ਅਹਿਮਦਾਬਾਦ ਹਵਾਈ ਹਾਦਸਾ

ਅਹਿਮਦਾਬਾਦ ਹਵਾਈ ਹਾਦਸੇ ਪਹਿਲੀ ਰਿਪੋਰਟ ਸਿਰਫ ਜਾਣਕਾਰੀ ਲਈ ਸੀ, ਅੰਤਿਮ ਸਿੱਟਾ ਨਹੀਂ: AAIB

ਅਹਿਮਦਾਬਾਦ, 17 ਜੁਲਾਈ 2025: ਅਹਿਮਦਾਬਾਦ ‘ਚ ਏਅਰ ਇੰਡੀਆ ਦੇ ਜਹਾਜ਼ ਹਾਦਸੇ ਦੀ ਮੁੱਢਲੀ ਰਿਪੋਰਟ ਬਾਰੇ ਕੀਤੀਆਂ ਜਾ ਰਹੀਆਂ ਸਾਰੀਆਂ ਅਟਕਲਾਂ ‘ਤੇ, ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਨੇ ਕਿਹਾ ਕਿ ਪਹਿਲੀ ਰਿਪੋਰਟ ਸਿਰਫ ਜਾਣਕਾਰੀ ਲਈ ਸੀ, ਇਸਨੂੰ ਅੰਤਿਮ ਸਿੱਟਾ ਨਾ ਸਮਝਿਆ ਜਾਵੇ। ਬਿਊਰੋ ਨੇ ਅੱਗੇ ਕਿਹਾ ਕਿ ਹਾਦਸੇ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅੰਤਿਮ ਰਿਪੋਰਟ ਸਾਂਝੀ ਕੀਤੀ ਜਾਵੇਗੀ।

12 ਜੂਨ ਨੂੰ ਅਹਿਮਦਾਬਾਦ ‘ਚ ਏਅਰ ਇੰਡੀਆ ਦੇ ਜਹਾਜ਼ ਹਾਦਸੇ ਦੀ ਜਾਂਚ ਕਰ ਰਹੇ AAIB ਨੇ ਆਪਣੀ ਮੁੱਢਲੀ ਰਿਪੋਰਟ ‘ਚ ਕਿਹਾ ਕਿ ਹਾਦਸਾਗ੍ਰਸਤ ਬੋਇੰਗ ਡ੍ਰੀਮਲਾਈਨਰ ਜਹਾਜ਼ ਦੇ ਦੋਵੇਂ ਇੰਜਣ ਟੇਕਆਫ ਤੋਂ ਕੁਝ ਸਕਿੰਟਾਂ ਬਾਅਦ ਬੰਦ ਹੋ ਗਏ ਕਿਉਂਕਿ ਫਿਊਲ ਦੀ ਸਪਲਾਈ ਬੰਦ ਹੋ ਗਈ ਸੀ।

AAIB

ਏਅਰ ਇੰਡੀਆ ਦੇ ਜਹਾਜ਼ ਦੇ ਬਲੈਕ ਬਾਕਸ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਡਾਣ ਦੇ ਆਖਰੀ ਪਲਾਂ ‘ਚ, ਕਾਕਪਿਟ ਵੌਇਸ ਰਿਕਾਰਡਰ ਨੇ ਖੁਲਾਸਾ ਕੀਤਾ ਕਿ ਇੱਕ ਪਾਇਲਟ ਨੇ ਦੂਜੇ ਨੂੰ ਪੁੱਛਿਆ ਕਿ ਉਸਨੇ ਫਿਊਲ ਸਵਿੱਚ ਕਿਉਂ ਬੰਦ ਕਰ ਦਿੱਤਾ? ਇਸ ‘ਤੇ ਦੂਜੇ ਪਾਇਲਟ ਨੇ ਜਵਾਬ ਦਿੱਤਾ ਕਿ ਉਸਨੇ ਅਜਿਹਾ ਨਹੀਂ ਕੀਤਾ। ਜਾਂਚ ‘ਚ ਖੁਲਾਸਾ ਹੋਇਆ ਕਿ ਟੇਕਆਫ ਤੋਂ ਤੁਰੰਤ ਬਾਅਦ ਫਿਊਲ ਸਵਿੱਚ ਕੱਟਆਫ ‘ਚ ਬਦਲ ਦਿੱਤੇ ਗਏ ਸਨ, ਜਿਸ ਨਾਲ ਜਹਾਜ਼ ਦੇ ਇੰਜਣਾਂ ਨੂੰ ਫਿਊਲ ਦੀ ਸਪਲਾਈ ਬੰਦ ਹੋ ਗਈ ਸੀ। ਜਿਸ ਨੂੰ ਹਾਦਸੇ ਦੇ ਮੁੱਖ ਕਾਰਨਾਂ ‘ਚੋਂ ਇੱਕ ਮੰਨਿਆ ਜਾਂਦਾ ਹੈ।

Read More: ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ ਦੀ ਜਾਂਚ ਰਿਪੋਰਟ ‘ਚ ਖ਼ੁਲਾਸਾ, ਫਿਊਲ ਸਪਲਾਈ ਹੋਈ ਸੀ ਬੰਦ

Scroll to Top