Site icon TheUnmute.com

ਭਾਰਤੀ ਮੂਲ ਦੇ ਅਜੈ ਬੰਗਾ ਵਿਸ਼ਵ ਬੈਂਕ ਦੇ ਨਿਰਵਿਰੋਧ ਮੁਖੀ ਚੁਣੇ ਗਏ, ਹੋਰ ਉਮੀਦਵਾਰ ਨੇ ਨਹੀਂ ਕੀਤੀ ਦਾਅਵੇਦਾਰੀ ਪੇਸ਼

Ajay Banga

ਚੰਡੀਗੜ੍ਹ, 01 ਅਪ੍ਰੈਲ 2023: ਭਾਰਤੀ ਮੂਲ ਦੇ ਅਜੈ ਪਾਲ ਸਿੰਘ ਬੰਗਾ (Ajay Banga) ਦਾ ਵਿਸ਼ਵ ਬੈਂਕ ਦਾ ਬਿਨਾਂ ਮੁਕਾਬਲਾ ਪ੍ਰਧਾਨ ਬਣਨਾ ਲਗਭਗ ਤੈਅ ਹੈ। ਨਾਮਜ਼ਦਗੀਆਂ ਬੁੱਧਵਾਰ ਨੂੰ ਖਤਮ ਹੋ ਗਈਆਂ ਹਨ । ਕਿਸੇ ਹੋਰ ਦੇਸ਼ ਨੇ ਜਨਤਕ ਤੌਰ ‘ਤੇ ਵਿਕਲਪਕ ਉਮੀਦਵਾਰ ਦਾ ਪ੍ਰਸਤਾਵ ਨਹੀਂ ਦਿੱਤਾ ਹੈ। ਮਤਲਬ ਬੰਗਾ ਦੇ ਮੁਕਾਬਲੇ ਕੋਈ ਹੋਰ ਉਮੀਦਵਾਰ ਨਹੀਂ ਹੈ। ਵਿਸ਼ਵ ਬੈਂਕ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।

ਮਾਸਟਰਕਾਰਡ ਇੰਕ. ਦੇ ਸਾਬਕਾ ਸੀਈਓ ਨੂੰ ਪਿਛਲੇ ਮਹੀਨੇ ਰਾਸ਼ਟਰਪਤੀ ਜੋ ਬਿਡੇਨ ਤੋਂ ਸਮਰਥਨ ਪ੍ਰਾਪਤ ਹੋਇਆ ਸੀ ਜਦੋਂ ਮੌਜੂਦਾ ਚੇਅਰਮੈਨ ਡੇਵਿਡ ਮਲਪਾਸ ਨੇ ਲਗਭਗ ਇੱਕ ਸਾਲ ਪਹਿਲਾਂ ਅਹੁਦਾ ਛੱਡਣ ਦੀ ਯੋਜਨਾ ਦਾ ਐਲਾਨ ਕੀਤਾ ਸੀ। ਭਾਰਤ ਨੇ ਵਿਸ਼ਵ ਬੈਂਕ ਦੇ ਪ੍ਰਧਾਨ ਦੇ ਅਹੁਦੇ ਲਈ ਅਜੈ ਬੰਗਾ (Ajay Banga) ਦੀ ਉਮੀਦਵਾਰੀ ਦਾ ਸਮਰਥਨ ਕੀਤਾ ਹੈ।

