Agniveer

Agniveer: ਅਗਨੀਵੀਰ ਤੇ ਪੰਜਾਬ ਪੁਲਿਸ ‘ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਦਿੱਤੀ ਜਾਵੇਗੀ ਮੁਫ਼ਤ ਸਿਖਲਾਈ

ਸ੍ਰੀ ਮੁਕਤਸਰ ਸਾਹਿਬ 18 ਜੂਨ 2024: ਕੈਪਟਨ ਲਖਵਿੰਦਰ ਸਿੰਘ ਟ੍ਰੇਨਿੰਗ ਅਧਿਕਾਰੀ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਜਿਲ੍ਹਾਂ ਬਠਿੰਡਾ (ਬਠਿੰਡਾ ਬਾਦਲ ਲੰਬੀ ਰੋਡ) ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹਾ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜਿਲਕਾ ਦੇ ਜਿਨ੍ਹਾਂ ਨੌਜਵਾਨਾਂ ਨੇ ਆਰਮੀ ਅਗਨੀਵੀਰ (Agniveer) ਦਾ ਲਿਖਤੀ ਪੇਪਰ ਪਾਸ ਕਰ ਲਿਆ ਹੈ, ਉਹਨ੍ਹਾਂ ਨੂੰ ਫਿਜੀਕਲ ਟੈਸਟ ਦੀ ਤਿਆਰੀ ਮੁਫ਼ਤ ਕਰਵਾਈ ਜਾਵੇਗੀ ।

ਇਹਨਾਂ ਜ਼ਿਲ੍ਹਿਆਂ ਦੇ ਯੁਵਕਾਂ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਲਈ ਲਿਖਤੀ ਪੇਪਰ ਦੀ ਤਿਆਰੀ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਮੁਫਤ ਕਰਵਾਈ ਜਾਵੇਗੀ। ਭਰਤੀ ਹੋਣ ਦੇ ਚਾਹਵਾਨ ਨੌਜਵਾਨ ਮਿਤੀ 21 ਜੂਨ 2024 ਤੋਂ ਕਿਸੇ ਵੀ ਕੰਮ-ਕਾਜ ਵਾਲੇ ਦਿਨ ਸਵੇਰੇ ਸਹੀ 09:00 ਵਜੇ ਸੀ-ਪਾਈਟ ਕੈਂਪ, ਕਾਲਝਰਾਣੀ ਵਿਖੇ ਦਸਵੀ ਦੇ ਸਰਟੀਫਿਕੇਟ ਦੀ ਫੋਟੋ ਕਾਪੀ, ਅਗਨੀਵੀਰ (Agniveer) ਐਡਮਿਟ ਕਾਰਡ ਦੀ ਫੋਟੋ ਕਾਪੀ, ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਲਈ ਕੀਤਾ ਆਨ-ਲਾਈਨ ਅਪਲਾਈ ਫਾਰਮ ਦੀ ਫੋਟੋ ਕਾਪੀ, ਅਧਾਰ ਕਾਰਡ ਦੀ ਫੋਟੋ ਕਾਪੀ, ਜਾਤੀ ਸਰਟੀਫਿਕੇਟ ਦੀ ਫੋਟੋ ਕਾਪੀ, 02 ਤਾਜਾ ਪਾਸਪੋਰਟ ਸਾਈਜ ਫੋਟੋ ਲੈ ਕੇ ਜਰੂਰ ਆਉਣ ਅਤੇ ਆਪਣੀ ਰਜਿਸ਼ਟਰੇਸ਼ਨ ਕਰਵਾਉਣ।

Scroll to Top