ਚੰਡੀਗੜ੍ਹ, 13 ਨਵੰਬਰ 2024: Air pollution: ਸਮੇਤ ਦੁਨੀਆ ਦੇ ਵੱਖ-ਵੱਖ ਸ਼ਹਿਰਾਂ ‘ਚ ਹਵਾ ਪ੍ਰਦੂਸ਼ਣ ਵੱਡੀ ਸਮੱਸਿਆ ਬਣਿਆ ਹੋਇਆ ਹੈ | ਹਾਲ ਦੇ ਦਿਨਾਂ ‘ਚ ਜੋ ਪ੍ਰਦੂਸ਼ਣ ਨਾਲ ਹਾਲਾਤ ਬਣੇ ਹਨ, ਇਸਦੇ ਬਹੁਤ ਗੰਭੀਰ ਨਤੀਜੇ ਆ ਸਕਦੇ ਹਨ | ਹਵਾ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣ ‘ਚ ਦਿੱਕਤ ਆ ਰਹੀ ਹੈ। ਵਧ ਰਹੇ ਹਵਾ ਪ੍ਰਦੂਸ਼ਣ ਕਾਰਨ ਜ਼ਹਿਰੀਲੀ ਹਵਾ ਦਾ ਸਿੱਧਾ ਅਸਰ ਲੋਕਾਂ ਦੀ ਸਿਹਤ (Health) ‘ਤੇ ਦਿਖਾਈ ਦੇਣ ਲੱਗਦਾ ਹੈ। ਜਿਸ ਕਾਰਨ ਲਗਾਤਾਰ ਖੰਘ (Cough) ਅਤੇ ਗਲੇ ‘ਚ ਖਰਾਸ਼ ਵਰਗੀਆਂ ਸਮੱਸਿਆਵਾਂ ਬਹੁਤ ਆਮ ਹੋ ਗਈਆਂ ਹਨ।
ਦੂਜੇ ਪਾਸੇ ਦੁਨੀਆ ਦੇ 121 ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ਾਂ ਦੀ ਸੂਚੀ ‘ਚ ਭਾਰਤ ਦੇ ਤਿੰਨ ਸ਼ਹਿਰ ਹਨ। ਇਨ੍ਹਾਂ ਸ਼ਹਿਰਾਂ ‘ਚ ਰਾਜਧਾਨੀ ਦਿੱਲੀ, ਕੋਲਕਾਤਾ ਅਤੇ ਮੁੰਬਈ ਸ਼ਾਮਲ ਹਨ। 13 ਨਵੰਬਰ ਨੂੰ ਸਵਿਸ ਫਰਮ IQAir ਦੀ ਲਾਈਵ ਰੈਂਕਿੰਗ ‘ਚ ਰਾਜਧਾਨੀ ਦਿੱਲੀ ਨੂੰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦਿਖਾਇਆ ਗਿਆ ਹੈ | ਦਿੱਲੀ 515 ਦੇ AQI ਨਾਲ ਪੂਰੀ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ।
ਇਸਦੇ ਨਾਲ ਇਸ ਰੈਂਕਿੰਗ ‘ਚ ਪਾਕਿਸਤਾਨ ਦਾ ਸ਼ਹਿਰ ਲਾਹੌਰ ਦੂਜੇ ਸਥਾਨ ‘ਤੇ ਹੈ। ਜਿਥੇ AQI 432 ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਰਾਚੀ ਸ਼ਹਿਰ ਵੀ ਇਸ ਸੂਚੀ ਦਾ ਹਿੱਸਾ ਬਣ ਗਿਆ ਹੈ। ਇਸ ਨੂੰ AQI 147 ਦੇ ਨਾਲ 14ਵੇਂ ਨੰਬਰ ‘ਤੇ ਰੱਖਿਆ ਗਿਆ ਹੈ। ਹਾਲਾਂਕਿ, ਭਾਰਤ ‘ਚ ਮੌਸਮ ਦਾ ਪੈਟਰਨ ਬਦਲਣਾ ਸ਼ੁਰੂ ਹੋ ਗਿਆ ਹੈ। ਪਹਾੜੀ ਇਲਾਕਿਆਂ ‘ਚ ਬਰਫਬਾਰੀ ਤੋਂ ਬਾਅਦ ਮੈਦਾਨੀ ਇਲਾਕਿਆਂ ‘ਚ ਵੀ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ ਹੈ।
