ਚੰਡੀਗੜ੍ਹ, 22 ਮਾਰਚ 2024: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਰਾਜ ਵਿਚ 25 ਮਈ, 2024 ਨੂੰ ਹੋਣ ਵਾਲੇ ਲੋਕ ਸਭਾ ਆਮ ਚੋਣਾਂ (Lok general elections) ਦੀ ਵੋਟਿੰਗ ਵਿਚ ਨਾਗਰਿਕਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਕਰਨ ਲਈ ਵਿਭਾਗ ਵੱਲੋਂ ਯੁੱਧ ਪੱਧਰ ‘ਤੇ ਯਤਨ ਕੀਤੇ ਜਾ ਰਹੇ ਹਨ। ਹਰ ਯੋਗ ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋ ਜਰੂਰ ਕਰਨ, ਇਸ ਦੇ ਲਈ ਨਾਗਰਿਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸਾਲ 2019 ਦੇ ਲੋਕ ਸਭਾ ਆਮ ਚੋਣਾਂ ਵਿਚ ਰਾਜ ਵਿਚ ਲਗਭਗ 70 ਫੀਸਦੀ ਵੋਟਿੰਗ ਹੋਈ ਸੀ, ਜੋ ਕਿ ਕੌਮੀ ਔਸਤ ਤੋਂ ਵੱਧ ਸੀ। ਇਸ ਵਾਰ ਸਾਡਾ ਟੀਚਾ ਹੈ ਕਿ ਰਾਜ ਵਿਚ ਘੱਟ ਤੋਂ ਘੱਟ 75 ਫੀਸਦੀ ਵੋਟਿੰਗ ਹੋਵੇ।
ਅਨੁਰਾਗ ਅਗਰਵਾਲ ਨੇ ਕਿਹਾ ਕਿ ਇਸ ਵਾਰ ਵੋਟਿੰਗ (Lok general elections) ਫੀਸਦੀ ਵਧਾਉਣ ਲਈ ਭਾਰਤ ਚੋਣ ਕਮਿਸ਼ਨ ਨੇ ਵੋਟਰਾਂ ਨੂੰ ਜਾਗਰੂਕ ਕਰਨ ਤਹਿਤ ਭਾਰਤੀ ਡਾਕ ਵਿਭਾਗ ਤੇ ਇੰਡੀਅਨ ਬੈਂਕਸ ਐਸੋਸੀਏਸਨ ਦੇ ਨਾਲ ਸਮਝੌਤਾ ਮੈਮੋ ਕੀਤਾ ਹੈ। ਇਸ ਦਾ ਮੁੱਖ ਉਦੇਸ਼ ਵੋਟਰਾਂ ਨੂੰ ਸੰਦੇਸ਼ ਦੇਣਾ ਹੈ ਕਿ ਲੋਕਤੰਤਰ ਵਿਚ ਜਨਤਾ ਦੀ ਭਾਗੀਦਾਰੀ ਅਹਿਮ ਹੈ, ਇਸ ਲਈ ਹਰੇਕ ਨਾਗਰਿਕ ਨੂੰ ਆਪਣੇ ਵੋਟ ਅਧਿਕਾਰ ਦੀ ਵਰਤੋ ਜਰੂਰ ਕਰਨੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ 62 ਬੈਂਕਾਂ ਦੀ ਲਗਭਗ 5600 ਤੋਂ ਵੱਧ ਬ੍ਰਾਚਾਂ ਦਾ ਵੱਡਾ ਨੈਟਵਰਕ ਹੈ। ਬੈਂਕਾ ਦੇ ਸਹਿਯੋਗ ਨਾਲ ਏਟੀਐਮ ਤੇ ਬ੍ਰਾਂਚਾਂ ਵਿਚ ਪੋਸਟਰ ਤੇ ਸਟੀਕਰ ਆਦਿ ਚਿਪਕਾਏ ਜਾਣਗੇ ਅਤੇ ਬੈਂਕਾਂ ਵਿਚ ਆਉਣ ਵਾਲੇ ਨਾਗਰਿਕਾਂ ਨੂੰ ਵੋਟਿੰਗ ਕਰਦੇ ਹੋਏ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਥੀਮ ਚੋਣ ਦਾ ਪਰਵ-ਦੇਸ਼ ਦਾ ਗਰਵ ਹੈ, ਇਸ ਲਈ ਨਾਗਰਿਕਾਂ ਦੇ ਵੋਟ ਅਧਿਕਾਰ ਦੀ ਵਰਤੋ ਦੇ ਬਿਨ੍ਹਾਂ ਇਹ ਪਰਵ ਅਧੂਰਾ ਹੈ। ਜਨਤਾ ਨੂੰ ਹਰ ਪੰਜ ਸਾਲ ਬਾਅਦ ਇਹ ਮੌਕਾ ਮਿਲਦਾ ਹੈ, ਇਸ ਲਈ ਇਸ ਪਰਵ ਵਿਚ ਆਪਣੀ ਭਾਗੀਦਾਰੀ ਯਕੀਨੀ ਕਰਨ।
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਹਰਿਆਣਾ ਵਿਚ ਇਸ ਵਾਰ 1 ਕਰੋੜ 98 ਲੱਖ 29 ਹਜਾਰ 675 ਰਜਿਸਟਰਡ ਵੋਟਰ ਹਨ। ਉਨ੍ਹਾਂ ਨੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਹਰੇਕ ਵੋਟਰ ਬਿਨ੍ਹਾਂ ਲਾਲਚ ਤੇ ਡਰ ਦੇ ਆਪਣੇ ਵੋਟ ਅਧਿਕਾਰ ਦੀ ਵਰਤੋ ਜਰੂਰ ਕਰਨ। ਰਾਜ ਵਿਚ 19812 ਚੋਣ ਕੇਂਦਰ ਹਨ।