Air Marshal Amarpreet Singh

ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਭਲਕੇ ਹਵਾਈ ਸੈਨਾ ਦੇ ਨਵੇਂ ਉਪ ਮੁਖੀ ਵਜੋਂ ਸੰਭਾਲਣਗੇ ਅਹੁਦਾ

ਚੰਡੀਗੜ੍ਹ 31 ਜਨਵਰੀ 2023: ਏਅਰ ਮਾਰਸ਼ਲ ਅਮਰਪ੍ਰੀਤ ਸਿੰਘ (Air Marshal Amarpreet Singh) ਭਲਕੇ (1 ਫਰਵਰੀ) ਨੂੰ ਹਵਾਈ ਸੈਨਾ ਦੇ ਨਵੇਂ ਉਪ ਮੁਖੀ ਵਜੋਂ ਅਹੁਦਾ ਸੰਭਾਲਣਗੇ। ਅਮਰਪ੍ਰੀਤ ਸਿੰਘ ਮੌਜੂਦਾ ਏਅਰ ਮਾਰਸ਼ਲ ਸੰਦੀਪ ਸਿੰਘ ਦੀ ਥਾਂ ਲੈਣਗੇ, ਜੋ ਅੱਜ ਸੇਵਾਮੁਕਤ ਹੋ ਰਹੇ ਹਨ। ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਵਰਤਮਾਨ ਵਿੱਚ ਉੱਤਰ ਪ੍ਰਦੇਸ਼ ਵਿੱਚ ਪ੍ਰਯਾਗਰਾਜ ਸਥਿਤ ਕੇਂਦਰੀ ਹਵਾਈ ਕਮਾਨ ਦੀ ਅਗਵਾਈ ਕਰ ਰਹੇ ਹਨ।

ਉਨ੍ਹਾਂ ਨੂੰ 1 ਜੁਲਾਈ ਨੂੰ ਪ੍ਰਯਾਗਰਾਜ (ਯੂਪੀ) ਸਥਿਤ ਕੇਂਦਰੀ ਹਵਾਈ ਕਮਾਂਡ ਦੇ ਅਗਲੇ ਕਮਾਂਡਰ-ਇਨ-ਚੀਫ਼ ਵਜੋਂ ਨਿਯੁਕਤ ਕੀਤਾ ਗਿਆ ਸੀ। ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਅਤਿ ਵਿਸ਼ਿਸ਼ਟ ਸੇਵਾ ਮੈਡਲ (ਏ.ਵੀ.ਐਸ.ਐਮ.) ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ | ਅਮਰਪ੍ਰੀਤ ਸਿੰਘ ਨੂੰ ਹਾਲ ਹੀ ਵਿੱਚ 26 ਜਨਵਰੀ ਨੂੰ ਨਵੀਂ ਦਿੱਲੀ ਵਿੱਚ 74ਵੇਂ ਗਣਤੰਤਰ ਦਿਵਸ ਸਮਾਗਮ ਵਿੱਚ ਪਰਮ ਵਸ਼ਿਸ਼ਟ ਸੇਵਾ ਮੈਡਲ (ਪੀਵੀਐਸਐਮ) ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਬਾਰੇ :-

ਏਅਰ ਮਾਰਸ਼ਲ ਅਮਰਪ੍ਰੀਤ ਸਿੰਘ (Air Marshal Amarpreet Singh) ਡਿਫੈਂਸ ਸਰਵਿਸਿਜ਼ ਸਟਾਫ ਕਾਲਜ, ਨੈਸ਼ਨਲ ਡਿਫੈਂਸ ਕਾਲਜ ਅਤੇ ਨੈਸ਼ਨਲ ਡਿਫੈਂਸ ਅਕੈਡਮੀ ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਨੂੰ 1984 ਵਿੱਚ ਭਾਰਤੀ ਹਵਾਈ ਸੈਨਾ ਵਿੱਚ ਇੱਕ ਲੜਾਕੂ ਪਾਇਲਟ ਵਜੋਂ ਕਮਿਸ਼ਨ ਮਿਲਿਆ ਸੀ। 38 ਸਾਲਾਂ ਦੇ ਇੱਕ ਵਿਲੱਖਣ ਕਰੀਅਰ ਵਿੱਚ ਅਮਰਪ੍ਰੀਤ ਸਿੰਘ ਨੇ 4,900 ਤੋਂ ਵੱਧ ਕਾਰਜਸ਼ੀਲ ਉਡਾਣਾਂ ਦੇ ਨਾਲ ਕਈ ਤਰ੍ਹਾਂ ਦੇ ਲੜਾਕੂ ਅਤੇ ਸਿਖਲਾਈ ਵਾਲੇ ਜਹਾਜ਼ਾਂ ਨੂੰ ਉਡਾਇਆ ਹੈ। ਉਹ ਇੱਕ ਯੋਗ ਫਲਾਇੰਗ ਇੰਸਟ੍ਰਕਟਰ ਅਤੇ ਪ੍ਰਯੋਗਾਤਮਕ ਟੈਸਟ ਪਾਇਲਟ ਵੀ ਹਨ, ਕਈ ਤਰ੍ਹਾਂ ਦੇ ਫਿਕਸਡ ਵਿੰਗ ਅਤੇ ਰੋਟਰੀ ਵਿੰਗ ਏਅਰਕ੍ਰਾਫਟ ਨੂੰ ਉਡਾ ਚੁੱਕੇ ਹਨ |

Scroll to Top