July 2, 2024 8:33 pm
ਅਜਾਨ ਕਪੂਰ

ਜਲ੍ਹਿਆਂਵਾਲਾ ਬਾਗ਼ ਸਾਕੇ ‘ਚ ਸ਼ਹੀਦ ਲਾਲਾ ਵਾਸੂ ਮੱਲ ਦੇ ਪੜਪੋਤੇ ਅਜਾਨ ਕਪੂਰ ਨੂੰ ‘ਵੀਰਬਾਲ ਐਵਾਰਡ’ ਨਾਲ ਕੀਤਾ ਸਨਮਾਨਿਤ

ਅਮ੍ਰਿਤਸਰ, 26 ਜਨਵਰੀ 2023: ਅੱਜ ਪੂਰਾ ਦੇਸ਼ ਆਪਣਾ 74ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ | ਇਸ ਦੌਰਾਨ ਗਣਤੰਤਰ ਦਿਵਸ ਮੌਕੇ ਦੇਸ਼ ਭਰ ਦੇ 56 ਨੌਜਵਾਨਾਂ ਨੂੰ ‘ਵੀਰਬਲ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ । ਇਨ੍ਹਾਂ ਵਿਚ ਪੰਜਾਬ ਦੇ ਤਿੰਨ ਬੱਚੇ ਸ਼ਾਮਲ ਹਨ ਜਿਨ੍ਹਾਂ ਨੂੰ ਇਸ ਵੀਰਬਲ ਐਵਾਰਡ’ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ | ਜਿਸ ਵਿੱਚ ਅੰਮ੍ਰਿਤਸਰ ਦੇ 12 ਸਾਲਾ ਅਜਾਨ ਕਪੂਰ ਵੀ ਸ਼ਾਮਲ ਹੈ।

12 ਸਾਲਾ ਅਜਾਨ ਕਪੂਰ (Amritsar Ajan kapoor) ਦੇ ਪਿਤਾ ਸੁਨੀਲ ਕਪੂਰ ਨੇ ਦੱਸਿਆ ਕਿ ਅਜ਼ਾਨ ਨੂੰ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਚੰਡੀਗੜ੍ਹ ਸਥਿਤ ਪੰਜਾਬ ਭਵਨ ‘ਚ ਵੀ ਬੁਲਾਇਆ ਹੈ। ਅਜ਼ਾਨ ਇੱਕ ਸ਼ਹੀਦ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਹ ਲਾਲਾ ਵਾਸੂ ਮੱਲ ਦੇ ਪੜਪੋਤੇ ਹਨ, ਜੋ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਸਾਕੇ ਦੌਰਾਨ ਸ਼ਹੀਦੀ ਪਾ ਗਏ ਸਨ। ਜਿਕਰਯੋਗ ਹੈ ਕਿ ਅਜ਼ਾਨ ਕਪੂਰ ਪਰਿਵਾਰ ਦੀ (Amritsar Ajan kapoor) ਦੂਜੀ ਸ਼ਖਸੀਅਤ ਹੈ ਜਿਸ ਨੂੰ ਰਾਸ਼ਟਰੀ ਪੱਧਰ ਦਾ ਸਨਮਾਨ ਦਿੱਤਾ ਜਾ ਰਿਹਾ ਹੈ |

ਜਿਕਰਯੋਗ ਹੈ ਕਿ ਅਜਾਨ ਕਪੂਰ ਅਮਰਨਾਥ ਯਾਤਰਾ ਦੌਰਾਨ ਰਾਤ ਵੇਲੇ ਲੰਗਰ ਵਿੱਚ ਸੇਵਾ ਕਰਨ ਗਏ, ਕੁਝ ਸਮਾਂ ਸੇਵਾ ਕਰਨ ਤੋਂ ਬਾਅਦ ਉਹ ਪਿਸ਼ਾਬ ਕਰਨ ਲਈ ਲੰਗਰ ਘਰ ਦੇ ਪਿਛਲੇ ਪਾਸੇ ਚਲਾ ਗਿਆ। ਜਿੱਥੇ ਅਜਾਨ ਨੇ ਡਰੇਨ ਵਿੱਚ ਪਾਣੀ ਦਾ ਤੇਜ਼ ਵਹਾਅ ਦੇਖਿਆ। ਇਸ ਤੋਂ ਬਾਅਦ ਪੱਥਰ ਆਉਂਦੇ ਦੇਖ ਅਜਾਨ ਸਿੱਧਾ ਡੇਰੇ ਵੱਲ ਭੱਜਿਆ ਅਤੇ ਡੇਰੇ ਅਤੇ ਲੰਗਰ ਵਿੱਚ ਪਾਣੀ ਅਤੇ ਪੱਥਰਾਂ ਦੇ ਵਹਾਅ ਬਾਰੇ ਲੋਕਾਂ ਨੂੰ ਦੱਸਿਆ, ਜਿਸਦੇ ਚੱਲਦੇ ਇਕ ਵੱਡਾ ਹਾਦਸਾ ਟਲ ਗਿਆ ਅਤੇ ਵਿਚ ਅਜਾਨ ਨੇ ਲਗਭਗ 100 ਜਣਿਆਂ ਦੀ ਜਾਨ ਵੀ ਬਚਾਈ।