ਬਲੂਮਬਰਗ ਨਿਊਜ਼ ਦੇ ਅਨੁਸਾਰ, 2019 ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਲਪਾਸ ਨੂੰ ਨਾਮਜ਼ਦ ਕੀਤਾ ਸੀ। ਮਲਪਾਸ ਦੀ ਚੋਣ ਵੀ ਬਿਨਾਂ ਮੁਕਾਬਲਾ ਹੋਈ ਸੀ। ਇਸ ਅਹੁਦੇ ਲਈ ਹਮੇਸ਼ਾ ਅਮਰੀਕੀ ਉਮੀਦਵਾਰ ਨੂੰ ਚੁਣਿਆ ਗਿਆ ਹੈ। ਅਮਰੀਕਾ ਨੂੰ ਛੱਡ ਕੇ ਕਿਸੇ ਵੀ ਦੇਸ਼ ਨੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਵਿਸ਼ਵ ਬੈਂਕ ਦੇ ਨਿਯਮ ਮੈਂਬਰ ਦੇਸ਼ਾਂ ਨੂੰ ਇੱਕ ਸਮੇਂ ਦੀ ਮਿਆਦ ਦੇ ਦੌਰਾਨ ਨਾਮ ਦਰਜ ਕਰਵਾਉਣ ਦੀ ਇਜਾਜ਼ਤ ਦਿੰਦੇ ਹਨ, ਜਿਸਦੀ ਮਿਆਦ ਬੁੱਧਵਾਰ ਦੁਪਹਿਰ ਨੂੰ ਖਤਮ ਹੋ ਗਈ ਸੀ। ਅਜਿਹੇ ‘ਚ ਅਜੈ ਬੰਗਾ ਦੇ ਸਾਹਮਣੇ ਕੋਈ ਖੜ੍ਹਾ ਨਜ਼ਰ ਨਹੀਂ ਆ ਰਿਹਾ। ਨਾਮਜ਼ਦਗੀਆਂ ਫਰਵਰੀ ਦੇ ਅਖੀਰ ਵਿੱਚ ਸ਼ੁਰੂ ਹੋਈਆਂ ਸਨ ।

ਅਜੈ ਬੰਗਾ ਦਾ ਜਨਮ 10 ਨਵੰਬਰ 1959 ਵਿੱਚ ਖਡਕੀ, ਪੂਨੇ ਵਿੱਚ ਹੋਇਆ ਸੀ, ਜਿਥੇ ਉਸ ਦੇ ਪਿਤਾ ਫੌਜ ਵਿੱਚ ਤਾਇਨਾਤ ਸਨ। ਅਜੈ ਬੰਗਾ ਦਾ ਪਰਿਵਾਰ ਮੂਲ ਰੂਪ ਵਿੱਚ ਜਲੰਧਰ ਦਾ ਰਹਿਣ ਵਾਲਾ ਹੈ। ਉਨ੍ਹਾਂ ਦੇ ਪਿਤਾ ਸ.ਹਰਭਜਨ ਸਿੰਘ ਬੰਗਾ ਆਰਮੀ ਤੋਂ ਬਤੌਰ ਲੈਫਟੀਨੈਂਟ ਜਨਰਲ ਰਿਟਾਇਰ ਹੋਏ ਹਨ।ਉਸ ਦਾ ਵੱਡਾ ਭਰਾ ਐਮ.ਐਸ.ਬੰਗਾ ਵੀ ਇੱਕ ਸੀ.ਈ.ਉ.ਹਨ ।

ਆਰਮੀ ਵਿੱਚ ਹੋਣ ਕਾਰਨ ਉਸ ਦੇ ਪਿਤਾ ਦੀ ਬਦਲੀ ਜਗ੍ਹਾ-ਜਗ੍ਹਾ ਹੁੰਦੀ ਰਹਿੰਦੀ ਸੀ।ਇਸ ਲਈ ਉਸ ਦੀ ਸਕੂਲੀ ਪੜ੍ਹਾਈ ਵੀ ਵੱਖ ਵੱਖ ਸਕੂਲਾਂ,ਜਿਵੇਂ ਸਿਕੰਦਰਾਬਾਦ,ਜਲੰਧਰ,ਦਿੱਲੀ,ਹੈਦਰਾਬਾਦ ਅਤੇ ਸ਼ਿਮਲਾ ਵਿੱਚ ਹੋਈ।

ਅਜੈ ਬੰਗਾ ਨੇ ਆਪਣਾ ਸਫਰ ਨੈਸਲੇ ਕੰਪਨੀ ਤੋਂ ਸ਼ੁਰੂ ਕੀਤਾ।13 ਸਾਲ ਤੱਕ ਉਨ੍ਹਾਂ ਨੇ ਵਿਕਰੀ, ਮਾਰਕੀਟਿੰਗ ਅਤੇ ਪ੍ਰਬੰਧਨ ਵਿੱਚ ਨਿਪੁੰਨਤਾ ਨਾਲ ਜ਼ਿੰਮੇਵਾਰੀ ਸੰਭਾਲੀ।ਇਸ ਤੋਂ ਬਾਅਦ ਅਜੈ ਬੰਗਾ ਨੇ ਪੈਪਸੀ ਕੰਪਨੀ ਵਿੱਚ ਨੌਕਰੀ ਕੀਤੀ। ਜਦੋਂ ਭਾਰਤ ਦੀ ਅਰਥ ਵਿਵਸਥਾ ਵਿੱਚ ਉਦਾਰਤਾ ਆਉਣੀ ਸ਼ੁਰੂ ਹੋਈ ਤਾਂ ਇਸ ਦੇ ਵਪਾਰ ਨੂੰ ਭਾਰਤ ਵਿੱਚ ਫੈਲਾਉਣ ਵਿੱਚ ਮੁੱਖ ਯੋਗਦਾਨ ਪਾਇਆ।

