Ahmedabad Plane Crash

Ahmedabad Plane Crash: ਅਹਿਮਦਾਬਾਦ ਏਅਰਪੋਰਟ ਬੰਦ, PM ਮੋਦੀ ਨੇ ਹਾਦਸੇ ਬਾਰੇ ਲਈ ਜਾਣਕਾਰੀ

ਅਹਿਮਦਾਬਾਦ, 12 ਜੂਨ 2025: Ahmedabad Plane Crash: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨਾਲ ਅਹਿਮਦਾਬਾਦ ਹਵਾਈ ਜ਼ਹਾਜ ਹਾਦਸੇ ਸੰਬੰਧੀ ਗੱਲਬਾਤ ਕੀਤੀ। ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੱਸਿਆ ਕਿ ਉਹ ਬਚਾਅ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰਨ ਲਈ ਅਹਿਮਦਾਬਾਦ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਮੰਤਰੀ ਨੂੰ ਤੁਰੰਤ ਹਰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਅਤੇ ਸਥਿਤੀ ਬਾਰੇ ਨਿਯਮਤ ਤੌਰ ‘ਤੇ ਅਪਡੇਟ ਰੱਖਣ ਲਈ ਕਿਹਾ ਹੈ। ਸਾਰੀਆਂ ਸਬੰਧਤ ਏਜੰਸੀਆਂ ਹਾਈ ਅਲਰਟ ‘ਤੇ ਹਨ |

ਇਸ ਦੌਰਾਨ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡਾ (SVPIA) ਦੇ ਬੁਲਾਰੇ ਨੇ ਕਿਹਾ ਕਿ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡਾ ਅਹਿਮਦਾਬਾਦ ਇਸ ਸਮੇਂ ਏਅਰ ਇੰਡੀਆ ਜਹਾਜ਼ ਹਾਦਸੇ ਕਾਰਨ ਕਾਰਜਸ਼ੀਲ ਨਹੀਂ ਹੈ। ਅਗਲੇ ਨੋਟਿਸ ਤੱਕ ਸਾਰੇ ਉਡਾਣ ਕਾਰਜ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤੇ ਗਏ ਹਨ।

ਇਸਦੇ ਨਾਲ ਹੀ AI171 ਹਾਦਸੇ ਦੇ ਮੱਦੇਨਜ਼ਰ ਸਾਰੇ ਵੇਰਵਿਆਂ ਦਾ ਤਾਲਮੇਲ ਕਰਨ ਲਈ ਸ਼ਹਿਰੀ ਹਵਾਬਾਜ਼ੀ ਮੰਤਰਾਲੇ ‘ਚ ਇੱਕ ਸੰਚਾਲਨ ਕੰਟਰੋਲ ਰੂਮ ਸਰਗਰਮ ਕਰ ਦਿੱਤਾ ਗਿਆ ਹੈ। ਇਸ ਸੰਬੰਧਬੀ 011-24610843 ਤੇ 9650391859 ‘ਤੇ ਸੰਪਰਕ ਕਰ ਸਕਦੇ ਹਨ |

ਦੂਜੇ ਪਾਸੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਜਹਾਜ਼ ਹਾਦਸੇ ਦੀ ਘਟਨਾ (Ahmedabad Plane Crash) ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵਿੱਟਰ ‘ਤੇ ਪੋਸਟ ਕਰਦਿਆਂ ਕਿਹਾ, ’ਮੈਂ’ਤੁਸੀਂ ਅਹਿਮਦਾਬਾਦ ‘ਚ ਏਅਰ ਇੰਡੀਆ ਦੇ ਯਾਤਰੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਘਟਨਾ ਤੋਂ ਬਹੁਤ ਦੁਖੀ ਹਾਂ। ਮੈਂ ਅਧਿਕਾਰੀਆਂ ਨੂੰ ਤੁਰੰਤ ਬਚਾਅ ਅਤੇ ਰਾਹਤ ਕਾਰਜ ਚਲਾਉਣ ਅਤੇ ਜ਼ਖਮੀ ਯਾਤਰੀਆਂ ਦੇ ਤੁਰੰਤ ਇਲਾਜ ਦਾ ਪ੍ਰਬੰਧ ਜੰਗੀ ਪੱਧਰ ‘ਤੇ ਕਰਨ ਦੇ ਨਿਰਦੇਸ਼ ਦਿੱਤੇ ਹਨ।

ਮੈਂ ਜ਼ਖਮੀ ਯਾਤਰੀਆਂ ਨੂੰ ਇਲਾਜ ਲਈ ਲਿਜਾਣ ਲਈ ਇੱਕ ਗ੍ਰੀਨ ਕੋਰੀਡੋਰ ਦਾ ਪ੍ਰਬੰਧ ਕਰਨ ਅਤੇ ਹਸਪਤਾਲ ‘ਚ ਇਲਾਜ ਦੇ ਸਾਰੇ ਪ੍ਰਬੰਧਾਂ ਨੂੰ ਪਹਿਲ ਦੇ ਆਧਾਰ ‘ਤੇ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਮੇਰੇ ਨਾਲ ਗੱਲ ਕੀਤੀ ਹੈ ਅਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।

Read More: Plane Crash: ਅਹਿਮਦਾਬਾਦ ਜਹਾਜ਼ ਹਾਦਸੇ ‘ਤੇ ਏਅਰ ਇੰਡੀਆ ਨੇ ਜਤਾਇਆ ਦੁੱਖ, ਹੌਟਲਾਈਨ ਨੰਬਰ ਜਾਰੀ

Scroll to Top