GRAP-3

Air Pollution: ਦਿੱਲੀ ‘ਚ ਵਿਗੜੀ ਹਵਾ ਦੀ ਗੁਣਵੱਤਾ, GRAP-3 ਮੁੜ ਲਾਗੂ

ਚੰਡੀਗੜ੍ਹ, 16 ਦਸੰਬਰ 2024: ਦਿੱਲੀ ‘ਚ ਵਿਗੜ ਰਹੀ ਹਵਾ ਦੀ ਗੁਣਵੱਤਾ ਮੱਦੇਨਜ਼ਰ ਦਿੱਲੀ-ਐਨ.ਸੀ.ਆਰ ‘ਚ GRAP-3 ਮੁੜ ਲਾਗੂ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੁਪਰੀਮ ਕੋਰਟ ਨੇ ਦਿੱਲੀ-ਐਨਸੀਆਰ ‘ਚ ਗ੍ਰੇਪ -2 ਨਿਯਮ ਦੀਆਂ ਪਾਬੰਦੀਆਂ ਲਗਾਉਣ ਦੇ ਆਦੇਸ਼ ਨੂੰ ਬਰਕਰਾਰ ਰੱਖਿਆ ਸੀ। ਸੁਪਰੀਮ ਕੋਰਟ ਦਾ ਕਹਿਣਾ ਸੀ ਕਿ ਗ੍ਰੇਪ 4 ‘ਤੇ ਪਾਬੰਦੀ ‘ਤੇ ਦਿੱਤੀ ਗਈ ਰਾਹਤ ਜਾਰੀ ਰਹੇਗੀ।

GRAP-3 ਤਹਿਤ ਇਨ੍ਹਾਂ ਕੰਮਾਂ ’ਤੇ ਪਾਬੰਦੀ ਹੋਵੇਗੀ

ਇਸ ਤਹਿਤ ਪੂਰੇ ਐਨ.ਸੀ.ਆਰ ‘ਚ ਧੂੜ ਪੈਦਾ ਕਰਨ ਅਤੇ ਹਵਾ ਪ੍ਰਦੂਸ਼ਣ ਫੈਲਾਉਣ ਵਾਲੀਆਂ C&D ਗਤੀਵਿਧੀਆਂ ਉੱਤੇ ਸਖ਼ਤ ਪਾਬੰਦੀ ਰਹੇਗੀ।

ਬੋਰਿੰਗ ਅਤੇ ਡ੍ਰਿਲਿੰਗ ਕਾਰਜਾਂ ਸਮੇਤ ਖੁਦਾਈ, ਪਾਈਲਿੰਗ ਦਾ ਕੰਮ, ਸਾਰੇ ਢਾਹੁਣ ਦਾ ਕੰਮ ਅਤੇ ਮਿੱਟੀ ਦੇ ਕੰਮ ਬੰਦ ਰਹਿਣਗੇ |

ਓਪਨ ਟੈਂਚ ਸਿਸਟਮ ਰਾਹੀਂ ਸੀਵਰ ਲਾਈਨਾਂ, ਪਾਣੀ ਦੀਆਂ ਲਾਈਨਾਂ, ਡਰੇਨੇਜ ਅਤੇ ਇਲੈਕਟ੍ਰਿਕ ਕੇਬਲ ਆਦਿ ਵਿਛਾਉਣਾ, ਇੱਟ/ਚਣਾਈ ਦਾ ਕੰਮ ਬੰਦ ਰਹੇਗਾ |

ਮੁੱਖ ਵੈਲਡਿੰਗ ਅਤੇ ਗੈਸ ਕੱਟਣ ਦੇ ਕੰਮ, ਹਾਲਾਂਕਿ, MEP (ਮਕੈਨੀਕਲ, ਇਲੈਕਟ੍ਰੀਕਲ ਅਤੇ ਪਲੰਬਿੰਗ) ਕੰਮਾਂ ਲਈ ਛੋਟੀਆਂ ਵੈਲਡਿੰਗ ਗਤੀਵਿਧੀਆਂ ਦੀ ਆਗਿਆ ਹੋਵੇਗੀ| ਇਸਦੇ ਨਾਲ ਹੀ ਸੜਕ ਨਿਰਮਾਣ ਗਤੀਵਿਧੀਆਂ ਅਤੇ ਮੁੱਖ ਮੁਰੰਮਤ।