ਇਸ ਤੋਂ ਬਾਅਦ ਅਜੈ ਬੰਗਾਨੇ 1996 ਤੋਂ ਲੈ ਕੇ 2009 ਤੱਕ ਸਿਟੀ ਗਰੁੱਪ ਵਿੱਚ ਨੌਕਰੀ ਕੀਤੀ।ਉਨ੍ਹਾਂ ਨੇ ਸਿਟੀ ਗਰੁੱਪ ਦਾ ਕਾਰੋਬਾਰ ਅਮਰੀਕਾ,ਯੂਰਪ, ਅਰਬ ਦੇਸ਼ਾਂ ‘ਤੇ ਅਫਰੀਕਾ ਵਿੱਚ ਫੈਲਾਉਣ ਵਿੱਚ ਭਾਰੀ ਯੋਗਦਾਨ ਪਾਇਆ।ਸਿਟੀ ਗਰੁੱਪ ਨੂੰ ਛੱਡਣ ਤੋਂ ਪਹਿਲਾਂ ਉਹ ਇਸ ਕੰਪਨੀ ਦਾ ਏਸ਼ੀਆ ਪੈਸੀਫਿਕ ਦਾ ਸੀ.ਈ.ਉ.ਸੀ ‘ਤੇ ਕੰਪਨੀ ਦੇ ਬੈਂਕਿੰਗ,ਇਨਵੈਸਟਮੈਂਟ ਅਤੇ ਕਰੈਡਿਟ ਕਾਰਡ ਆਦਿ ਦੇ ਵਿਸਥਾਰ ਲਈ ਜਿੰਮੇਵਾਰ ਸੀ।ਉਹ ਸਿਟੀ ਗਰੁੱਪ ਦੀ ਸੀਨੀਅਰ ਮੈਨੇਜਮੈਂਟ ਅਤੇ ਐਗਜੈਕਟਿਵ ਕਮੇਟੀਆਂ ਦਾ ਮੈਂਬਰ ਸੀ।

ਅਜੈ ਉਸ ਭਾਰਤੀ-ਅਮਰੀਕੀ ਪੀੜ੍ਹੀ ਨਾਲ ਸਬੰਧਤ ਹਨ, ਜਿਨ੍ਹਾਂ ਨੇ ਭਾਰਤ ਵਿੱਚ ਪੜ੍ਹ ਕੇ ਅਮਰੀਕਾ ਵਿੱਚ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਜਲੰਧਰ ਅਤੇ ਸ਼ਿਮਲਾ ਤੋਂ ਪ੍ਰਾਪਤ ਕੀਤੀ ਹੈ। ਡੀਯੂ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਆਈਆਈਐਮ ਅਹਿਮਦਾਬਾਦ ਤੋਂ ਐਮਬੀਏ ਕੀਤੀ।

ਉਨ੍ਹਾਂ ਨੇ 1981 ਵਿੱਚ ਮੈਨੇਜਮੈਂਟ ਟਰੇਨੀ ਵਜੋਂ ਨੇਸਲੇ ਇੰਡੀਆ ਵਿੱਚ ਸ਼ਾਮਲ ਹੋਇਆ ਅਤੇ 13 ਸਾਲਾਂ ਵਿੱਚ ਮੈਨੇਜਰ ਬਣ ਗਏ । ਇਸ ਤੋਂ ਬਾਅਦ ਉਹ (Ajay Banga) ਪੈਪਸੀਕੋ ਦੇ ਰੈਸਟੋਰੈਂਟ ਡਿਵੀਜ਼ਨ ਦਾ ਹਿੱਸਾ ਬਣ ਗਿਆ। ਇਹ ਉਦਾਰੀਕਰਨ ਦਾ ਦੌਰ ਸੀ, ਜਦੋਂ ਬੰਗਾ ਨੇ ਭਾਰਤ ਵਿੱਚ ਪੀਜ਼ਾ ਹੱਟ ਅਤੇ ਕੇਐਫਸੀ ਦੀ ਸ਼ੁਰੂਆਤ ਵਿੱਚ ਮੁੱਖ ਭੂਮਿਕਾ ਨਿਭਾਈ ਸੀ।

