ਅਕਾਲੀ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਦਿੱਤਾ ਸਪਸ਼ਟੀਕਰਨ

 6 ਸਤੰਬਰ 2024:  ਅਕਾਲੀ ਸਰਕਾਰ ‘ਚ ਮੰਤਰੀ ਰਹੇ ਦੋ ਹੋਰ ਸਾਬਕਾ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ (Akali leaders reached Shri Akal Takht Sahib ) ਪਹੁੰਚ ਕੇ ਆਪਣਾ ਸਪਸ਼ਟੀਕਰਨ ਦਿੱਤਾ,ਦੱਸ ਦੇਈਏ ਕਿ ਇਹਨਾਂ ਆਗੂਆਂ ‘ਚ ਸ਼ਾਮਿਲ ਹਨ, ਮਨਪ੍ਰੀਤ ਸਿੰਘ ਬਾਦਲ ਤੇ ਸੁੱਚਾ ਸਿੰਘ ਲੰਗਾਹ ਨੇ ਆਪਣਾ ਲਿਖਤੀ ਸਪਸ਼ਟੀਕਰਨ ਦਿੱਤਾ ਹੈ|

ਓਥੇ ਹੀ ਇਹ ਵੀ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਕਿ ਮਨਪ੍ਰੀਤ ਸਿੰਘ ਬਾਦਲ ਨੇ ਮੀਡਿਆ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ, ਜਥੇਦਾਰ ਸਾਹਿਬ ਨੇ ਸਾਰੇ ਹੀ ਮੰਤਰੀਆਂ ਨੂੰ ਤਲਬ ਕਰਕੇ
ਸਪਸ਼ਟੀਕਰਨ ਮੰਗਿਆ ਹੈ| ਓਥੇ ਹੀ ਇਹ ਵੀ ਦੱਸ ਦੇਈਏ ਕਿ ਜਥੇਦਾਰ ਸਾਹਿਬ ਦੇ ਵਲੋਂ ਕਿਹਾ ਗਿਆ ਸੀ ਕਿ ਜੋ ਵੀ ਅਕਾਲੀ ਸਰਕਾਰ ਦਾ ਹਿੱਸਾ ਰਹੇ, ਮੰਤਰੀ ਸਿੱਖ ਚੇਹਰੇ ਰਹੇ ਸਨ, 2007 ਤੋਂ ਲੈ ਕੇ 2017 ਤੱਕ ਜੋ ਤਮਾਮ ਚੇਹਰੇ ਰਹੇ ਹਨ ਉਹ ਆਪਣਾ 15 ਦਿਨਾਂ ਦੇ ਅੰਦਰ- ਅੰਦਰ ਸਪਸ਼ਟੀਕਰਨ ਸੌਂਪਣ|

ਦੱਸ ਦੇਈਏ ਕਿ ਬੀਤੇ ਦਿਨ ਬਿਕਰਮ ਸਿੰਘ ਮਜੀਠੀਆ ਦੇ ਵਲੋਂ ਵੀ ਆਪਣਾ ਸਪਸ਼ਟੀਕਰਨ ਸੌਂਪਿਆ ਗਿਆ ਸੀ, ਇਸ ਤੋਂ ਪਹਿਲਾਂ ਜੇ ਗੱਲ ਕਰੀਏ ਤਾ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ, ਸ਼ਰਨਜੀਤ ਸਿੰਘ ਢਿੱਲੋਂ, ਗੁਲਜ਼ਾਰ ਸਿੰਘ ਗਣੀ ਵੀ ਪੇਸ਼ ਹੋਕੇ ਆਪਣਾ ਸਪਸ਼ਟੀਕਰਨ ਦੇ ਚੁੱਕੇ ਹਨ|

 

Scroll to Top