ਚੰਡੀਗੜ੍ਹ, 24 ਫਰਵਰੀ 2023: ਟਵਿੱਟਰ ਦੀ ਪੇਡ ਬਲੂ ਟਿੱਕ ਸੇਵਾ (Blue Tick Service) ਤੋਂ ਬਾਅਦ ਹੁਣ ਮੈਟਾ ਨੇ ਵੀ ਪੇਡ ਬਲੂ ਟਿੱਕ ਸੇਵਾ ਦਾ ਐਲਾਨ ਕਰ ਦਿੱਤਾ ਹੈ । ਕੰਪਨੀ ਨੇ ਪਿਛਲੇ ਹਫਤੇ ਇਸ ਦਾ ਐਲਾਨ ਕੀਤਾ ਸੀ । ਹੁਣ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਉਪਭੋਗਤਾ ਪੈਸੇ ਦਾ ਭੁਗਤਾਨ ਕਰਕੇ ਆਪਣੇ ਅਕਾਊਂਟ ਨੂੰ ਵੈਰੀਫਾਈ ਕਰ ਸਕਦੇ ਹਨ। ਪਹਿਲਾਂ ਇਹ ਸੇਵਾ ਮੁਫਤ ਸੀ।
ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਸਭ ਤੋਂ ਪਹਿਲਾਂ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਪੇਡ ਸਬਸਕ੍ਰਿਪਸਨਦੀ ਸ਼ੁਰੂਆਤ ਕੀਤੀ ਹੈ। ਇਨ੍ਹਾਂ ਦੇਸ਼ਾਂ ਦੇ ਉਪਭੋਗਤਾਵਾਂ ਨੂੰ ਵੈੱਬ ਵਰਜਨ ਲਈ $11.99 (ਲਗਭਗ 990 ਰੁਪਏ) ਅਤੇ iOS ਅਤੇ ਐਂਡਰਾਇਡ ਮੋਬਾਈਲ ਪਲੇਟਫਾਰਮਾਂ ਲਈ ਪ੍ਰਤੀ ਮਹੀਨਾ $14.99 (ਲਗਭਗ 1,240 ਰੁਪਏ) ਦਾ ਭੁਗਤਾਨ ਕਰਨਾ ਹੋਵੇਗਾ।
ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਬਲੂ ਟਿੱਕ (Blue Tick Service) ਵੈਰੀਫਿਕੇਸ਼ਨ ਲਈ ਯੂਜ਼ਰਸ ਨੂੰ ਸਰਕਾਰੀ ਆਈਡੀ ਕਾਰਡ ਦੇਣਾ ਹੋਵੇਗਾ। ਇਸ ਤੋਂ ਇਲਾਵਾ ਭੁਗਤਾਨ ਕਰਨ ਵਾਲੇ ਉਪਭੋਗਤਾਵਾਂ ਨੂੰ ਸਿੱਧੀ ਗਾਹਕ ਸਹਾਇਤਾ ਮਿਲੇਗੀ ਅਤੇ ਉਨ੍ਹਾਂ ਦੀਆਂ ਪੋਸਟਾਂ ਤੱਕ ਵੀ ਵਧੇਰੇ ਪਹੁੰਚ ਹੋਵੇਗੀ।
ਮੈਟਾ ਦੇ ਬੁਲਾਰੇ ਨੇ ਕਿਹਾ ਹੈ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਪੇਡ ਵੈਰੀਫਿਕੇਸ਼ਨ ਫ਼ੀਚਰ ਅਗਲੇ ਸੱਤ ਦਿਨਾਂ ਵਿੱਚ ਵਿਸ਼ਵ ਪੱਧਰ ‘ਤੇ ਲਾਂਚ ਕੀਤਾ ਜਾਵੇਗਾ, ਹਾਲਾਂਕਿ ਸਿਡਨੀ ਵਿੱਚ ਕੁਝ ਉਪਭੋਗਤਾਵਾਂ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਸੇਵਾ ਪ੍ਰਾਪਤ ਨਹੀਂ ਹੋਈ ਹੈ। ਇਹ ਸੇਵਾ ਮੈਟਾ ਦੇ ਮਾਲੀਏ ਵਿੱਚ ਭਾਰੀ ਵਾਧਾ ਦੇਖ ਸਕਦੀ ਹੈ।
ਇਸ ਤੋਂ ਪਹਿਲਾਂ, ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਟਵਿੱਟਰ ਨੇ ਹਾਲ ਹੀ ਵਿੱਚ ਪੇਡ ਸਬਸਕ੍ਰਿਪਸ਼ਨ ਸੇਵਾ ਟਵਿਟਰ ਬਲੂ ਲਾਂਚ ਕੀਤੀ ਸੀ। ਭਾਰਤ ਵਿੱਚ ਮੋਬਾਈਲ ਉਪਭੋਗਤਾਵਾਂ ਨੂੰ ਬਲੂ ਟਿੱਕ ਪ੍ਰਾਪਤ ਕਰਨ ਅਤੇ ਪ੍ਰੀਮੀਅਮ ਸਬਸਕ੍ਰਿਪਸ਼ਨ ਸੇਵਾ ਦੀਆਂ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਨ ਲਈ ਪ੍ਰਤੀ ਮਹੀਨਾ 900 ਰੁਪਏ ਦਾ ਭੁਗਤਾਨ ਕਰਨਾ ਪਵੇਗਾ |