ਮਾਛੀਵਾੜਾ ਸਾਹਿਬ, 11 ਮਈ 2023: ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਟੈਟਨਸ ਦੇ ਬਚਾਅ ਲਈ ਸਕੂਲੀ ਵਿਦਿਆਰਥਣਾਂ ਦੇ ਟੀਕੇ ਲਗਾਉਣ ਦੇ ਲਈ ਲਗਾਏ ਕੈਂਪ ਉਪਰੰਤ ਉਸ ਵੇਲੇ ਹੜ੍ਹਕੰਪ ਮੱਚ ਗਿਆ ਜਦੋਂ ਇਕ ਇਕ ਕਰਕੇ 15 ਤੋਂ ਵੱਧ ਸਕੂਲੀ ਵਿਦਿਆਰਥਣਾ ਦੀ ਹਾਲਤ ਵਿਗੜਨ ਲੱਗੀ, ਵਿਦਿਆਰਥਣਾ ਦਾ ਸਿਰ ਚਕਰਾਉਣ ਲੱਗ ਪਿਆ। ਸਾਰੀਆਂ ਵਿਦਿਆਰਥਣਾਂ ਮਾਛੀਵਾੜਾ ਸਾਹਿਬ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਹਨ |
ਸਕੂਲ ਪ੍ਰਬੰਧਕਾਂ ਵੱਲੋਂ ਕੁਝ ਹੀ ਪਲਾਂ ਵਿੱਚ ਇਨ੍ਹਾਂ ਪ੍ਰਭਾਵਿਤ ਵਿਦਿਆਰਥਣਾਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਲਾਂਕਿ ਇਹ ਦਮ ਇੰਨੇ ਮਰੀਜ਼ਾਂ ਦੇ ਆ ਜਾਣ ਨਾਲ ਹਸਪਤਾਲ ਪ੍ਰਸ਼ਾਸਨ ਇਨ੍ਹਾਂ ਨੂੰ ਸੰਭਾਲਣ ਵਿਚ ਲੱਗ ਗਿਆ | ਡਾਕਟਰਾਂ ਨੇ ਦੱਸਿਆ ਕਿ ਟੈਟਨਸ ਦੀ ਇਸ ਡੋਜ ਦਾ ਕੋਈ ਵੀ ਸਾਈਡ ਇਫ਼ੈਕ੍ਟ ਨਹੀਂ ਹੈ ਵਿਦਿਆਰਥਣਾਂ ਥੋੜ੍ਹੀ ਘਬਰਾਈ ਹੋਈ ਜ਼ਰੂਰ ਹਨ । ਕੁਝ ਹੀ ਘੰਟਿਆਂ ਵਿੱਚ ਸਭ ਨਾਰਮਲ ਹੋ ਜਾਵੇਗਾ।
ਡਾਕਟਰ ਰਿਸ਼ਵ ਦੱਤ ਨੇ ਕਿਹਾ ਕਿ ਹਰ ਹਫ਼ਤੇ ਟੀਕਾਕਰਨ ਕੀਤਾ ਜਾਂਦਾ ਹੈ। ਇਸੇ ਲੜੀ ਤਹਿਤ ਸਕੂਲੀ ਵਿਦਿਆਰਥਣਾਂ ਨੂੰ ਟੀਕੇ ਲਗਾਏ ਗਏ। ਇਹੀ ਟੀਕੇ ਗਰਭਵਤੀ ਔਰਤਾਂ ਨੂੰ ਵੀ ਲਗਾਏ ਗਏ। ਕੁੱਝ ਕੁ ਵਿਦਿਆਰਥਣਾਂ ਨੂੰ ਸਮੱਸਿਆ ਆਈ ਹੈ, ਪਰ ਕੋਈ ਖ਼ਤਰੇ ਵਾਲੀ ਗੱਲ ਹੈ। ਰਿਸ਼ਵ ਦੱਤ ਨੇ ਦੱਸਿਆ ਕਿ ਸੀਰੀਅਸ ਮਾਮਲਾ ਨਹੀਂ ਹੈ ਸਥਿਤੀ ਕਾਬੂ ਵਿੱਚ ਹੈ।
ਉਥੇ ਵਿਦਿਆਰਥਣਾਂ ਦੇ ਟੀਕੇ ਉਪਰੰਤ ਬਿਮਾਰ ਹੋਣ ਦੀ ਖ਼ਬਰ ਫੈਲਦਿਆ ਹੀ ਸਥਾਨਕ ਹਸਪਤਾਲ ਵਿੱਚ ਮਾਪਿਆਂ ਦਿਨ ਭੀੜ ਲੱਗ ਗਈ, ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਦਿਆਰਥਣਾ ਨੂੰ ਟੈਟਨਸ ਦੇ ਬਚਾਅ ਦੇ ਟੀਕੇ ਲਗਾਉਣ ਦੀ ਸੂਚਨਾ ਉਪਰੰਤ ਸਕੂਲ ਪ੍ਰਬੰਧਕ ਨੇ ਗਿਆਰਵੀਂ ਤੇ ਬਾਰਵੀਂ ਦੀਆਂ ਕਰੀਬ 200 ਵਿਦਿਆਰਥਣਾ ਨੂੰ ਅੱਜ ਸਵੇਰੇ ਨਾਸ਼ਤਾ ਕਰਕੇ ਸਕੂਲ ਆਉਣ ਲਈ ਕਿਹਾ ਗਿਆ ਸੀ ਤਾਂ ਕਿ ਟੀਕੇ ਲਗਾਏ ਜਾ ਸਕਣ । ਡਾਕਟਰਾਂ ਦੀ ਟੀਮ ਸਕੂਲੀ ਵਿਦਿਆਰਥਣਾਂ ਨੂੰ ਟੀਕੇ ਲਗਾ ਕੇ ਵਾਪਸ ਹਸਪਤਾਲ ਪਹੁੰਚੀ ਵੀ ਨਹੀਂ ਸੀ ਕਿ ਇਕ ਦੋ ਬਾਰਵੀ ਦੀਆ ਵਿਦਿਆਰਥਣਾਂ ਨੇ ਚੱਕਰ ਆਉਣ ਦੀ ਸਿਕਾਇਤ ਕੀਤੀ | ਜਿਸ ਨੂੰ ਦੇ ਕੇ ਪ੍ਰਿੰਸੀਪਲ ਮੈਡਮ ਹਸਪਤਾਲ ਪਹੁੰਚੀ | ਇਸਦੇ ਨਾਲ ਹੀ ਕਰੀਬ 20 ਤੋਂ 25 ਮਿੰਟ ਦੇ ਅੰਤਰਾਲ ਵਿੱਚ 15 ਤੋਂ ਵਿਦਿਆਰਥਣਾਂ ਹਸਪਤਾਲ ਪਹੁੰਚ ਗਈ ਸੀ, ਫਿਲਹਾਲ ਵਿਦਿਆਰਥਣਾਂ ਦੀ ਹਾਲਤ ਠੀਕ ਹੈ ਅਤੇ ਖ਼ਤਰੇ ਤੋਂ ਬਾਹਰ ਹਨ |