ਚੰਡੀਗੜ੍ਹ, 31 ਜੁਲਾਈ 2024: ਡੇਰਾ ਸਿਰਸਾ ਮੁਖੀ ਰਾਮ ਰਹੀਮ ਮੁਆਫ਼ੀ ਦੇਣ ਦਾ ਮੁੱਦਾ ਲਗਾਤਾਰ ਭਖਦਾ ਜਾ ਰਿਹਾ ਹੈ | ਸਾਬਕਾ ਡੇਰਾ ਪ੍ਰੇਮੀ ਪ੍ਰਦੀਪ ਕਲੇਰ (Pradeep Keller) ਦੇ ਬਿਆਨ ਆਉਣ ਤੋਂ ਬਾਅਦ ਅਤੇ ਅਕਾਲੀ ਦਲ ਤੋਂ ਬਾਗੀ ਹੋਏ ਧੜੇ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਦਿੱਤੇ ਇੱਕ ਇੰਟਰਵਿਊ ‘ਚ ਇਹ ਮਾਮਲਾ ਹੋਰ ਭਖ ਗਿਆ |
ਇਸ ਮਾਮਲੇ ‘ਤੇ ਅੰਮ੍ਰਿਤਸਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਪ੍ਰੈਸ ਵਾਰਤਾ ਕੀਤੀ | ਉਨ੍ਹਾਂ ਕਿਹਾ ਕਿ ਜੋ ਡੇਰਾ ਪ੍ਰੇਮੀ ਪ੍ਰਦੀਪ ਕਲੇਰ, ਜਿਸਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ਾਂ ‘ਚ ਜੇਲ੍ਹ ‘ਚ ਸਜ਼ਾ ਕੱਟੀ ਹੋਵੇ, ਉਸਦੀਆਂ ਗੱਲਾਂ ‘ਤੇ ਕੋਈ ਕਿਵੇਂ ਯਕੀਨ ਕਰ ਸਕਦਾ |
ਅਕਾਲੀ ਦਲ ਤੋਂ ਬਾਗੀ ਧੜੇ ਵੱਲੋਂ ਦਿੱਤੇ ਇੰਟਰਵਿਊ ‘ਤੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਬਾਗੀ ਧੜੇ ਨੂੰ ਪ੍ਰਦੀਪ ਕਲੇਰ ਨੂੰ ਆਪਣਾ ਪ੍ਰਧਾਨ ਬਣਾ ਲੈਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪ੍ਰਦੀਪ ਕਲੇਰ ਖੁਦ ਦੋਸ਼ੀ ਹਨ ਅਤੇ ਉਹ ਹੁਣ ਝੂਠੇ ਦੋਸ਼ ਅਕਾਲੀ ਦਲ ‘ਤੇ ਲਗਾ ਰਹੇ ਹਨ | ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਬਾਗੀ ਧੜੇ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦਾ ਇੰਤਜ਼ਾਰ ਕਰਨਾ ਚਾਹੀਦਾ ਸੀ।