July 5, 2024 9:21 pm
ਮਾਲ ਵਿਭਾਗ

PCS ਅਧਿਕਾਰੀਆਂ ਤੋਂ ਬਾਅਦ ਮਾਲ ਵਿਭਾਗ ਦੇ ਅਧਿਕਾਰੀ ਵੀ ਗਏ ਛੁੱਟੀ ’ਤੇ, ਰਜਿਸਟਰੀਆਂ ਸਮੇਤ ਕਈ ਕੰਮ ਰਹਿਣਗੇ ਠੱਪ

ਚੰਡੀਗੜ੍ਹ 20 ਜੁਲਾਈ 2023: ਕੁਝ ਦਿਨ ਪਹਿਲਾਂ ਵਿਜੀਲੈਂਸ ਬਿਊਰੋ ਵਲੋਂ ਲੁਧਿਆਣਾ ਦੇ ਰੀਜ਼ਨਲ ਟਰਾਂਸਪੋਰਟ ਅਥਾਰਟੀ ਦੇ ਅਹੁਦੇ ’ਤੇ ਕੰਮ ਕਰ ਰਹੇ ਇਕ ਪੀ.ਸੀ.ਐਸ ਅਧਿਕਾਰੀ ਦੀ ਗ੍ਰਿ੍ਰਫ਼ਤਾਰੀ ਤੋਂ ਬਾਅਦ ਬੀਤੇ ਦਿਨ ਲਏ ਫ਼ੈਸਲੇ ਦੇ ਮੁਤਾਬਕ ਪੰਜਾਬ ਭਰ ਦੇ ਪੀ.ਸੀ.ਐਸ ਅਧਿਕਾਰੀਆਂ ਵਲੋਂ ਪੰਜਾਬ ਦਿਨਾਂ ਦੀ ਸਮੂਹਿਕ ਛੁੱਟੀ ਚੱਲੇ ਗਏ ਸਨ |

ਇਸ ਤੋਂ ਬਾਅਦ ਅੱਜ ਉਨ੍ਹਾਂ ਦੀ ਹਮਾਇਤ ’ਤੇ ਆਉਂਦਿਆਂ ਪੰਜਾਬ ਰੈਵੀਨਿਊ ਆਫ਼ੀਸਰਜ਼ ਐਸੋਸੀਏਸ਼ਨ ਵਲੋਂ ਵੀ ਪੰਜ ਦਿਨ ਦੀ ਛੁੱਟੀ ਲੈਣ ਦਾ ਫ਼ੈਸਲਾ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਰੈਵੀਨਿਊ ਅਧਿਕਾਰੀ ਵੀ ਅੱਜ ਤੋਂ 13 ਜਨਵਰੀ ਤੱਕ ਛੁੱਟੀ ’ਤੇ ਰਹਿਣਗੇ ਜਿਸ ਕਾਰਨ ਤਹਿਸੀਲਾਂ ਵਿਚ ਰਜਿਸਟਰੀਆਂ ਸਮੇਤ ਹੋਰ ਜ਼ਰੂਰੀ ਕੰਮ ਬੰਦ ਰਹੇਗਾ। ਦੂਜੇ ਪਾਸੇ ਪੀ.ਸੀ.ਐਸ ਅਤੇ ਰੈਵੀਨਿਊ ਵਿਭਾਗ ਦੇ ਅਧਿਕਾਰੀਆਂ ਵਲੋਂ ਛੁੱਟੀ ਲਏ ਜਾਣ ਕਾਰਨ ਪੰਜਾਬ ਭਰ ਦੇ ਐਸ.ਡੀ.ਐਮ ਅਤੇ ਤਹਿਸੀਲ ਦਫਤਰਾਂ ਵਿਚ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਵੀ ਭਾਰੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

punjab