July 4, 2024 11:22 pm
Robbers

ਏਅਰ ਚੀਫ ਮਾਰਸ਼ਲ ਵੀ.ਆਰ ਚੌਧਰੀ ਵਲੋਂ ਏਅਰੋ ਇੰਡੀਆ ‘ਚ ਏਰੋਸਪੇਸ ਸੈਕਟਰ ਦਾ ਦੌਰਾ

ਚੰਡੀਗੜ੍ਹ,16 ਫਰਵਰੀ 2023: ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਵੀ.ਆਰ.ਚੌਧਰੀ ਨੇ ਏਅਰੋ ਇੰਡੀਆ (Aero India) ਸ਼ੋਅ ਵਿੱਚ ਏਅਰੋਸਪੇਸ ਸੈਕਟਰ ਦੇ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ। ਵੀ.ਆਰ.ਚੌਧਰੀ ਨੇ ਉਨ੍ਹਾਂ ਤਰੀਕਿਆਂ ‘ਤੇ ਚਰਚਾ ਕੀਤੀ ਜਿਸ ਨਾਲ ਫਰਮਾਂ ਰੱਖਿਆ ਖੇਤਰ ਵਿੱਚ ਸਵੈ-ਨਿਰਭਰਤਾ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਕੰਮ ਕਰ ਸਕਦੀਆਂ ਹਨ।

ਦੱਸ ਦੇਈਏ ਕਿ ਏਅਰੋ ਇੰਡੀਆ ਸ਼ੋਅ ਏਰੋਸਪੇਸ ਅਤੇ ਰੱਖਿਆ ਖੇਤਰ ਵਿੱਚ ਏਸ਼ੀਆ ਅਤੇ ਦੁਨੀਆ ਦੀ ਸਭ ਤੋਂ ਵੱਡੀ ਪ੍ਰਦਰਸ਼ਨੀ ਹੈ। 1996 ਤੋਂ ਹਰ ਦੋ ਸਾਲ ਬਾਅਦ ਜੰਗੀ ਜਹਾਜ਼ਾਂ, ਰੱਖਿਆ ਸਾਜ਼ੋ-ਸਾਮਾਨ ਅਤੇ ਤਕਨਾਲੋਜੀ ਦਾ ਪ੍ਰਦਰਸ਼ਨ ਕਰਨ ਵਾਲਾ ਇਹ ਸਮਾਗਮ ਸਫਲਤਾਪੂਰਵਕ ਆਯੋਜਿਤ ਕੀਤਾ ਜਾਂਦਾ ਹੈ।ਏਅਰੋ ਇੰਡੀਆ ਦੇ 14ਵੇਂ ਸੰਸਕਰਨ ਦਾ ਆਯੋਜਨ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਬਾਹਰਵਾਰ ਸਥਿਤ ਯੇਲਹੰਕਾ ਏਅਰ ਫੋਰਸ ਸਟੇਸ਼ਨ ਕੰਪਲੈਕਸ ਵਿਖੇ ਕੀਤਾ ਗਿਆ ਹੈ। 13 ਫਰਵਰੀ ਤੋਂ ਸ਼ੁਰੂ ਹੋਇਆ ਏਅਰੋ ਸ਼ੋਅ 17 ਫਰਵਰੀ ਤੱਕ ਜਾਰੀ ਰਹੇਗਾ।