21 ਨਵੰਬਰ 2025: ਦਿੱਲੀ ਵਿੱਚ ਹਵਾ (air pollution) ਪ੍ਰਦੂਸ਼ਣ ਇੱਕ ਵਾਰ ਫਿਰ ਖ਼ਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੀ ਅੱਜ ਸਵੇਰ ਦੀ ਰਿਪੋਰਟ ਦੇ ਅਨੁਸਾਰ, ਰਾਜਧਾਨੀ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਹਵਾ ਗੁਣਵੱਤਾ ਸੂਚਕਾਂਕ (AQI) ਗੰਭੀਰ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਰੋਹਿਣੀ, ਮੁੰਡਕਾ ਅਤੇ ਬਵਾਨਾ ਸਮੇਤ ਕਈ ਥਾਵਾਂ ‘ਤੇ AQI 400 ਤੋਂ ਉੱਪਰ ਦਰਜ ਕੀਤਾ ਗਿਆ, ਜੋ ਕਿ “ਗੰਭੀਰ” ਸ਼੍ਰੇਣੀ ਵਿੱਚ ਆਉਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਪੱਧਰ ਜਨਤਕ ਸਿਹਤ ਲਈ ਬਹੁਤ ਨੁਕਸਾਨਦੇਹ ਹੈ ਅਤੇ ਸਾਹ ਸੰਬੰਧੀ ਸਮੱਸਿਆਵਾਂ, ਅੱਖਾਂ ਵਿੱਚ ਜਲਣ, ਗਲੇ ਵਿੱਚ ਖਰਾਸ਼ ਅਤੇ ਫੇਫੜਿਆਂ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ।
ਰਾਜਧਾਨੀ ਦਿੱਲੀ ਵਿੱਚ AQI ਕੀ ਹੈ?
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅਨੁਸਾਰ, ਅੱਜ ਸਵੇਰੇ ਆਨੰਦ ਵਿਹਾਰ ਵਿੱਚ AQI 416, ਅਸ਼ੋਕ ਵਿਹਾਰ ਵਿੱਚ 412, ਆਯਾ ਨਗਰ ਵਿੱਚ 343, ਬਵਾਨਾ ਵਿੱਚ 431, ਬੁਰਾੜੀ ਵਿੱਚ 404, DTU ਵਿੱਚ 417, ਦਵਾਰਕਾ ਵਿੱਚ 369, ITO ਵਿੱਚ 381, ਜਹਾਂਗੀਰਪੁਰੀ ਵਿੱਚ 433, ਮੁੰਡਕਾ ਵਿੱਚ 434, ਨਜਫਗੜ੍ਹ ਵਿੱਚ 353, ਪੰਜਾਬੀ ਬਾਗ ਵਿੱਚ 381, ਰੋਹਿਣੀ ਵਿੱਚ 423, ਆਰਕੇ ਪੁਰਮ ਵਿੱਚ 402 ਅਤੇ ਵਜ਼ੀਰਪੁਰ ਵਿੱਚ 442 ਦਰਜ ਕੀਤਾ ਗਿਆ।
ਅੱਜ ਸਵੇਰੇ ਇੰਡੀਆ ਗੇਟ ਅਤੇ ਕਰਤਵਯ ਪਥ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਜ਼ਹਿਰੀਲੇ ਧੂੰਏਂ ਦੀ ਇੱਕ ਪਰਤ ਛਾਈ ਹੋਈ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅਨੁਸਾਰ, ਖੇਤਰ ਦੇ ਆਲੇ-ਦੁਆਲੇ AQI 331 ਦਰਜ ਕੀਤਾ ਗਿਆ ਸੀ, ਜੋ ਕਿ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਆਉਂਦਾ ਹੈ।
Read More: Delhi Air Pollution: ਗੈਸ ਚੈਂਬਰ ਬਣੀ ਰਾਜਧਾਨੀ, AQI 400 ਤੋਂ ਵੱਧ




