Air Marshal Ashutosh Dixit

ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਵਾਇਸ ਚੀਫ਼ ਆਫ਼ ਦੀ ਏਅਰ ਸਟਾਫ਼ ਵਜੋਂ ਅਹੁਦਾ ਸਾਂਭਿਆ

ਚੰਡੀਗੜ੍ਹ 15 ਮਈ 2023: ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ (Air Marshal Ashutosh Dixit) ਨੇ ‘ਵਾਇਸ ਚੀਫ਼ ਆਫ਼ ਦਿ ਏਅਰ ਸਟਾਫ਼’ ਦਾ ਅਹੁਦਾ ਸੰਭਾਲ ਲਿਆ ਹੈ। ਇਹ ਜਾਣਕਾਰੀ ਰੱਖਿਆ ਮੰਤਰਾਲੇ ਨੇ ਦਿੱਤੀ ਹੈ। ਆਸ਼ੂਤੋਸ਼ ਦੀਕਸ਼ਿਤ, ਡਿਪਟੀ ਚੀਫ਼ ਦੇ ਤੌਰ ‘ਤੇ ਹਵਾਈ ਸੈਨਾ ਵਿੱਚ ਨਵੀਂ ਖਰੀਦਦਾਰੀ ਅਤੇ ਐਮਰਜੈਂਸੀ ਸ਼ਕਤੀਆਂ ਦੇ ਤਹਿਤ ਸੇਵਾ ਲਈ ਕੀਤੇ ਜਾਣ ਵਾਲੇ ਗ੍ਰਹਿਣ ਦੀ ਨਿਗਰਾਨੀ ਕਰਨਗੇ।

ਆਸ਼ੂਤੋਸ਼ ਦੀਕਸ਼ਿਤ ਭਾਰਤੀ ਹਵਾਈ ਸੈਨਾ ਦੇ ਸੇਵਾਮੁਕਤ ਅਧਿਕਾਰੀ ਹਨ। ਉਨ੍ਹਾਂ ਨੇ ਦੱਖਣੀ ਏਅਰ ਕਮਾਂਡ ਦੇ ਏਅਰ ਅਫਸਰ ਕਮਾਂਡਿੰਗ-ਇਨ-ਚੀਫ (ਏਓਸੀ-ਇਨ-ਸੀ) ਵਜੋਂ ਸੇਵਾ ਨਿਭਾਈ ਹੈ। ਖਾਸ ਗੱਲ ਇਹ ਹੈ ਕਿ 1982 ‘ਚ ਉਨ੍ਹਾਂ ਨੂੰ ਫਾਈਟਰ ਪਾਇਲਟ ਨਿਯੁਕਤ ਕੀਤਾ ਗਿਆ ਸੀ।

ਆਸ਼ੂਤੋਸ਼ ਦੀਕਸ਼ਿਤ ਨੇ ਮਿਗ-21 ਅਤੇ ਮਿਗ-29 ਸਮੇਤ ਕਈ ਲੜਾਕੂ ਜਹਾਜ਼ ਉਡਾਏ ਹਨ। ਪਿਛਲੇ 23 ਸਾਲਾਂ ਤੋਂ ਉਹ ਹਵਾਈ ਸੈਨਾ ਵਿੱਚ ਸੇਵਾ ਨਿਭਾਅ ਰਹੇ ਹਨ। ਹੁਣ ਤੱਕ ਦੇ ਆਪਣੇ ਕਾਰਜਕਾਲ ਵਿੱਚ, ਦੀਕਸ਼ਿਤ ਨੇ 20 ਤੋਂ ਵੱਧ ਕਿਸਮਾਂ ਦੇ ਜਹਾਜ਼ਾਂ ‘ਤੇ 3200 ਤੋਂ ਵੱਧ ਉਡਾਣਾਂ ਭਰੀਆਂ ਹਨ।

ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ (Air Marshal Ashutosh Dixit) ਨਵੇਂ ਬਣੇ ਮਿਰਾਜ-2000 ਸਕੁਐਡਰਨ ਅਤੇ ਫਲਾਈਟ ਟੈਸਟ ਸਕੁਐਡਰਨ ਦੇ ਸੀਓ ਹੋਣ ਤੋਂ ਇਲਾਵਾ ਏਅਰ ਫੋਰਸ ਟੈਸਟ ਪਾਇਲਟ ਸਕੂਲ ਵਿੱਚ ਇੱਕ ਇੰਸਟ੍ਰਕਟਰ ਵੀ ਰਹੇ ਹਨ। ਉਨ੍ਹਾਂ ਨੇ ਬੰਗਲਾਦੇਸ਼ ਵਿੱਚ ਆਪਣਾ ਸਟਾਫ ਕੋਰਸ ਪੂਰਾ ਕੀਤਾ ਹੈ। ਆਸ਼ੂਤੋਸ਼ ਦੀਕਸ਼ਿਤ ਅਨੁਸ਼ਾਸਿਤ ਅਧਿਕਾਰੀ ਰਹੇ ਹਨ। ਉਨ੍ਹਾਂ ਨੂੰ ਕਈ ਵਾਰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। 2006 ਵਿੱਚ ਆਸ਼ੂਤੋਸ਼ ਦੀਕਸ਼ਿਤ ਨੂੰ 26 ਜਨਵਰੀ ਨੂੰ ਰਾਸ਼ਟਰਪਤੀ ਦੁਆਰਾ ‘ਵਾਯੂ ਸੈਨਾ ਮੈਡਲ’ ਨਾਲ ਸਨਮਾਨਿਤ ਕੀਤਾ ਗਿਆ ਸੀ।

Scroll to Top