ਚੰਡੀਗੜ੍ਹ, 03 ਮਾਰਚ 2023: ਪੰਜਾਬ ਦੀਆਂ ਜੇਲ੍ਹਾਂ ਵਿੱਚ ਮੋਬਾਈਲ ਫ਼ੋਨ ਮਿਲਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ, ਨਵੀਂ ਤਕਨੀਕ ਅਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ (Goindwal Central Jail) ਵਿੱਚ ਮੋਬਾਈਲ ਫੋਨ, ਨਸ਼ੀਲੇ ਪਦਾਰਥਾਂ ਅਤੇ ਹੋਰ ਸਮੱਗਰੀ ਦੀ ਬਰਾਮਦਗੀ ਲਗਾਤਾਰ ਜਾਰੀ ਹੈ।
ਅਜਿਹਾ ਤਾਜ਼ਾ ਮਾਮਲੈ ਇੱਕ ਵਾਰ ਫਿਰ ਸਾਹਮਣੇ ਆਇਆ ਹੈ, ਜਦੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਅਚਨਚੇਤ ਤਲਾਸ਼ੀ ਦੌਰਾਨ 22 ਮੋਬਾਈਲ ਫ਼ੋਨ, 12 ਚਾਰਜਰ, 4 ਡਾਟਾ ਕੇਬਲ, 1 ਡਾਟਾ ਕੇਬਲ, ਅਡਾਪਟਰ, 95 ਬੀੜੀਆਂ ਦੇ ਬੰਡਲ ਅਤੇ 7 ਸਿਮ ਬਰਾਮਦ ਕੀਤੇ ਗਏ | ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ 1 ਦੋਸ਼ੀ ਨੂੰ ਨਾਮਜ਼ਦ ਅਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਵੱਖ-ਵੱਖ ਜੇਲ੍ਹਾਂ ਦੇ ਸਹਾਇਕ ਸੁਪਰਡੈਂਟਾਂ ਵੱਲੋਂ ਪੁਲਿਸ ਕੋਲ ਸ਼ਿਕਾਇਤਾਂ ਮਿਲਣ ਤੋਂ ਬਾਅਦ ਕੇਂਦਰੀ ਜੇਲ੍ਹ ((Goindwal Central Jail)) ਅੰਦਰ ਅਚਨਚੇਤ ਤਲਾਸ਼ੀ ਮੁਹਿੰਮ ਦੌਰਾਨ 22 ਟੱਚ ਅਤੇ ਕੀਪੈਡ ਮੋਬਾਈਲ ਫ਼ੋਨ, 12 ਚਾਰਜਰ, 4 ਡਾਟਾ ਕੇਬਲ, 1 ਡਾਟਾ ਕੇਬਲ, 95 ਬੀੜੀਆਂ ਦੀਆਂ ਚਾਬੀਆਂ ਆਦਿ ਬਰਾਮਦ ਹੋਇਆ ਹੈ |
ਉਨ੍ਹਾਂ ਨੇ ਦੱਸਿਆ ਕਿ ਜੇਲ੍ਹ ਦੇ ਵੱਖ-ਵੱਖ ਸਹਾਇਕ ਸੁਪਰਡੈਂਟਾਂ ਦੇ ਬਿਆਨਾਂ ਦੇ ਆਧਾਰ ‘ਤੇ ਕੇਂਦਰੀ ਜੇਲ੍ਹ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਸੁਖਵਿੰਦਰ ਸਿੰਘ ਪੁੱਤਰ ਲਾਹੌਰਾ ਸਿੰਘ ਵਾਸੀ ਗੰਡੀਵਿੰਡ ਜ਼ਿਲ੍ਹਾ ਤਰਨਤਾਰਨ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।