ਚੰਡੀਗੜ੍ਹ, 08 ਜਨਵਰੀ 2024: ਅੰਬਾਲਾ ਦੇ ਆਰਮੀ ਸਰਵਿਸ ਕੋਰਪ ਵੱਲੋਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂਟੀ), ਜੰਮੂ ਅਤੇ ਕਸ਼ਮੀਰ (ਯੂਟੀ) ਅਤੇ ਲੱਦਾਖ (ਯੂਟੀ) ਦੇ ਯੋਗ ਅਣਵਿਆਹੇ ਨੌਜਵਾਨਾਂ ਲਈ ਅਗਨੀਵੀਰਵਾਯੂ (Agniveervayu) ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ 07 ਜਨਵਰੀ 2025 ਤੋਂ ਸ਼ੁਰੂ ਹੋ ਗਈ ਹੈ | ਇਹ ਰਜਿਸਟ੍ਰੇਸ਼ਨ 27 ਜਨਵਰੀ, 2025 ਤੱਕ ਜਾਰੀ ਰਹੇਗੀ ਅਤੇ 22 ਮਾਰਚ, 2025 ਨੂੰ ਆਨਲਾਈਨ ਪ੍ਰੀਖਿਆ ਲਈ ਜਾਵੇਗੀ।
ਸਰਕਾਰੀ ਬੁਲਾਰੇ ਮੁਤਾਬਕ 01 ਜਨਵਰੀ 2005 ਤੋਂ 01 ਜੁਲਾਈ 2008 (ਦੋਵੇਂ ਮਿਤੀਆਂ ਸਮੇਤ) ਦਰਮਿਆਨ ਜਨਮੇ ਉਮੀਦਵਾਰ ਇਸ ਰਜਿਸਟ੍ਰੇਸ਼ਨ ਮੁਹਿੰਮ ਲਈ ਯੋਗ ਹੋਣਗੇ।
ਇਸ ਭਰਤੀ ਲਈ 12ਵੀਂ ਪਾਸ ਜਾਂ ਡਿਪਲੋਮਾ ਜਾਂ ਵੋਕੇਸ਼ਨਲ ਕੋਰਸ ਧਾਰਕ 50 ਫੀਸਦੀ ਅੰਕਾਂ ਨਾਲ ਗਣਿਤ, ਅੰਗਰੇਜ਼ੀ ਅਤੇ ਭੌਤਿਕ ਵਿਗਿਆਨ ਵਿਸ਼ਿਆਂ ਤੋਂ ਇਲਾਵਾ ਵਿਗਿਆਨ ਵਿਸ਼ਿਆਂ ਵਾਲੇ ਨੌਜਵਾਨ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਭਰਤੀ ਮੁਹਿੰਮ ਸਬੰਧੀ ਜਿਆਦਾ ਜਾਣਕਾਰੀ agnipathvayu.cdac.in ਤੋਂ ਲਈ ਜਾ ਸਕਦੀ ਹੈ।
Read More: ਮੋਹਾਲੀ ਵਾਸੀਆਂ ਨੂੰ HMPV ਵਾਇਰਸ ਤੋਂ ਡਰਨ ਦੀ ਲੋੜ ਨਹੀਂ, ਟੈਸਟਿੰਗ ਸਹੂਲਤ ਉਪਲਬੱਧ: DC ਆਸ਼ਿਕਾ ਜੈਨ