ਚੰਡੀਗੜ੍ਹ, 26 ਜੁਲਾਈ 2024: ਕਾਰਗਿਲ ਵਿਜੇ ਦਿਹਾੜੇ ਦੀ 25ਵੀਂ ਵਰ੍ਹੇਗੰਢ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਰਾਜਨੀਤੀ ਲਈ ਨਹੀਂ ਸਗੋਂ ਰਾਸ਼ਟਰੀ ਨੀਤੀ ਲਈ ਕੰਮ ਕਰਦੇ ਹਾਂ। ਅਗਨੀਪਥ ਯੋਜਨਾ (Agneepath Yojana) ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ”ਸੱਚਾਈ ਇਹ ਹੈ ਕਿ ਅਗਨੀਪਥ ਯੋਜਨਾ ਨਾਲ ਦੇਸ਼ ਦੀ ਤਾਕਤ ਵਧੇਗੀ ਅਤੇ ਦੇਸ਼ ਦੇ ਕਾਬਲ ਨੌਜਵਾਨ ਵੀ ਮਾਤ ਭੂਮੀ ਦੀ ਸੇਵਾ ਲਈ ਅੱਗੇ ਆਉਣਗੇ। ਉਨ੍ਹਾਂ ਨੇ ਕਿਹਾ ਹੈਰਾਨੀ ਵਾਲੀ ਗੱਲਹੈ ਕਿ ਕੁਝ ਲੋਕ ਆਪਣੀ ਸਮਝ ਗੁਆ ਚੁੱਕੇ ਹਨ | ਉਹ ਇਹ ਭਰਮ ਫੈਲਾ ਰਹੇ ਹਨ ਕਿ ਸਰਕਾਰ ਪੈਨਸ਼ਨ ਦੇ ਪੈਸੇ ਬਚਾਉਣ ਲਈ ਇਹ ਸਕੀਮ ਲੈ ਕੇ ਆਈ ਹੈ।
ਉਨ੍ਹਾਂ ਕਿਹਾ ਕਿ “ਮੈਨੂੰ ਅਜਿਹੇ ਲੋਕਾਂ ਦੀ ਸੋਚ ‘ਤੇ ਸ਼ਰਮ ਆਉਂਦੀ ਹੈ ਪਰ ਮੈਂ ਅਜਿਹੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਮੋਦੀ ਸਰਕਾਰ ਦੇ ਰਾਜ ‘ਚ ਜੋ ਵੀ ਅੱਜ ਭਰਤੀ ਹੋਵੇਗਾ, ਕੀ ਉਸ ਨੂੰ ਅੱਜ ਹੀ ਪੈਨਸ਼ਨ ਦੇਣੀ ਪਵੇਗੀ? ਉਨ੍ਹਾਂ ਨੂੰ ਪੈਨਸ਼ਨ ਦੇਣ ਦਾ ਸਮਾਂ 30 ਸਾਲ ਬਾਅਦ ਆਵੇਗਾ ਅਤੇ ਉਦੋਂ ਤੱਕ ਮੋਦੀ 105 ਸਾਲ ਦੇ ਹੋ ਚੁੱਕੇ ਹੋਣਗੇ। ਤੁਸੀਂ ਕਿਹੜੀ ਦਲੀਲ ਦੇ ਰਹੇ ਹੋ? ਮੇਰੇ ਲਈ ‘ਪਾਰਟੀ’ ਨਹੀਂ ‘ਦੇਸ਼’ ਸਰਵਉੱਚ ਹੈ”।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੀ ਫੌਜ ਨੇ ਪਿਛਲੇ ਸਾਲਾਂ ‘ਚ ਕਈ ਦਲੇਰਾਨਾ ਫੈਸਲੇ ਲਏ ਹਨ। ਅਗਨੀਪਥ ਯੋਜਨਾ (Agneepath Yojana) ਵੀ ਇਸ ਦੀ ਇੱਕ ਉਦਾਹਰਣ ਹੈ। ਅਗਨੀਪਥ ਦਾ ਉਦੇਸ਼ ਫੌਜ ਨੂੰ ਲਗਾਤਾਰ ਜਵਾਨ ਅਤੇ ਸਮਰੱਥ ਬਣਾਉਣਾ ਹੈ। ਲੋਕਾਂ ਨੇ ਫੌਜ ਨੂੰ ਸਿਆਸਤ ਦਾ ਅਖਾੜਾ ਬਣਾ ਦਿੱਤਾ।