Read More: Health: ਹਵਾ ਪ੍ਰਦੂਸ਼ਣ ਕਾਰਨ ਖੰਘ ਤੇ ਗਲੇ ‘ਚ ਖਰਾਸ਼ ਤੋਂ ਛੁਟਕਾਰਾ ਪਾਉਣ ਲਈ ਅਜਮਾਓ ਇਹ ਘਰੇਲੂ ਨੁਸਖੇ
ਦੂਜੇ ਪਾਸੇ ਮੁੰਬਈ ਸ਼ਹਿਰ AQI 158 ਦੇ ਨਾਲ ਦਰਜਾਬੰਦੀ ਵਿੱਚ 10ਵੇਂ ਸਥਾਨ ‘ਤੇ ਹੈ। ਇਸ ਤੋਂ ਬਾਅਦ ਕੋਲਕਾਤਾ ਆਉਂਦਾ ਹੈ, ਜਿੱਥੇ AQI 136 ਦਰਜ ਕੀਤਾ ਗਿਆ ਸੀ। ਕਾਂਗੋ ਲੋਕਤੰਤਰੀ ਗਣਰਾਜ ਦੇ ਕਿਨਸ਼ਾਸਾ ਨੂੰ ਪ੍ਰਦੂਸ਼ਿਤ ਸ਼ਹਿਰਾਂ ‘ਚ ਤੀਜਾ ਸਥਾਨ ਦਿੱਤਾ ਗਿਆ ਹੈ। ਇੱਥੇ AQI 193 ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮਿਸਰ ਦੇ ਕਾਹਿਰਾ ਨੇ 184 ਦੇ AQI ਨਾਲ ਚੌਥੇ ਸਥਾਨ ‘ਤੇ ਹੈ। ਇਸ ਦੇ ਨਾਲ ਹੀ IQAir ਦੀ ਵਿਸ਼ਵ ਲਾਈਵ ਰੈਂਕਿੰਗ ‘ਚ ਵੀਅਤਨਾਮ ਦੀ ਰਾਜਧਾਨੀ ਹਨੋਈ ਪੰਜਵੇਂ ਸਥਾਨ ‘ਤੇ ਹੈ।
ਪ੍ਰਦੂਸ਼ਣ ਦੇ ਪੱਧਰ:-
ਪ੍ਰਦੂਸ਼ਣ (Air pollution) ਦੇ ਪੱਧਰ ਨੂੰ ਆਮ ਤੌਰ ‘ਤੇ ਏਅਰ ਕੁਆਲਿਟੀ ਇੰਡੈਕਸ ਜਾਂ AQI ਦੇ ਰੂਪ ‘ਚ ਮਾਪਿਆ ਜਾਂਦਾ ਹੈ। ਵਿਦੇਸ਼ੀ ਮਾਪਦੰਡਾਂ ਦੇ ਅਨੁਸਾਰ 200 ਤੋਂ ਵੱਧ ਦਾ AQI ਬਹੁਤ ਮਾੜਾ ਮੰਨਿਆ ਜਾਂਦਾ ਹੈ ਅਤੇ 300 ਦਾ ਪੱਧਰ ਗੰਭੀਰ ਮਾੜੀ ਸਥਿਤੀ ਨੂੰ ਦਰਸਾਉਂਦਾ ਹੈ।
ਜੇਕਰ AQI ਪੱਧਰ 0-50 ਦੇ ਵਿਚਕਾਰ ਹੋਵੇ ਤਾਂ ਇਸ ਨੂੰ ਚੰਗਾ ਮੰਨਿਆ ਜਾਂਦਾ ਹੈ।
ਜੇਕਰ 51-100 ਦੇ ਵਿਚਕਾਰ ਹੋਵੇ ਤਾਂ ਇਸਨੂੰ ਮੱਧਮ ਮੰਨਿਆ ਜਾਂਦਾ ਹੈ |
ਜੇਕਰ 101-150 ਦੇ ਵਿਚਕਾਰ ਹੋਵੇ ਤਾਂ ਇਸਨੂੰ ਸੰਵੇਦਨਸ਼ੀਲ ਸਮੂਹਾਂ ਲਈ ਖਰਾਬ ਮੰਨਿਆ ਜਾਂਦਾ ਹੈ।
ਜੇਕਰ ਏਅਰ ਕੁਆਲਿਟੀ ਇੰਡੈਕਸ 151-200 ਵਿਚਕਾਰ ਹੋਵੇ ਤਾਂ ਇਹ ਖਤਰਨਾਕ ਹੈ।
ਜੇਕਰ ਪ੍ਰਦੂਸ਼ਣ ਦਾ ਪੱਧਰ 201-300 ਵਿਚਕਾਰ ਹੋਵੇ ਤਾਂ ਇਹ ਬਹੁਤ ਖ਼ਤਰਨਾਕ ਹੈ
ਜੇਕਰ ਪ੍ਰਦੂਸ਼ਣ ਦਾ ਪੱਧਰ 301 ਤੋਂ ਵੱਧ ਪਾਇਆ ਜਾਂਦਾ ਹੈ ਤਾਂ ਇਹ ਬਹੁਤ-ਬਹੁਤ ਖ਼ਤਰਨਾਕ ਹੈ।