ਖੇਤੀਬਾੜੀ ਖੇਤਰ ਦੇ ਅੰਕੜੇ

ਲੋਕ ਸਭਾ ‘ਚ ਖੇਤੀਬਾੜੀ ਖੇਤਰ ਦੇ ਅੰਕੜੇ ਪੇਸ਼, ਇਸ ਸਾਲ 357.7 ਮਿਲੀਅਨ ਟਨ ਅਨਾਜ ਉਤਪਾਦਨ ਦਾ ਰਿਕਾਰਡ

ਦਿੱਲੀ, 09 ਦਸੰਬਰ 2025: ਸਰਦ ਰੁੱਤ ਸੈਸ਼ਨ ਦੀ ਕਾਰਵਾਈ ਦੌਰਾਨ ਲੋਕ ਸਭਾ ‘ਚ ਖੇਤੀਬਾੜੀ ਖੇਤਰ ਦੇ ਤਾਜ਼ਾ ਅੰਕੜੇ ਪੇਸ਼ ਕਰਦੇ ਹੋਏ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਇਸ ਸਾਲ ਦੇਸ਼ ‘ਚ ਫਸਲ ਉਤਪਾਦਨ ਰਿਕਾਰਡ ਉੱਚਾਈ ‘ਤੇ ਪਹੁੰਚ ਰਿਹਾ ਹੈ। ਕੇਂਦਰੀ ਖੇਤੀਬਾੜੀ ਮੰਤਰੀ ਦੇ ਮੁਤਾਬਕ 2024-25 ‘ਚ ਅਨਾਜ ਉਤਪਾਦਨ 357.732 ਮਿਲੀਅਨ ਟਨ ਤੱਕ ਪਹੁੰਚਣ ਦਾ ਅਨੁਮਾਨ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 7.65% ਵੱਧ ਹੈ।

ਮੰਗਲਵਾਰ ਨੂੰ ਲੋਕ ਸਭਾ ‘ਚ ਬਾਗਬਾਨੀ ਕਿਸਾਨਾਂ ਲਈ ਮੁਆਵਜ਼ੇ ਦਾ ਮੁੱਦਾ ਉਠਾਇਆ ਗਿਆ। ਅਹਿਮਦਨਗਰ ਤੋਂ ਐਨਸੀਪੀ ਸੰਸਦ ਮੈਂਬਰ ਨੀਲੇਸ਼ ਗਿਆਨਦੇਵ ਲੰਕੇ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਕਿ ਸਰਕਾਰ ਮੌਸਮ ਤੋਂ ਪ੍ਰਭਾਵਿਤ ਬਾਗਬਾਨੀ ਫਸਲਾਂ ਉਗਾਉਣ ਵਾਲੇ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਕੀ ਕਦਮ ਚੁੱਕ ਰਹੀ ਹੈ।

ਇਸ ਸਵਾਲ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਉਤਪਾਦਨ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੇਸ਼ ਦੇ ਕਿਸਾਨ ਵਧਾਈ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਅਨੁਮਾਨਿਤ ਫਸਲ ਉਤਪਾਦਨ 357.732 ਮਿਲੀਅਨ ਟਨ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 7.65% ਵੱਧ ਹੈ।

ਚੌਹਾਨ ਨੇ ਕਿਹਾ ਕਿ ਸਾਲ 2014-15 ਦੇ ਮੁਕਾਬਲੇ ਅਨਾਜ ਉਤਪਾਦਨ ‘ਚ 41.94% ਦਾ ਵਾਧਾ ਹੋਇਆ ਹੈ ਅਤੇ ਇਸਦਾ ਸਿਹਰਾ ਕਿਸਾਨਾਂ ਦੇ ਨਾਲ-ਨਾਲ ਸਰਕਾਰ ਦੀਆਂ ਖੇਤੀਬਾੜੀ ਨੀਤੀਆਂ, ਤਕਨਾਲੋਜੀ ਅਤੇ ਸੁਧਾਰਾਂ ਨੂੰ ਜਾਂਦਾ ਹੈ।

Read More: ਜਿੰਨੇ ਸਾਲ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਰਹੇ ਹਨ, ਓਨੇ ਸਾਲ ਨਹਿਰੂ ਨੇ ਜੇਲ੍ਹ ‘ਚ ਬਿਤਾਏ: ਪ੍ਰਿਯੰਕਾ ਗਾਂਧੀ

Scroll to Top