕਾਇਮ ਹੋ ਗਿਆ ਹੈ। ਕ੍ਰਿਕਟ ਇਤਿਹਾਸ ‘ਚ ਇੱਕ ਹੋਰ ਸ਼ਾਨਦਾਰ ਰਿਕਾਰਡ ਐਤਵਾਰ ਨੂੰ ਸੂਰਤ ‘ਚ ਰਣਜੀ ਟਰਾਫੀ ਮੈਚ ਵਿੱਚ ਸਥਾਪਿਤ ਹੋਇਆ
ਜਿੱਥੇ ਮੇਘਾਲਿਆ ਦੇ ਬੱਲੇਬਾਜ਼ ਆਕਾਸ਼ ਕੁਮਾਰ ਚੌਧਰੀ ਨੇ ਅੱਠ ਗੇਂਦਾਂ ‘ਚ ਲਗਾਤਾਰ ਅੱਠ ਛੱਕੇ ਮਾਰੇ, ਜਿਸ ‘ਚ ਇੱਕ ਓਵਰ ਵੀ ਸ਼ਾਮਲ ਸੀ। 25 ਸਾਲਾ ਆਕਾਸ਼ ਨੇ ਅਰੁਣਾਚਲ ਪ੍ਰਦੇਸ਼ ਵਿਰੁੱਧ 14 ਗੇਂਦਾਂ ‘ਚ ਨਾਬਾਦ 50 ਦੌੜਾਂ ਬਣਾਈਆਂ। ਇਸ ਦੇ ਨਾਲ ਉਹ ਪਹਿਲੀ ਸ਼੍ਰੇਣੀ ਕ੍ਰਿਕਟ ‘ਚ ਸਿਰਫ਼ 11 ਗੇਂਦਾਂ ‘ਚ ਅਰਧ ਸੈਂਕੜਾ ਪੂਰਾ ਕਰਨ ਵਾਲਾ ਸਭ ਤੋਂ ਤੇਜ਼ ਖਿਡਾਰੀ ਵੀ ਬਣ ਗਿਆ। ਆਕਾਸ਼ ਨੇ ਇੰਗਲੈਂਡ ਦੇ ਬੇਨ ਵ੍ਹਾਈਟ ਦੇ 12 ਗੇਂਦਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ।
ਆਕਾਸ਼ ਪਹਿਲੀ ਸ਼੍ਰੇਣੀ ਕ੍ਰਿਕਟ ‘ਚ ਲਗਾਤਾਰ ਛੇ ਗੇਂਦਾਂ ‘ਚ ਛੇ ਛੱਕੇ ਮਾਰਨ ਵਾਲਾ ਸਿਰਫ਼ ਤੀਜਾ ਖਿਡਾਰੀ ਬਣ ਗਿਆ। ਗੈਰੀ ਸੋਬਰਸ 1968 ‘ਚ ਇੱਕ ਓਵਰ ‘ਚ ਲਗਾਤਾਰ ਛੇ ਛੱਕੇ ਲਗਾਉਣ ਵਾਲੇ ਪਹਿਲੇ ਖਿਡਾਰੀ ਸਨ। ਉਨ੍ਹਾਂ ਨੇ ਗਲੈਮੋਰਗਨ ਅਤੇ ਨਾਟਿੰਘਮਸ਼ਾਇਰ ਵਿਚਕਾਰ ਹੋਏ ਮੈਚ ‘ਚ ਮੈਲਕਮ ਨੈਸ਼ ਦੇ ਇੱਕ ਓਵਰ ‘ਚ ਇਹ ਉਪਲਬਧੀ ਹਾਸਲ ਕੀਤੀ। ਫਿਰ ਰਵੀ ਸ਼ਾਸਤਰੀ ਨੇ 1984-85 ‘ਚ ਇਹ ਉਪਲਬੱਧੀ ਹਾਸਲ ਕੀਤੀ।
ਯੁਵਰਾਜ ਸਿੰਘ ਨੇ 2007 ਦੇ ਟੀ-20 ਵਿਸ਼ਵ ਕੱਪ ‘ਚ ਇੰਗਲੈਂਡ ਵਿਰੁੱਧ ਛੇ ਛੱਕੇ ਲਗਾਏ। ਉਨ੍ਹਾਂ ਨੇ ਐਂਡਰਿਊ ਫਲਿੰਟਾਫ ਨਾਲ ਬਹਿਸ ਤੋਂ ਬਾਅਦ ਸਟੂਅਰਟ ਬ੍ਰਾਡ ਦੇ ਓਵਰ ਦੀਆਂ ਲਗਾਤਾਰ ਛੇ ਗੇਂਦਾਂ ‘ਤੇ ਛੇ ਛੱਕੇ ਲਗਾਏ।
Read More: IND ਬਨਾਮ AUS: ਭਾਰਤ ਨੇ ਆਸਟ੍ਰੇਲੀਆ ਖ਼ਿਲਾਫ ਟੀ-20 ਸੀਰੀਜ਼ ਜਿੱਤੀ, 5ਵਾਂ ਮੈਚ ਮੀਂਹ ਕਾਰਨ ਰੱਦ




