Air India

ਏਅਰ ਇੰਡੀਆ ਦੀ ਉਡਾਣ ਦੀ ਕਰਵਾਈ ਗਈ ਐਮਰਜੈਂਸੀ ਲੈਂਡਿੰਗ, ਜਾਣੋ ਕਿਉਂ

13 ਜੂਨ 2025: ਏਅਰ ਇੰਡੀਆ (Air India) ਦੀ ਉਡਾਣ AI-379 ਨੇ ਥਾਈਲੈਂਡ ਦੇ ਫੁਕੇਟ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ। ਜਹਾਜ਼ ਵਿੱਚ ਬੰਬ ਹੋਣ ਦੀ ਰਿਪੋਰਟ ਮਿਲੀ ਸੀ। ਜਹਾਜ਼ ਵਿੱਚ 156 ਲੋਕ ਸਵਾਰ ਸਨ। ਇਹ ਉਡਾਣ ਫੁਕੇਟ ਤੋਂ ਦਿੱਲੀ ਆ ਰਹੀ ਸੀ।

ਨਿਊਜ਼ ਏਜੰਸੀ ਰਾਇਟਰਜ਼ ਨੇ ਫਲਾਈਟ ਟ੍ਰੈਕਰ ‘Flytrader24’ ਦੇ ਹਵਾਲੇ ਨਾਲ ਕਿਹਾ ਕਿ ਏਅਰ ਇੰਡੀਆ ਦੀ ਉਡਾਣ ਨੇ ਫੁਕੇਟ ਹਵਾਈ ਅੱਡੇ ਤੋਂ ਭਾਰਤੀ ਸਮੇਂ ਅਨੁਸਾਰ ਸਵੇਰੇ 9.30 ਵਜੇ (ਸਥਾਨਕ ਸਮੇਂ ਅਨੁਸਾਰ ਦੁਪਹਿਰ 2.30 ਵਜੇ) ਉਡਾਣ ਭਰੀ।

ਜਹਾਜ਼ ਨੇ ਅੰਡੇਮਾਨ ਸਾਗਰ ਉੱਤੇ ਇੱਕ ਵੱਡਾ ਮੋੜ ਲਿਆ ਅਤੇ ਲਗਭਗ 20 ਮਿੰਟ ਬਾਅਦ ਫੁਕੇਟ ਵਿੱਚ ਸੁਰੱਖਿਅਤ ਐਮਰਜੈਂਸੀ ਲੈਂਡਿੰਗ (emergency landing) ਕੀਤੀ। ਸਾਰੇ ਯਾਤਰੀ ਅਤੇ ਚਾਲਕ ਦਲ ਸੁਰੱਖਿਅਤ ਹਨ, ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।

ਨੇਸ਼ਨ ਥਾਈਲੈਂਡ ਨੇ ਕਿਹਾ ਕਿ ਬੰਬ ਦੀ ਧਮਕੀ ਮਿਲਦੇ ਹੀ, ਫੁਕੇਟ ਹਵਾਈ ਅੱਡੇ ਨੇ ਏਅਰਪੋਰਟ ਕੰਟੀਜੈਂਸੀ ਪਲਾਨ (ACP) ਨੂੰ ਸਰਗਰਮ ਕਰ ਦਿੱਤਾ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਧਮਕੀ ਸੰਬੰਧੀ ਸਾਰੇ ਜ਼ਰੂਰੀ ਕਦਮ ਚੁੱਕੇ ਗਏ ਹਨ। ਹੋਰ ਜਾਣਕਾਰੀ ਮਿਲਣ ‘ਤੇ ਅਪਡੇਟ ਦਿੱਤਾ ਜਾਵੇਗਾ।

Read More:  ਫਲਾਈਟ ‘ਚ ਔਰਤ ਦੀ ਮੌ.ਤ, ਐਮਰਜੈਂਸੀ ਕਰਨੀ ਪਈ ਲੈਂਡਿੰਗ

Scroll to Top