Delhi Airport

ਦਿੱਲੀ ਹਵਾਈ ਅੱਡੇ ‘ਤੇ ਲੈਂਡਿੰਗ ਤੋਂ ਬਾਅਦ ਹਵਾਈ ਜਹਾਜ਼ ਦੇ ਪਾਇਲਟ ਦੀ ਮੌ.ਤ

ਚੰਡੀਗੜ੍ਹ, 10 ਅਪ੍ਰੈਲ 2025 : ਦਿੱਲੀ ਵਿਖੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (Delhi Airport) ‘ਤੇ ਮੰਗਲਵਾਰ (9 ਅਪ੍ਰੈਲ) ਨੂੰ ਏਅਰ ਇੰਡੀਆ ਐਕਸਪ੍ਰੈਸ ਦੇ ਇੱਕ ਪਾਇਲਟ ਦੀ ਦਿਲ ਦਾ ਦੌਰਾ ਪੈਣ ਕਾਰਨ ਜਾਨ ਚਲੀ ਗਈ। ਇਹ ਘਟਨਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਸ ਸਮੇਂ ਵਾਪਰੀ ਜਦੋਂ ਪਾਇਲਟ ਸ਼੍ਰੀਨਗਰ-ਦਿੱਲੀ ਉਡਾਣ ਦੀ ਲੈਂਡਿੰਗ ਤੋਂ ਬਾਅਦ ਹਵਾਈ ਅੱਡੇ ‘ਤੇ ਹੋਰ ਫਾਰਮੈਲਿਟੀ ਪੂਰੀਆਂ ਕਰ ਰਿਹਾ ਸੀ।

ਏਅਰਲਾਈਨ ਦੇ ਮੁਤਾਬਕ ਉਕਤ ਪਾਇਲਟ ਨੂੰ ਲੈਂਡਿੰਗ ਤੋਂ ਬਾਅਦ ਸਿਹਤ ਸੰਬੰਧੀ ਦਿੱਕਤ ਹੋਣੀ ਸ਼ੁਰੂ ਹੋ ਗਈ ਅਤੇ ਕੁਝ ਸਮੇਂ ਬਾਅਦ ਉਹ ਬੇਹੋਸ਼ ਹੋ ਗਿਆ। ਪਾਇਲਟ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਕਤ ਪਾਇਲਟ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕ ਪਾਇਲਟ ਦੀ ਪਛਾਣ ਦਾ ਨਾਮ ਅਰਮਾਨ (28 ਸਾਲ) ਵਜੋਂ ਹੋਈ ਹੈ ਅਤੇ ਹਾਲ ਹੀ ‘ਚ ਉਸਦਾ ਵਿਆਹ ਹੋਇਆ ਸੀ। ਚਾਲਕ ਦਲ ਦੇ ਸਾਥੀ ਮੈਂਬਰਾਂ ਨੇ ਦੱਸਿਆ ਕਿ ਪਾਇਲਟ ਨੇ ਲੈਂਡਿੰਗ ਤੋਂ ਬਾਅਦ ਕਾਕਪਿਟ ‘ਚ ਉਲਟੀਆਂ ਕੀਤੀਆਂ ਅਤੇ ਫਿਰ ਏਅਰਲਾਈਨ ਦੇ ਡਿਸਪੈਚ ਦਫਤਰ ‘ਚ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ।

ਹਾਲਾਂਕਿ ਦਿਲ ਦਾ ਦੌਰਾ ਪੈਣ ਦਾ ਸਹੀ ਕਾਰਨ ਅਜੇ ਪਤਾ ਨਹੀਂ ਹੈ, ਪਰ ਕਈ ਵਾਰ ਹਵਾਈ ਜਹਾਜ਼ ‘ਚ ਹਵਾ ਦੇ ਗੜਬੜ ਕਾਰਨ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਹੁੰਦੀ ਹੈ। ਉਕਤ ਪਾਇਲਟ ਦੀ ਮੌਤ ਦਾ ਕਾਰਨ ਉਸਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।

Read More: Delhi: ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਭਾਰੀ ਮੀਂਹ ਨਾਲ ਛੱਤ ਡਿੱਗੀ, ਇੱਕ ਦੀ ਗਈ ਜਾਣ ਅਤੇ ਕਈ ਜ਼ਖਮੀ

Scroll to Top