Site icon TheUnmute.com

ਅਕਾਲੀ ਦਲ ਵਰਕਰ ਅਜੀਤਪਾਲ ਸਿੰਘ ਦੇ ਕਤਲ ਦੀ ਗੁੱਥੀ ਸੁਲਝੀ, ਦੋਸਤ ਹੀ ਨਿਕਲਿਆ ਕਾਤਲ

ਅਜੀਤਪਾਲ ਸਿੰਘ

ਬਟਾਲਾ 30 ਨਵੰਬਰ 2022:ਬਟਾਲਾ ਦੇ ਅਕਾਲੀ ਦਲ ਪਾਰਟੀ ਦੇ ਸਰਗਰਮ ਵਰਕਰ ਅਜੀਤਪਾਲ ਸਿੰਘ ਦਾ ਬੀਤੀ ਦੇਰ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ | ਜਿੱਥੇ ਸਵੇਰ ਤੋਂ ਹੀ ਅਣਪਛਾਤੇ ਵਿਅਕਤੀਆਂ ਵਲੋਂ ਫਾਇਰਿੰਗ ਕਰਨ ਦੀ ਗੱਲ ਆਖੀ ਜਾ ਰਹੀ ਸੀ| ਹੁਣ ਇਸ ਮਾਮਲੇ ਵਿਚ ਨਵਾਂ ਮੌੜ ਆਇਆ ਹੈ |

ਪੁਲਿਸ ਜ਼ਿਲ੍ਹਾ ਬਟਾਲਾ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ਼ ਕਰਦਿਆਂ ਇਸ ਕਤਲ ਮਾਮਲੇ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰਦੇ ਹੋਏ ਖੁਲਾਸਾ ਕੀਤਾ ਕਿ ਅਜੀਤਪਾਲ ਸਿੰਘ ਦਾ ਕਤਲ ਉਸਦੇ ਸਾਥੀ ਦੋਸਤ ਅਮ੍ਰਿਤਪਾਲ ਸਿੰਘ ਜੋ ਬੀਤੀ ਰਾਤ ਅਜੀਤਪਾਲ ਦੇ ਨਾਲ ਮੌਜੂਦ ਸੀ ਉਸਨੇ ਹੀ ਕੀਤਾ ਹੈ | ਉਥੇ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਅਮ੍ਰਿਤਪਾਲ ਸਿੰਘ ਨੇ ਆਪਣੇ ਇਕ ਰਿਸ਼ਤੇਦਾਰ ਗੁਰਮੁਖ ਸਿੰਘ ਨਾਲ ਮਿਲ ਕੇ ਦੇਰ ਰਾਤ ਅਜੀਤਪਾਲ ਸਿੰਘ ‘ਤੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਫਾਇਰ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ |

ਅਮ੍ਰਿਤਪਾਲ ਸਿੰਘ ਨੇ ਆਪਣੇ ਜ਼ੁਰਮ ਨੂੰ ਲੁਕਾਉਣ ਲਈ ਅਮ੍ਰਿਤਪਾਲ ਨੇ ਆਪਣੇ ਰਿਸ਼ਤੇਦਾਰ ਗੁਰਮੁਖ ਸਿੰਘ ਦੀ ਮਦਦ ਨਾਲ ਅਜੀਤਪਾਲ ਦੀ ਲਾਸ਼ ਨੂੰ ਆਪਣੀ ਗੱਡੀ ‘ਚ ਰੱਖ ਅੰਮ੍ਰਿਤਸਰ ਹਸਪਤਾਲ ਇਲਾਜ ਕਰਵਾਉਣ ਦੇ ਬਹਾਨੇ ਲੈ ਗਿਆ ਅਤੇ ਆਪਣੀ ਗੱਡੀ ਦੇ ਸ਼ੀਸ਼ੇ ‘ਤੇ ਖੁਦ ਫਾਇਰ ਕਰ ਇਹ ਕਹਾਣੀ ਘੜੀ ਕਿ ਕਿਸੇ ਅਣਪਛਾਤੇ ਵਲੋਂ ਹਮਲਾ ਕੀਤਾ ਗਿਆ ਹੈ |

ਪੁਲਿਸ ਐੱਸਐੱਸਪੀ ਬਟਾਲਾ ਨੇ ਦੱਸਿਆ ਕਿ ਉਹਨਾਂ ਦੀ ਪੁੱਛਗਿੱਛ ਵਿੱਚ ਇਹ ਸਾਹਮਣੇ ਆਇਆ ਹੈ ਕਿ ਅਮ੍ਰਿਤਪਾਲ ਅਤੇ ਅਜੀਤਪਾਲ ਸਿੰਘ ਵਿਚਾਲੇ ਬੀਤੀ ਰਾਤ ਪਹਿਲਾ ਝਗੜਾ ਹੋਇਆ ਅਤੇ ਉਸ ਵਿਚਕਾਰ ਅਮ੍ਰਿਤਪਾਲ ਨੇ ਅਜੀਤਪਾਲ ਤੇ ਫਾਇਰ ਕਰ ਦਿੱਤਾ | ਉਥੇ ਹੀ ਪੁਲਿਸ ਵਲੋਂ ਅਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜਦਕਿ ਮੁਲਜ਼ਮ ਗੁਰਮੁਖ ਸਿੰਘ ਫ਼ਰਾਰ ਹੈ | ਜਿਸ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ

ਉਥੇ ਹੀ ਪੁਲਿਸ ਗ੍ਰਿਫ਼ਤ ‘ਚ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਜਿਸ ਸਾਥੀ ਦੋਸਤ ਅਜੀਤਪਾਲ ਦਾ ਉਸਨੇ ਕਤਲ ਕੀਤਾ ਹੈ | ਉਸਦਾ 2009 ਤੋਂ ਜਿਗਰੀ ਦੋਸਤ ਸੀ ਲੇਕਿਨ ਰਾਤ ਮਹਿਜ਼ ਦੋਵਾਂ ‘ਚ ਸ਼ਰੀਕੇ ‘ਚ ਵਰਤਣ ਤੋਂ ਹੋਈ ਬਹਿਸ ‘ਚ ਉਸਨੇ ਗੋਲੀ ਚਲਾ ਦਿੱਤੀ| ਕਿਉਕਿ ਉਸਨੂੰ ਇਹ ਡਰ ਹੋ ਗਿਆ ਸੀ ਕਿ ਅਜੀਤਪਾਲ ਕੋਲ ਵੀ ਪਿਸਤੌਲ ਹੈ | ਅਮ੍ਰਿਤਪਾਲ ਸਿੰਘ ਨੇ ਖੁਦ ਕਬੂਲ ਕੀਤਾ ਕਿ ਕਤਲ ਕਰਨ ਬਾਅਦ ਉਸਨੇ ਆਪਣੇ ਬਚਾਅ ਲਈ ਪੂਰੀ ਕਹਾਣੀ ਰਚੀ ਸੀ |

Exit mobile version