ਪ੍ਰੋਜੈਕਟ ਸਾਈਟਾਂ ਦੇ ਅੰਦਰ ਅਤੇ ਬਾਹਰ ਕਿਤੇ ਵੀ ਸੀਮਿੰਟ, ਫਲਾਈ-ਐਸ਼, ਇੱਟ, ਰੇਤ, ਪੱਥਰ ਆਦਿ ਵਰਗੇ ਧੂੜ ਪੈਦਾ ਕਰਨ ਵਾਲੀਆਂ ਸਮੱਗਰੀਆਂ ਦਾ ਟ੍ਰਾਂਸਫਰ, ਲੋਡਿੰਗ/ਅਨਲੋਡਿੰਗ ਬੰਦ ਰਹਿਣਗੇ। ਕੱਚੀਆਂ ਸੜਕਾਂ ‘ਤੇ ਉਸਾਰੀ ਸਮੱਗਰੀ ਲੈ ਕੇ ਜਾਣ ਵਾਲੇ ਵਾਹਨਾਂ ਦੀ ਆਵਾਜਾਈ।

ਇਸਦੇ ਨਾਲ ਹੀ ਢਾਹੁਣ ਵਾਲੇ ਰਹਿੰਦ-ਖੂੰਹਦ ਦੀ ਕੋਈ ਵੀ ਆਵਾਜਾਈ।

GRAP-3 ‘ਚ ਨਵੇਂ ਸ਼ਾਮਲ ਕੀਤੇ ਨਿਯਮ

BS-3 ਮਿਆਰੀ ਜਾਂ ਇਸ ਤੋਂ ਘੱਟ ਦੇ ਮੱਧਮ ਮਾਲ ਵਾਹਨ (MGV) ਹੁਣ ਦਿੱਲੀ ‘ਚ ਨਹੀਂ ਚੱਲ ਸਕਣਗੇ। ਜ਼ਰੂਰੀ ਵਸਤਾਂ ਲਿਜਾਣ ਵਾਲੇ MGV ਨੂੰ ਇਸ ਤੋਂ ਛੋਟ ਦਿੱਤੀ ਗਈ ਹੈ।

BS-3 ਅਤੇ ਇਸ ਤੋਂ ਘੱਟ ਦੇ ਮੱਧਮ ਮਾਲ ਦੇ ਕੈਰੀਅਰ ਜੋ ਦਿੱਲੀ ਤੋਂ ਬਾਹਰ ਰਜਿਸਟਰਡ ਹਨ, ਉਨ੍ਹਾਂ ਵਾਹਨਾਂ ਨੂੰ ਦਿੱਲੀ ‘ਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ। ਜ਼ਰੂਰੀ ਸਮਾਨ ਲੈ ਕੇ ਜਾਣ ਵਾਲੇ ਵਾਹਨ ਇਸ ‘ਚ ਸ਼ਾਮਲ ਨਹੀਂ ਹਨ।

ਐਨਸੀਆਰ ਤੋਂ ਆਉਣ ਵਾਲੀਆਂ ਅੰਤਰਰਾਜੀ ਬੱਸਾਂ ਨੂੰ ਦਿੱਲੀ ‘ਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ। ਇਲੈਕਟ੍ਰਿਕ ਬੱਸਾਂ, ਸੀਐਨਜੀ ਬੱਸਾਂ ਅਤੇ ਬੀਐਸ-6 ਡੀਜ਼ਲ ਬੱਸਾਂ ਨੂੰ ਇਸ ਤੋਂ ਛੋਟ ਦਿੱਤੀ ਹੈ। ਆਲ ਇੰਡੀਆ ਟੂਰਿਸਟ ਪਰਮਿਟ ਵਾਲੀਆਂ ਬੱਸਾਂ ਅਤੇ ਟੈਂਪੂ ਯਾਤਰੀਆਂ ਨੂੰ ਵੀ ਛੋਟ ਦਿੱਤੀ ਗਈ ਹੈ।

Read More: Delhi News: ਦਿੱਲੀ ਦੀ ਕਾਨੂੰਨ ਵਿਵਸਥਾ ‘ਤੇ ਅਰਵਿੰਦ ਕੇਜਰੀਵਾਲ ਨੇ ਅਮਿਤ ਸ਼ਾਹ ਨੂੰ ਲਿਖਿਆ ਪੱਤਰ

Scroll to Top