ਚੰਡੀਗੜ੍ਹ, 25 ਫਰਵਰੀ 2023: ਸੁਰਖ਼ੀਆਂ ਵਿਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ (Kangana Ranaut) ਨੇ ਪੰਜਾਬ ‘ਚ ਅਜਨਾਲਾ ਦੀ ਘਟਨਾ ਤੋਂ ਬਾਅਦ ਆਪਣੇ ਨਾਲ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ, ਕੰਗਨਾ ਨੇ ਕਿਹਾ ਹੈ ਕਿ ਉਹ ਇਸ ਚੁਣੌਤੀ ਨੂੰ ਸਵੀਕਾਰ ਕਰਨ ਅਤੇ ਅੰਮ੍ਰਿਤਪਾਲ ਖ਼ਿਲਾਫ਼ ਜਾਣ ਲਈ ਤਿਆਰ ਹਨ |
ਕੰਗਣਾ ਰਣੌਤ (Kangana Ranaut) ਨੇ ਪੰਜਾਬ ਦੇ ਅਜਨਾਲਾ ਵਿਚ ਵਾਪਰੀ ਘਟਨਾ ਨੂੰ ਲੈ ਕੇ ਟਵੀਟ ਕਰਦੇ ਹੋਏ ਕਿਹਾ ਕਿ, ‘ਉਨ੍ਹਾਂ ਨੇ ਪੰਜਾਬ ਸੰਬੰਧੀ ਦੋ ਸਾਲ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ। ਉਨ੍ਹਾਂ ਨੇ ਲਿਖਿਆ ਕਿ, ‘ਪੰਜਾਬ ਵਿਚ ਹੁਣ ਜੋ ਵੀ ਵਾਪਰ ਰਿਹਾ ਹੈ, ਉਸ ਨੇ ਦੋ ਸਾਲ ਪਹਿਲਾਂ ਹੀ ਇਸ ਦੀ ਭਵਿੱਖਬਾਣੀ ਕਰ ਦਿੱਤੀ ਸੀ। ”ਉਸ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਏ। ਪੰਜਾਬ ਵਿਚ ਉਸ ਦੀ ਕਾਰ ‘ਤੇ ਭਿਆਨਕ ਹਮਲਾ ਹੋਇਆ ਪਰ ਉਹ ਹੀ ਹੋਇਆ ਜੋ ਮੈਂ ਕਿਹਾ ਸੀ।’
ਕੰਗਣਾ ਰਣੌਤ ਨੇ ਕਿਹਾ ਕਿ, ‘ਹੁਣ ਸਮਾਂ ਆ ਗਿਆ ਹੈ ਕਿ ਗ਼ੈਰ-ਖ਼ਾਲਿਸਤਾਨੀ ਸਿੱਖ ਆਪਣਾ ਸਟੈਂਡ ਸਪੱਸ਼ਟ ਕਰਨ।’ ਦੱਸ ਦੇਈਏ ਕਿ ਕਿਸਾਨ ਅੰਦੋਲਨ ਸਮੇਂ ਵਿਚ ਕੰਗਣਾ ਰਣੌਤ ਦੇ ਬਿਆਨਾਂ ਕਾਰਨ ਪੰਜਾਬ ਵਿਚ ਉਨ੍ਹਾਂ ‘ਤੇ ਮਾਮਲਾ ਦਰਜ ਕਰਵਾਇਆ ਗਿਆ ਸੀ। ਕਿਸਾਨ ਅੰਦੋਲਨ ਦੌਰਾਨ ਕੰਗਣਾ ਦੇ ਬਿਆਨਾਂ ਦੀ ਕਾਫ਼ੀ ਨਿਖੇਧੀ ਕੀਤੀ ਗਈ ਸੀ।