Mohammad Shami

IPL ਤੋਂ ਬਾਅਦ ਅਗਾਮੀ ਟੀ-20 ਵਿਸ਼ਵ ਕੱਪ ਟੂਰਨਾਮੈਂਟ ਤੋਂ ਬਾਹਰ ਹੋਏ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ

ਚੰਡੀਗੜ੍ਹ, 11 ਮਾਰਚ 2024: ਟੀ-20 ਵਿਸ਼ਵ ਕੱਪ 2024 ਜੂਨ ਵਿੱਚ ਅਮਰੀਕਾ ਅਤੇ ਵੈਸਟਇੰਡੀਜ਼ ਵਿੱਚ ਸ਼ੁਰੂ ਹੋਵੇਗਾ। ਇਸ ਟੂਰਨਾਮੈਂਟ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (Mohammad Shami) ਵਿਸ਼ਵ ਕੱਪ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਇਸ ਗੱਲ ਦੀ ਪੁਸ਼ਟੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਨੇ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਸਟਾਰ ਗੇਂਦਬਾਜ਼ ਬੰਗਲਾਦੇਸ਼ ਖ਼ਿਲਾਫ਼ ਘਰੇਲੂ ਸੀਰੀਜ਼ ‘ਚ ਖੇਡਦੇ ਨਜ਼ਰ ਆਉਣਗੇ। ਅਜਿਹੇ ‘ਚ ਸ਼ਮੀ ਲਈ IPL 2024 ‘ਚ ਵੀ ਖੇਡਣਾ ਮੁਸ਼ਕਿਲ ਹੈ।

ਇੱਕ ਰੋਜ਼ਾ ਵਿਸ਼ਵ ਕੱਪ 2023 ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਤੇਜ਼ ਗੇਂਦਬਾਜ਼  ਮੁਹੰਮਦ ਸ਼ਮੀ (Mohammad Shami) ਹਾਲ ਹੀ ਵਿੱਚ ਅੱਡੀ (ਪੈਰ ਦਾ ਪਿਛਲਾ ਭਾਗ) ਦੀ ਸਰਜਰੀ ਲਈ ਲੰਡਨ ਗਿਆ ਸੀ। ਇਹ ਜਾਣਕਾਰੀ ਉਸ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ। ਹੁਣ ਖਬਰ ਆਈ ਹੈ ਕਿ ਉਹ ਸਤੰਬਰ ‘ਚ ਹੋਣ ਵਾਲੀ ਦੋ ਟੈਸਟ ਅਤੇ ਤਿੰਨ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ‘ਚ ਬੰਗਲਾਦੇਸ਼ ਖ਼ਿਲਾਫ਼ ਖੇਡਦੇ ਹੋਏ ਨਜ਼ਰ ਆਉਣਗੇ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਕਿਹਾ, “ਸ਼ਮੀ ਦੀ ਸਰਜਰੀ ਹੋਈ ਹੈ। ਉਹ ਭਾਰਤ ਵਾਪਸ ਆ ਗਿਆ ਹੈ। ਬੰਗਲਾਦੇਸ਼ ਖ਼ਿਲਾਫ਼ ਘਰੇਲੂ ਸੀਰੀਜ਼ ਲਈ ਸ਼ਮੀ ਦੀ ਵਾਪਸੀ ਦੀ ਸੰਭਾਵਨਾ ਹੈ।”

Scroll to Top