ਅਜੈ ਬੰਗਾ 1996 ਵਿੱਚ ਸਿਟੀਗਰੁੱਪ ਦੇ ਮਾਰਕੀਟਿੰਗ ਮੁਖੀ ਬਣੇ। 2000 ਵਿੱਚ ਸਿਟੀ ਫਾਈਨੈਂਸ਼ੀਅਲ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। 2009 ਵਿੱਚ ਮਾਸਟਰਕਾਰਡ ਦੇ ਸੀਈਓ ਬਣੇ ਅਤੇ ਆਪਣੀਆਂ ਮਾਰਕੀਟਿੰਗ ਰਣਨੀਤੀਆਂ ਨਾਲ ਮਾਸਟਰਕਾਰਡ ਨੂੰ ਨੌਜਵਾਨਾਂ ਵਿੱਚ ਇੰਨਾ ਮਸ਼ਹੂਰ ਕਰ ਦਿੱਤਾ ਕਿ ਇਹ ਇੱਕ ਸਟੇਟਸ ਸਿੰਬਲ ਬਣ ਗਏ ।

ਅਜੈ ਬੰਗਾ ਨੂੰ 2016 ਵਿੱਚ ਪਦਮਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। 2012 ਵਿੱਚ ਮਸ਼ਹੂਰ ਮੈਗਜ਼ੀਨ ਫਾਰਚਿਊਨ ਨੇ ਬੰਗਾ ਨੂੰ ‘ਪਾਵਰਫੁੱਲ ਇੰਡਸਟਰੀਲਿਸਟ-2012’ ਵਜੋਂ ਚੁਣਿਆ। ਉਹ ਹਿੰਦੁਸਤਾਨ ਯੂਨੀਲੀਵਰ ਦੇ ਸਾਬਕਾ ਚੇਅਰਮੈਨ ਮਾਨਵਿੰਦਰ ਸਿੰਘ ਬੰਗਾ ਦੇ ਭਰਾ ਹਨ।

ਬਿਡੇਨ ਨੇ ਕਿਹਾ ਕਿ ਅਜੈ ਬੰਗਾ ਨੇ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਗਲੋਬਲ ਕੰਪਨੀਆਂ ਬਣਾਉਣ ਅਤੇ ਮੈਨੇਜਮੈਂਟ ਵਿੱਚ ਬਤੀਤ ਕੀਤਾ ਹੈ। ਇਹ ਉਹ ਕੰਪਨੀਆਂ ਹਨ ਜਿਨ੍ਹਾਂ ਨੇ ਆਰਥਿਕਤਾ ਦੇ ਨਾਲ-ਨਾਲ ਰੁਜ਼ਗਾਰ ਨੂੰ ਵੀ ਹੁਲਾਰਾ ਦਿੱਤਾ ਹੈ। ਇਸਦੇ ਨਾਲ ਹੀ ਕਿਹਾ ਕਿ ਅਜੇ ਇਸ ਇਤਿਹਾਸਕ ਪਲ ‘ਤੇ ਵਿਸ਼ਵ ਬੈਂਕ ਦੀ ਅਗਵਾਈ ਕਰਨ ਵਾਲੇ ਸਭ ਤੋਂ ਯੋਗ ਵਿਅਕਤੀ ਹਨ।

ਦੂਜੇ ਪਾਸੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਮਰੀਕੀ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਜੈ ਬੰਗਾ ਨੂੰ ਜਲਵਾਯੂ ਪਰਿਵਰਤਨ ਦੀ ਚੁਣੌਤੀ ‘ਤੇ ਕੰਮ ਕਰਨ ਦਾ ਚੰਗਾ ਤਜਰਬਾ ਹੈ। ਇਹ ਉਹ ਤਜ਼ਰਬੇ ਅਤੇ ਤਰਜੀਹਾਂ ਹਨ ਜੋ ਆਉਣ ਵਾਲੇ ਸਾਲਾਂ ਵਿੱਚ ਵਿਸ਼ਵ ਬੈਂਕ ਲਈ ਉਸਦੇ ਕੰਮ ਦੀ ਅਗਵਾਈ ਕਰਨਗੇ।

Exit mobile version