Air India

ਦਿੱਲੀ ਏਅਰਪੋਰਟ ‘ਤੇ ਲੈਂਡਿੰਗ ਤੋਂ ਬਾਅਦ ਏਅਰ ਇੰਡੀਆ ਦੇ ਜਹਾਜ਼ ‘ਚ ਲੱਗੀ ਅੱ.ਗ, ਸਾਰੇ ਯਾਤਰੀ ਸੁਰੱਖਿਅਤ

ਦਿੱਲੀ, 22 ਜੁਲਾਈ 2025: ਹਾਂਗਕਾਂਗ ਤੋਂ ਦਿੱਲੀ ਆ ਰਹੇ ਏਅਰ ਇੰਡੀਆ (Air India)  ਦੇ ਇੱਕ ਜਹਾਜ਼ ਨੂੰ ਮੰਗਲਵਾਰ ਦੁਪਹਿਰ ਨੂੰ ਲੈਂਡਿੰਗ ਤੋਂ ਬਾਅਦ ਅੱਗ ਲੱਗ ਗਈ। ਹਾਲਾਂਕਿ, ਰਾਹਤ ਦੀ ਗੱਲ ਇਹ ਸੀ ਕਿ ਜਹਾਜ਼ ‘ਚ ਸਵਾਰ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ। ਇਸ ਘਟਨਾ ਬਾਰੇ ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ, “22 ਜੁਲਾਈ ਨੂੰ, ਲੈਂਡਿੰਗ ਅਤੇ ਗੇਟ ‘ਤੇ ਪਾਰਕਿੰਗ ਤੋਂ ਬਾਅਦ, ਹਾਂਗਕਾਂਗ ਤੋਂ ਦਿੱਲੀ ਆ ਰਹੀ ਫਲਾਈਟ AI-315 ਦੇ ਸਹਾਇਕ ਪਾਵਰ ਯੂਨਿਟ ‘ਚ ਅੱਗ ਲੱਗ ਗਈ।

ਇਹ ਘਟਨਾ ਉਦੋਂ ਵਾਪਰੀ ਜਦੋਂ ਯਾਤਰੀ ਜਹਾਜ਼ ਤੋਂ ਉਤਰਨ ਲੱਗੇ ਸਨ। ਸੁਰੱਖਿਆ ਪ੍ਰਣਾਲੀ ਦੇ ਅਨੁਸਾਰ, ਸਹਾਇਕ ਪਾਵਰ ਯੂਨਿਟ ਆਪਣੇ ਆਪ ਬੰਦ ਹੋ ਗਿਆ ਸੀ। ਬੁਲਾਰੇ ਨੇ ਕਿਹਾ ਕਿ ਜਹਾਜ਼ ਨੂੰ ਕੁਝ ਨੁਕਸਾਨ ਹੋਇਆ ਹੈ, ਪਰ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ। ਰੈਗੂਲੇਟਰੀ ਅਥਾਰਟੀ ਨੂੰ ਮਾਮਲੇ ਦੀ ਜਾਂਚ ਕਰਨ ਲਈ ਸੂਚਿਤ ਕੀਤਾ ਗਿਆ ਹੈ।

ਹਾਲ ਹੀ ਦੇ ਦਿਨਾਂ ‘ਚ ਏਅਰ ਇੰਡੀਆ (Air India) ਦੇ ਕਈ ਜਹਾਜ਼ਾਂ ‘ਚ ਕਈ ਤਰ੍ਹਾਂ ਦੀਆਂ ਨੁਕਸ ਕਾਰਨ ਕਈ ਉਡਾਣਾਂ ‘ਚ ਵਿਘਨ ਪਿਆ ਹੈ। ਇਸ ‘ਚ ਸਥਾਨਕ ਉਡਾਣਾਂ ਦੇ ਨਾਲ-ਨਾਲ ਵਿਦੇਸ਼ੀ ਉਡਾਣਾਂ ਵੀ ਸ਼ਾਮਲ ਹਨ। ਇੱਕ ਦਿਨ ਪਹਿਲਾਂ, ਕੋਚੀ ਤੋਂ ਆ ਰਹੀ ਏਅਰ ਇੰਡੀਆ ਦੀ ਇੱਕ ਫਲਾਈਟ ਮੁੰਬਈ ਹਵਾਈ ਅੱਡੇ ‘ਤੇ ਰਨਵੇਅ ਤੋਂ ਪਾਰ ਹੋ ਗਈ ਸੀ। ਫਿਰ ਜਹਾਜ਼ ਨੂੰ ਜਾਂਚ ਲਈ ਰੋਕ ਦਿੱਤਾ ਗਿਆ। ਇੱਕ ਏਅਰਲਾਈਨ ਦੇ ਬੁਲਾਰੇ ਨੇ ਕਿਹਾ ਕਿ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਟੈਕਸੀ ਕਰ ਲਿਆ ਗਿਆ ਹੈ।

Read More: ਕੇਂਦਰ ਸਰਕਾਰ ਨੇ ਅਹਿਮਦਾਬਾਦ ਹਵਾਈ ਹਾਦਸੇ ‘ਤੇ ਸੰਸਦ ‘ਚ ਦਿੱਤਾ ਜਵਾਬ, “ਨਿਯਮਾਂ ਮੁਤਾਬਕ ਜਾਂਚ ਜਾਰੀ”

Scroll to Top